Ferozepur News

ਸੁਰੇਸ਼ ਅਰੋੜਾ ਨੇ ਜ਼ਿਲਾ ਸਿੱਖਿਆ ਅਫਸਰ(ਐ.ਸਿੱ) ਦਾ ਅਹੁਦਾ ਸੰਭਾਲਿਆ

ਮਿਤੀ 06.01.2016(ਫਿਰੋਜ਼ਪੁਰ) ਸੁਰੇਸ਼ ਕੁਮਾਰ ਆਰੋੜਾ ਨੇ ਜ਼ਿਲ•ਾ ਸਿੱਖਿਆ ਅਫਸਰ(ਐ.ਸਿੱ) ਫਿਰੋਜ਼ਪੁਰ ਦਾ ਅਹੁਦਾ ਸੰਭਾਲ ਲਿਆ।ਇਸ ਤੋਂ ਪਹਿਲਾ ਅਰੋੜਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਜੰਡ ਸਾਹਿਬ ਜ਼ਿਲ•ਾ ਫਰੀਦਕੋਟ ਵਿਖੇ ਬਤੋਰ ਤੈਨਾਤ ਸਨ।ਅਹੁਦਾ ਸੰਭਾਲਣ ਮੋਕੇ ਜ਼ਿਲ•ਾ ਦਫਤਰ ਦਾ ਸਟਾਫ ਅਤੇ ਅਧਿਆਪਕ ਜਥੇਬੰਦੀਆ ਮੋਜੂਦ ਸਨ।ਦਫਤਰ ਵਿਖੇ ਸਬ ਤੋਂ ਪਹਿਲਾ ਦਪਤਰ ਦੇ ਸੁਪਰਡੈਂਟ ਸ਼੍ਰੀ ਰਜਿੰਦਰ ਕੱਕੜ ਅਤੇ ਸ. ਪ੍ਰਗਟ ਸਿੰਘ ਬਰਾੜ ਉੱਪ ਜ਼ਿਲ•ਾ ਸਿੱਖਿਆ ਅਫਸਰ ਐ.ਸਿੱ ਜਿੰਨ•ਾ ਦੀ ਬਦਲੀ ਜ਼ਿਲ•ਾ ਸਿੱਖਿਆ ਅਫਸਰ(ਸੈ.ਸਿੱ) ਫਾਜ਼ਿਲਕਾ ਹੋਈ ਨੇ ਸਵਾਗਤ ਕਰਦਿਆ ਜੀ ਆਇਆ ਨੂੰ ਕਿਹਾ।ਉਨ•ਾਂ ਸਟਾਫ ਨੂੰ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਅਧਿਆਪਕਾਂ ਨੂੰ ਦਫਤਰ ਵਿਚ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ ਅਤੇ ਸਕੂਲਾਂ ਵਿਚ ਬੱਚਿਆ ਦੀ ਪੜਾਈ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾਣ।ਸਮੂਹ ਸਟਾਫ ਨੇ ਉਨ•ਾਂ ਨੂੰ ਕੰਮ ਤਸੱਲੀ ਬਖਸ਼ ਕਰਨ ਦਾ ਭਰੋਸਾ ਦਿਵਾਇਆ। ਇਸ ਮੋਕੇ ਸਰਬਜੀਤ ਸਿੰਘ ਅਸਿਸਟੈਂਟ ਪ੍ਰੋਜੈਕਟ ਕੋਆਰਡੀਨੇਟਰ(ਜ) ਸੁਖਦੇਵ ਸਿੰਘ ਅਸਿਸਟੈਂਟ ਪ੍ਰੋਜੈਕਟ ਕੋਆਰਡੀਨੇਟਰ(ਵਿੱਤ) ਮਹਿੰਦਰ ਸਿੰਘ ਡੀ.ਆਰ.ਪੀ, ਤਲਵਿੰਦਰ ਸਿੰਘ, ਭੁਪਿੰਦਰ ਸਿੰਘ, ਪਵਨ ਕੁਮਾਰ, ਰਜਿੰਦਰ ਸਿੰਘ, ਰਾਮ ਸਿੰਘ ਆਦਿ ਸਮੂਹ ਸਟਾਫ ਮੋਜੂਦ ਸਨ।

Related Articles

Back to top button