ਨਾਸਾ ਕਨਵੈਨਸ਼ਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਫਿਰੋਜ਼ਪੁਰ;- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਸਕੂਲ ਆਫ ਆਰਕੀਟੈਕਚਰ ਦੇ, ਨੈਸ਼ਨਲ ਐਸੋਸੀਏਸ਼ਨ ਆਫ ਸਟੂਡੈਂਟਸ ਆਫ ਆਰਕੀਟੈਕਚਰ 'ਨਾਸਾ' ਦੀ ਜ਼ੋਨਲ ਕਨਵੈਨਸ਼ਨ-2016 ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਦੇ ਮਾਣਯੋਗ ਚੇਅਰਮੈਨ ਬੀaਜੀ ਸ੍ਰੀ ਅਖਿਲ ਮਲਹੋਤਰਾ ਅਤੇ ਡਾਇਰੈਕਟਰ ਡਾ ਟੀ ਐਸ ਸਿੱਧੂ ਨੇ ਸਨਮਾਨਿਤ ਕੀਤਾ।ਡਾ. ਸਿੱਧੂ ਨੇ ਦੱਸਿਆ ਕਿ ਇਹ ਚਾਰ ਰੋਜ਼ਾ ਕਨਵੈਨਸ਼ਨ ਮਾਨਵ ਰਚਨਾ ਇੰਟਰਨੈਸ਼ਨਲ ਯੂਨੀਵਰਸਿਟੀ ਫਰੀਦਾਬਾਦ ਵਿਖੇ ਆਯੋਜਿਤ ਕੀਤੀ ਗਈ ਸੀ।ਜਿਸ ਵਿੱਚ ਉੱਤਰੀ ਜ਼ੋਨ ਦੇ ਵੱਖ ਵੱਖ 60 ਕਾਲਜਾਂ ਦੇ 2000 ਦੇ ਕਰੀਬ ਆਰਕੀਟੈਕਚਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਐਸ ਬੀ ਐਸ ਕੈਂਪਸ ਦੇ ਦੇਬਾਂਸ਼ੂ ਅਤੇ ਲਵਪ੍ਰੀਤ ਸਿੰਘ ਦੀ ਅਗਵਾਈ ਵਿੱਚ 10 ਵਿਦਿਆਰਥੀਆਂ ਨੇ ਇਸ ਕਨਵੈਨਸ਼ਨ ਵਿੱਚ ਸ਼ਾਮਲ ਹੋ ਕੇ ਵੱਖ ਵੱਖ ਈਵੈਂਟਸ ਵਿੱਚ ਭਾਗ ਲਿਆ ਅਤੇ ਆਰਕੀਟੈਕਚਰ ਨਾਲ ਸੰਬੰਧਿਤ ਗਤੀਵਿਧੀਆਂ ਜਿਵੇਂ ਬੰਬੂ ਵਰਕਸ਼ਾਪ, ਬਰਿੱਕ ਜਾਲੀ, ਟੈਟੂ ਆਰਟ ਆਦਿ ਵਰਕਸ਼ਾਪਾਂ ਅਤੇ ਸੈਮੀਨਾਰਾਂ ਦਾ ਹਿੱਸਾ ਬਣੇ।ਉਹਨਾਂ ਅੱਗੇ ਕਿਹਾ ਕਿ ਇਸ ਕਨਵੈਨਸ਼ਨ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਅਤੇ ਦੇਸ਼ ਦੇ ਨਾਮੀ ਆਰਕੀਟੈਕਚਰਾਂ ਅਤੇ ਕਲਾਕਾਰਾਂ ਦੇ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ।ਚੇਅਰਮੈਨ ਬੀaਜੀ ਅਤੇ ਡਾ. ਸਿੱਧੂ ਨੇ ਪ੍ਰਿੰਸੀਪਲ ਸਕੂਲ ਆਫ ਆਰਕੀਟੈਕਚਰ ਪ੍ਰੋ.ਪਰਮਪ੍ਰੀਤ ਕੌਰ, ਨਾਸਾ ਇੰਚਾਰਜ ਅਸਿਸਟੈਂਟ ਪ੍ਰੋ. ਈਸ਼ਾ ਸ਼ਰਮਾ ਅਤੇ ਸਨਮਾਨਿਤ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿਤੀ |