Ferozepur News

ਫ਼ਿਰੋਜ਼ਪੁਰ ਤੋਂ 9 ਖਿਡਾਰੀਆਂ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਹੋਈ ਚੋਣ-ਕਮਲ ਸ਼ਰਮਾ

ਫ਼ਿਰੋਜ਼ਪੁਰ, 12 ਦਸੰਬਰ
ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਆਪਣਾ ਉਜਵਲ ਭਵਿੱਖ ਦੀ ਉਸਾਰੀ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਫ਼ਿਰੋਜ਼ਪੁਰ ਵਿਖੇ ਬੀਤੇ ਦਿਨ ਤੋਂ ਸ਼ੁਰੂ ਹੋÂੋ ਦੋ ਰੋਜ਼ਾ ਟਰਾਇਲ ਅੱਜ ਬਾਅਦ ਦੁਪਹਿਰ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਏ।

ਇਨ•ਾਂ ਦੋ ਰੋਜ਼ਾ ਮੁਕਾਬਲਿਆਂ ਦਾ ਆਗਾਜ਼ ਡਾਇਰੈਕਟਰ ਨੈਸ਼ਨਲ ਯੁਵਾ ਕੋਰਪੋਰੇਸ਼ਨ ਸੁਸਾਇਟੀ ਸ੍ਰੀ ਕਮਲ ਸ਼ਰਮਾ ਸਾਬਕਾ ਪ੍ਰਧਾਨ ਪੰਜਾਬ ਭਾਜਪਾ ਨੇ ਕਰਦਿਆਂ ਜਿਥੇ ਨੌਜਵਾਨਾਂ ਨੂੰ ਆਪਣੀ ਖੇਡ ਨਿਖਾਰਣ ਦਾ ਹੌਕਾ ਦਿੱਤਾ, ਉਥੇ ਪੜ•ਾਈ ਦੇ ਨਾਲ-ਨਾਲ ਖੇਡ ਨੂੰ ਵੀ ਜਿਆਦਾ ਸਮਾਂ ਦੇਣ ਦੀ ਅਪੀਲ ਕੀਤੀ।

TWO DAYS SPORTS PROG

ਉਨ•ਾਂ ਕਿਹਾ ਕਿ ਭਾਵੇਂ ਅਜੋਕੇ ਆਧੁਨਿਕਤਾ ਦੇ ਦੌਰ ਵਿਚ ਪੜਾਈ ਵਿਚ ਮੋਬਾਇਲ, ਕੰਪਿਊਟਰ ਜਿੰਦਗੀ ਲਈ ਸਹਾਈ ਸਿੱਧ ਹੋ ਰਹੇ ਹਨ, ਪੰ੍ਰਤੂ ਤੰਦਰੁਸਤ ਸਰੀਰ ਤੇ ਦੇਸ਼ ਭਰ ਵਿਚ ਵਿਲੱਖਣ ਛਾਪ ਛੱਡਣ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਵੀ ਆਉਣਾ ਅਤਿ ਜ਼ਰੂਰੀ ਹੈ। ਉਨ•ਾਂ ਕਿਹਾ ਕਿ ਸੂਬਾ ਪੱਧਰੀ ਮੁਕਾਬਲਿਆਂ ਲਈ ਖਿਡਾਰੀਆਂ ਦੀ ਚੋਣ ਕਰਨ ਵਾਸਤੇ ਪੰਜਾਬ ਵਿਚੋਂ ਜ਼ਿਲ•ਾ ਪੱਧਰੀ ਕਰਵਾਏ ਜਾ ਰਹੇ ਟਰਾਇਲਾਂ ਤਹਿਤ ਪਹਿਲਾ ਹੁਸ਼ਿਆਰਪੁਰ ਤੇ ਚੰਡੀਗੜ• ਤੋਂ ਨੌਜਵਾਨਾਂ ਦੀ ਚੋਣ ਕੀਤੀ ਗਈ ਹੈ, ਜਿਸ ਉਪਰੰਤ ਫ਼ਿਰੋਜ਼ਪੁਰ ਵਿਚ ਪਹੁੰਚ ਕਰਕੇ ਖਿਡਾਰੀਆਂ ਦੇ ਟਰਾਇਲ ਲਏ ਜਾ ਰਹੇ ਹਨ।

