ਪਿੰਡ ਅਮੀਰ ਖਾਸ ਵੀ ਹੋਇਆ ਆਪ ਦਾ ਪਿੰਡ ਵਾਸੀਆਂ ਨੇ ਵੱਡੀ ਜਨ ਸਭਾ ਕਰਕੇ ਆਪ ਉਮੀਦਵਾਰ ਮਲਕੀਤ ਥਿੰਦ ਦੇ ਹੱਕ ਵਿੱਚ ਦਿੱਤਾ ਫਤਵਾ
ਗੁਰੂਹਰਸਹਾਏ 18 ਜਨਵਰੀ ਹਲਕਾ ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਵਲੋਂ ਲਗਾਤਾਰ ਪਿੰਡਾਂ ਦੀਆਂ ਕੀਤੀਆਂ ਜਾ ਰਹੀਆ ਮੀਟਿੰਗਾਂ ਰੈਲੀਆਂ ਦਾ ਰੂਪ ਧਾਰ ਰਹੀਆ ਹਨ। ਬੀਤੀ ਰਾਤ ਪਿੰਡ ਅਮੀਰ ਖਾਸ ਵਿਖੇ ਹੋਈ ਜਨਤਕ ਮੀਟਿੰਗ ਨੇ ਜਨ-ਸਭਾ ਦਾ ਰੂਪ ਧਾਰਿਆ। ਜਿਸ ਨੂੰ ਲੈ ਕੇ ਹਲਕੇ ਅੰਦਰ ਚਰਚਾ ਜੋਰਾ ਤੇ ਹੈ ਕਿ ਅਮੀਰ ਪਿੰਡ ਵੀ ਆਮ ਹੋਇਆ। ਇਸ ਪਿੰਡ ਵਿੱਚ ਭਰਵੀ ਜਨ ਸਭਾ ਦੌਰਾਨ ਪਿੰਡ ਵਾਸੀਆਂ ਨੇ ਰਵਾਇਤੀ ਪਾਰਟੀਆਂ ਨੂੰੰ ਅਲਵਿਦਾ ਕਹਿ ਕੇ ਮਲਕੀਤ ਥਿੰਦ ਦੇ ਹੱਕ ਚ ਐਲਾਨ ਕੀਤਾ। ਇਸ ਮੋਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆ ਆਪ ਉਮੀਦਵਾਰ ਨੇ ਕਿਹਾ ਕਿ ਜੋ ਸਹਿਯੋਗ ਪਿੰਡ ਦੇ ਲੋਕਾਂ ਨੇ ਦਿੱਤਾ ਹੈ ਇਸ ਦਾ ਮੈਂ ਸਦਾ ਰਿਣੀ ਰਹਾਗਾਂ। ਇਸ ਮੌਕੇ ਉਨ•ਾਂ ਨੇ ਵੱਡੀ ਤਦਾਦ ਚ ਸ਼ਾਮਲ ਹੋਣ ਵਾਲੇ ਪਿੰਡ ਵਾਸੀਆਂ ਨੂੰ ਸਰੋਪੇ ਪਹਿਣਾ ਕੇ ਪਾਰਟੀ ਚ ਸ਼ਾਮਲ ਕੀਤਾ ਅਤੇ ਕਿਹਾ ਕਿ ਇਨ•ਾਂ ਜਾਲਮ ਸਰਕਾਰਾਂ ਨੇ ਆਮ ਵਰਗ ਦਾ ਜੀਣਾ ਬੇਹਾਲ ਕੀਤਾ ਹੈ। ਇਹ ਦੋਨੋ ਪਾਰਟੀਆਂ ਕਾਗਰਸ ਅਤੇ ਅਕਾਲੀਆਂ ਨੇ 5-5 ਸਾਲਾਂ ਦੀਆਂ ਵਾਰੀਆਂ ਬੰਨ• ਕੇ ਲੋਕਾਂ ਨੂੰ ਲੁੱਟਿਆਂ ਅਤੇ ਕੁੱਟਿਆ ਹੈ ਪਰ ਹੁਣ ਪੂਰੇ ਪੰਜਾਬ ਵਿੱਚ ਆਮ ਲੋਕ ਜਾਗ ਚੁੱਕੇ ਹਨ ਅਤੇ ਇਨ•ਾਂ ਵਿਧਾਨ ਸਭਾ ਚੋਣਾਂ ਵਿੱਚ ਆਪ ਦੀ ਸਰਕਾਰ ਬਣਾਉਣ ਲਈ ਖੁੱਲ• ਕੇ ਸਾਹਮਣੇ ਆ ਰਹੇ ਹਨ। ਜਿਸ ਦਾ ਸਬੂਤ ਤੁਹਾਡਾ ਇੱਥੇ ਹੋਇਆ ਇਕੱਠ ਵੀ ਦੱਸ ਰਿਹਾ ਹੈ। ਇਸ ਸਮੇ ਕੰਬੋਜ ਯੂਥ ਮਹਾਂਸਭਾ ਦੇ ਪ੍ਰਧਾਨ ਤਿਲਕ ਰਾਜ ਕੰਬੋਜ ਅਤੇ ਰਾਜਪ੍ਰੀਤ ਸੁੱਲਾ, ਜਸਵੰਤ ਸਿੰਘ ਸਰਕਲ ਇੰਚਾਰਜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਿਸ਼ਨ ਚੌਹਾਣਾ, ਗੁਰਚਰਨ ਗਾਮੂ ਵਾਲਾ, ਮਨਿੰਦਰ ਕੰਬੋਜ, ਸਾਜਨ ਸੰਧੂ, ਸਰਬਜੀਤ ਸਿੰਘ, ਧੀਰਜ ਸ਼ਰਮਾ, ਅਮਰੀਕ ਚੱਕ ਨਿਧਾਨਾ ਤੋਂ ਇਲਾਵਾ ਪਾਰਟੀ ਵਰਕਰ ਵੱਡੀ ਗਿਣਤੀ ਚ ਹਾਜ਼ਰ ਸਨ।