ਜ਼ਿਲੇ ਭਰ ‘ਚ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ
ਫ਼ਿਰੋਜ਼ਪੁਰ, 26 ਦਸੰਬਰ- ਜ਼ਲਿ•ਆਂ ਵਾਲੇ ਬਾਗ ਦੇ ਸਾਕੇ ਦਾ ਲੰਡਨ ਪਹੁੰਚ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਜ਼ਿਲ•ੇ ਭਰ ‘ਚ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਅਤੇ ਸ਼ਹੀਦ ਊਧਮ ਸਿੰਘ ਭਗਤ ਸਿੰਘ ਮੈਮੋਰੀਅਲ ਫਾਉਂਡੇਸ਼ਨ ਵਲੋਂ ਪ੍ਰੈਸ ਕਲੱਬ ਆਦਿ ਵੱਖ-ਵੱਖ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਰਾਗੜ•ੀ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਦੇਸ਼ ਵਾਸੀਆਂ ਨੂੰ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਸਭਨਾਂ ਨੂੰ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਐਗਜੈਕਟਿਵ ਮੈਂਬਰ ਭਾਈ ਰਾਮ ਸਿੰਘ, ਸ਼੍ਰੋਮਣੀ ਕਮੇਟੀ ਐਗਜੈਕਟਿਵ ਮੈਂਬਰ ਜਥੇਦਾਰ ਸਤਪਾਲ ਸਿੰਘ ਤਲਵੰਡੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਸ਼ੇਰਖਾਂ, ਸ਼ਹੀਦ ਊਧਮ ਸਿੰਘ ਟਰੱਸਟ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ, ਕਰਤਾਰ ਸਿੰਘ ਰੁਕਣਾ ਮੂੰਗਲਾ, ਜੁਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕਿਟ ਕਮੇਟੀ ਫ਼ਿਰੋਜ਼ਪੁਰ ਸ਼ਹਿਰ, ਬਲਵੰਤ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ, ਡੀ.ਪੀ ਚੰਦਨ ਚੇਅਰਮੈਨ ਜ਼ਿਲ•ਾ ਪਲਾਨਿੰਗ ਬੋਰਡ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਮੁਖਤਿਆਰ ਸਿੰਘ ਮੁੱਤੀ ਤੋਂ ਇਲਾਵਾ ਬੁੱਧੀਜੀਵੀ ਡਾ: ਰਾਮੇਸ਼ਵਰ ਸਿੰਘ ਕਟਾਰਾ ਨੈਸ਼ਨਲ ਐਵਾਰਡੀ ਆਦਿ ਬੁਲਾਰਿਆਂ ਨੇ ਆਪੋ-ਆਪਣੇ ਸੰਬੋਧਨ ‘ਚ ਸ਼ਹੀਦ ਊਧਮ ਸਿੰਘ ਦੇ ਜੀਵਨ ‘ਤੇ ਵਿਸਥਾਰ ਸਾਹਿਤ ਚਾਨਣਾ ਪਾਉਂਦੇ ਹੋਏ ਨਰੋਏ ਅਤੇ ਤੰਦਰੁਸਤ ਸਮਾਜ ਲਈ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਅਤੇ ਬੱਚਿਆਂ ‘ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਲੋੜ ‘ਤੇ ਜੋਰ ਦਿੱਤਾ। ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਅਤੇ ਪ੍ਰੈਸ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਆਪੋ-ਆਪਣੇ ਸੰਬੋਧਨ ‘ਚ ਸ਼ਹੀਦ ਊਧਮ ਸਿੰਘ ਦੇ ਜੀਵਨ ‘ਤੇ ਝਾਤ ਪਾਉਂਦੇ ਹੋਏ ਸਮਾਗਮਾਂ ‘ਚ ਪਹੁੰਚੀਆਂ ਸਖਸ਼ੀਅਤਾਂ ਅਤੇ ਸਹਿਯੋਗੀ ਸੰਸਥਾਵਾਂ ਨੂੰ ਜੀ ਆਇਆ ਕਹਿੰਦਿਆਂ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਾਗਰੁਕਤਾ ਮਾਰਚ ਵੀ ਕੱਢਿਆ ਗਿਆ, ਜਿਸ ਨੂੰ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਵਿਚ ਸਮਾਜ ਸੇਵੀਆਂ ਆਦਿ ਜਥੇਬੰਦੀਆਂ ਦੇ ਕਾਰਕੁੰਨ ਇਨਕਲਾਬੀ ਨਾਅਰੇ ਲਗਾਉਂਦੇ ਹੋਏ ਸਾਈਕਲ, ਮੋਟਰਸਾਇਕਲ ਅਤੇ ਕਾਰਾਂ-ਜੀਪਾਂ ‘ਤੇ ਸਵਾਰ ਹੋ ਕੇ ਸ਼ਾਮਿਲ ਹੋਏ। ਸ਼ਹੀਦ ਊਧਮ ਸਿੰਘ ਚੌਂਕ ਪਹੁੰਚ ਕੇ ਸਭਨਾਂ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ‘ਤੇ ਫੁੱਲ ਮਾਲਾਵਾਂ ਭੇਟ ਕਰ ਸਿਜ਼ਦਾ ਕੀਤਾ। ਖੁਸ਼ੀ ‘ਚ ਕੇਕ ਵੀ ਕੱਟਿਆ ਗਿਆ ਲੱਡੂ ਵੀ ਵੰਡੇ ਗਏ। ਸਮਾਗਮਾਂ ਵਿਚ ਸੁਰਿੰਦਰ ਸਿੰਘ ਬੱਬੂ ਉਪ ਪ੍ਰਧਾਨ ਕੈਂਟ ਬੋਰਡ, ਕਮਲਜੀਤ ਸਿੰਘ ਚੇਅਰਮੈਨ ਐਸ.ਐਸ.ਐਮ ਸਕੂਲ ਕੱਸੋਆਣਾ, ਪ੍ਰੇਮਪਾਲ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਬਿਧੀ ਚੰਦ ਪੋਲੀਟੈਕਨਿਕ ਕਾਲਜ ਕੁੱਲਗੜ•ੀ, ਬਲਕਾਰ ਸਿੰਘ ਗਿੱਲ ਰੱਤਾ ਖੇੜਾ, ਗਗਨਦੀਪ ਸਿੰਘ ਗੋਬਿੰਦ ਨਗਰ, ਬਲਦੇਵ ਸਿੰਘ, ਬਲਵੰਤ ਸਿੰਘ ਕਲਸੀ ਤਲਵੰਡੀ ਭਾਈ, ਰਵਿੰਦਰ ਸਿੰਘ ਬੱਗਾ ਅਰਨੀ ਵਾਲਾ, ਜਗਸੀਰ ਸਿੰਘ ਘੁੜਿਆਣਾ, ਦੀਦਾਰ ਸਿੰਘ ਵਿਰਦੀ, ਸੁਖਵਿੰਦਰ ਸਿੰਘ ਸੰਨੀ, ਗੁਰਸੇਵਕ ਸਿੰਘ ਮਠਾੜੂ, ਇਕਬਾਲ ਸਿੰਘ ਮਠਾੜੂ, ਜਰਨੈਲ ਸਿੰਘ ਗਾਬੜੀਆ, ਅਮਨਜੀਤ ਸਿੰਘ ਥਿੰਦ, ਸੁਖਮਿੰਦਰ ਸਿੰਘ ਲਾਡੂ, ਸੁਖਦੇਵ ਸਿੰਘ ਦੁਲਚੀ ਕੇ, ਬਲਿਹਾਰ ਸਿੰਘ ਮੁੱਤੀ, ਕੁਲਬੀਰ ਸਿੰਘ ਬਲੋਸਮ ਕੰਬੋਜ, ਸਿਮਰਨਦੀਪ ਸਿੰਘ ਦੀਪੂ, ਬਲਰਾਜ ਸਿੰਘ ਐਡਵੋਕੇਟ, ਪੱਪੂ ਭੱਠੇਵਾਲਾ, ਪਰਮਜੀਤ ਸਿੰਘ ਪੰਮਾ ਉਸਮਾਨ ਵਾਲਾ, ਬਾਬਾ ਕਾਲਾ ਮਹਿਰ ਯੂਥ ਕਲੱਬ ਪ੍ਰਧਾਨ ਝੋਕ ਹਰੀ ਹਰ ਕਰਮਜੀਤ ਸਿੰਘ ਸੰਧੂ, ਹਰਦੇਵ ਸਿੰਘ ਸੰਧੂ, ਸੁਖਦੇਵ ਸਿੰਘ ਗੁੱਜਰ ਪ੍ਰਧਾਨ ਜ਼ਿਲ•ਾ ਆਪਣਾ ਪੰਜਾਬ ਪਾਰਟੀ, ਟੀਚਰ ਕਲੱਬ ਦੇ ਜਰਨਲ ਸਕੱਤਰ ਈਸ਼ਵਰ ਸ਼ਰਮਾ, ਐਨ.ਆਰ.ਐਮ.ਯੂ ਦੇ ਆਗੂ ਜਗਜੀਤ ਸਿੰਘ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਆਗੂ ਹਰਦੇਵ ਸਿੰਘ ਮਹਿਮਾ, ਰੁਪਿੰਦਰ ਸਿੰਘ ਬਾਵਾ, ਸੁਖਵਿੰਦਰ ਸਿੰਘ ਹੈਪੀ ਢਿੱਲੋਂ, ਹਰੀਸ਼ ਮੋਂਗਾ, ਡਾ: ਪ੍ਰਗਟ ਸਿੰਘ ਧੀਰਾ ਪੱਤਰਾ, ਸ਼ਹੀਦ-ਏ-ਵਤਨ ਜਥੇਬੰਦੀ ਦੇ ਪ੍ਰਧਾਨ ਗੁਰਭੇਜ ਸਿੰਘ ਟਿੱਬੀ ਆਦਿ ਹਾਜ਼ਰ ਸਨ।