ਉਨ•ਾਂ ਕਿਹਾ ਕਿ ਫ਼ਿਰੋਜ਼ਪੁਰ ਵਿਚ ਖਿਡਾਰੀਆਂ ਨੇ ਹਜ਼ਾਰਾਂ ਦੀ ਤਦਾਦ ਵਿਚ ਸ਼ਿਰਕਤ ਕੀਤੀ, ਪ੍ਰੰਤੂ ਤਹਿ ਸਮੇਂ-ਸੀਮਾ ਵਿਚ 9 ਬੱਚੇ ਹੀ ਆਪਣਾ ਟਰਾਇਲ ਪੂਰਾ ਕਰ ਸਕੇ ਹਨ।

ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਦੋ ਰੋਜ਼ਾ ਇਨ•ਾਂ ਜ਼ਿਲ•ਾ ਪੱਧਰੀ ਮੁਕਾਬਲਿਆਂ ਵਿਚੋਂ ਗੁਰਸਾਹਿਬ ਸਿੰਘ ਪੁੱਤਰ ਸ੍ਰੀ ਦਲਵਿੰਦਰ ਸਿੰੰਘ, ਰਾਜੂ ਪੁੱਤਰ ਸ੍ਰੀ ਦੀਨਾ ਨਾਥ, ਜਸਵੰਤ ਸਿੰਘ ਪੁੱਤਰ ਸਰਬਜੀਤ ਸਿੰਘ, ਟਿਪਸਮ, ਰੀਤਿਕ ਪੁੱਤਰ ਸ੍ਰੀ ਅਨਿਲ, ਗੁਰਦਿੱਤ ਸਿੰਘ ਪੁੱਤਰ ਮੇਜਰ ਸਿੰਘ, ਕਰਮਵੀਰ ਸਿੰਘ ਪੁੱਤਰ ਦਿਲਬਾਗ ਸਿੰਘ ਤੇ ਇਸ਼ਤ ਪੁੱਤਰ ਰਾਜ ਕੁਮਾਰ ਸਮੇਤ ਮਿਤਾਲੀ ਸ਼ਰਮਾ ਪੁੱਤਰੀ ਬਲਵਿੰਦਰਪਾਲ ਸ਼ਰਮਾਦੀ ਚੋਣ ਸੂਬਾ ਪੱਧਰੀ ਮੁਕਾਬਲਿਆਂ ਲਈ ਹੋਈ ਹੈ ਅਤੇ ਜੇਕਰ ਇਹ ਸੂਬਾ ਪੱਧਰੀ ਮੁਕਾਬਲਿਆਂ ਵਿਚ ਕੁਆਲੀਫਾਈ ਕਰਦੇ ਹਨ ਤਾਂ ਇਨ•ਾਂ ਨੂੰ ਨੈਸ਼ਨਲ ਵਿਚ ਖੇਡਣ ਦਾ ਮੌਕਾ ਮਿਲੇਗਾ, ਜਿਥੋਂ ਉਲੰਪਿਕ 2020 ਅਤੇ 2024 ਵਿਚ ਜਾਣ ਦਾ ਵੀ ਮੌਕਾ ਮਿਲ ਸਕਦਾ ਹੈ।

ਉਨ•ਾਂ ਕਿਹਾ ਕਿ ਨੌਸ਼ਨਲ ਜੇਤੂਆਂ ਨੂੰ ਸੁਸਾਇਟੀ ਵੱਲੋਂ ਹਰੇਕ ਖਿਡਾਰੀ ਦੀ ਪੜਾਈ, ਖੇਡ, ਰਹਿਣ-ਸਹਿਣ ਲਈ 60 ਲੱਖ ਰੁਪਏ ਤੱਕ ਖਰਚਣ ਦਾ ਅਨੁਮਾਨ ਹੈ ਤਾਂ ਜੋ ਪੰਜਾਬ ਦੇ ਹੀਰਿਆਂ ਨੂੰ ਤ੍ਰਾਸ਼ ਕੇ ਪੂਰੀ ਦੁਨਿਆ ਵਿਚ ਚਮਕਣ ਦਾ ਮੌਕਾ ਦਿੱਤਾ ਜਾ ਸਕੇ।
ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਜਿਸ ਤਰ•ਾਂ ਸਰਦੀ ਤੇ ਧੁੰਦ ਦੀ ਪਰਵਾਹ ਕੀਤੇ ਬਿਨ•ਾਂ ਬੱਚਿਆਂ ਨੇ ਆਪਣਾ ਭਵਿੱਖ ਰੁਸ਼ਨਾਉਣ ਲਈ ਇਨ•ਾਂ ਟਰਾਇਲਾਂ ਵਿਚ ਸ਼ਿਰਕਤ ਕੀਤੀ ਹੈ, ਉਹ ਆਪਣੇ-ਆਪ ਵਿਚ ਹੀ ਕਾਬਿਲ-ਏ-ਤਾਰੀਫ਼ ਹੈ। ਉਨ•ਾਂ ਕਿਹਾ ਕਿ ਖਿਡਾਰੀ ਨੂੰ ਆਪਣੀ ਖੇਡ ਨਿਖਾਰਣ ਤੇ ਤੰਦਰੁਸਤ ਸਰੀਰ ਲਈ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਅਤੇ ਜਦੋਂ ਬੱਚੇ ਦੀ ਖੇਡ ਵਧੀਆ ਹੋਵੇਗੀ ਆਪਣੇ-ਆਪ ਹੀ ਮੈਡਲ ਝੋਲੀ ਪੈਣੇ ਸ਼ੁਰੂ ਹੋ ਜਾਂਦੇ ਹਨ।

ਉਨ•ਾਂ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਵੱਲ ਅਕਰਸ਼ਿਤ ਹੋਣਾ ਪੰਜਾਬ ਲਈ ਲਾਹੇਵੰਦਾ ਸਾਬਿਤ ਹੋਵੇਗਾ ਅਤੇ ਬੱਚਿਆਂ ਨੂੰ ਖੇਡਾਂ ਵਿਚ ਲਾਈ ਰੱਖਣ ਲਈ ਹਰੇਕ ਸਕੂਲ ਤੇ ਹਰੇਕ ਮਾਪੇ ਨੂੰ ਬੱਚਿਆਂ ਦੀ ਹੌਂਸਲ ਅਫਜਾਈ ਕਰਨੀ ਚਾਹੀਦੀ ਹੈ।ਇਸ ਮੌਕੇ ਪੰਜਾਬ ਕੋਆਰਡੀਨੇਟਰ ਸ੍ਰੀ ਅੰਕਿਤ ਸ਼ਰਮਾ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ, ਚੇਅਰਮੈਨ ਜੁਗਰਾਜ ਸਿੰਘ ਕਟੋਰਾ, ਅਸ਼ਵਨੀ ਮਹਿਤਾ, ਜ਼ਿਲ•ਾ ਡੀ.ਆਰ ਸਿਮਰਜੀਤ ਸਿੰਘ, ਪਰਦੀਪ ਨੰਦਾ, ਚੇਤਨ ਬਤਰਾ, ਸੁਮੀਤ ਸਚਦੇਵਾ ਆਦਿ ਹਾਜ਼ਰ ਸਨ।

 

Related Articles

Back to top button