ਨਾਨ ਮੈਡੀਕਲ ਵਿਸ਼ਾ ਨਾਲ ਸਬਿੰਧਿਤ ਕੈਰੀਅਰ ਗਾਈਡੈਂਸ ਸੈਮੀਨਾਰ ਕਰਵਾਇਆ
ਜਿਲ੍ਹਾ ਸਿੱਖਿਆ ਅਫ਼ਸਰ ਸੀ੍ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਪਿ੍ੰਸੀਪਲ ਸੁਨੀਤਾ ਬਿਲੰਦੀ ਦੀ ਅਗਵਾਈ ਵਿਚ ਸ ਸ ਸ ਸ(ਲੜਕੇ) ਮਲੋਟ ਵਿਖੇ ਕੈਰੀਅਰ ਗਾਈਡੈਸ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਹਰਜੀਤ ਮੌਗਾ ਨੇ ਦੱਸਿਆ ਕਿ ਸਕੂਲ ਵਿਚ ਲੈਕਚਰਾਰ ਵਿਜੈ ਗਰਗ ਦੀ ਸਹਾਇਤਾ ਨਾਲ ਸਕੂਲ ਵਿਚ ਨਾਨ ਮੈਡੀਕਲ ਵਿਸਾ਼ ਦੀ ਪੜਾ਼ਈ ਸਬੰਧਿਤ ਕੈਰੀਅਰ ਗਾਇਡੈਸ ਸੈਮੀਨਾਰ ਕਰਵਾਇਆ ਗਿਆ। ਇਸ ਵਿਚ 6ਵੀ ਤੋ 12ਵੀ ਦੇ ਬੱਚਿਆ ਨੇ ਭਾਗ ਲਿਆ । ਵਿਜੈ ਗਰਗ ਨੇ ਨਾਨ ਮੈਡੀਕਲ ਵਿਸਾ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੱਚਿਆ ਜਿਹਾਡੇ ਇਸ ਵਿਸ਼ੇ(ਭੌਤਿਕ ਵਿਗਿਆਨ,ਰਸਾਇਣਿਕ ਵਿਗਿਆਨ,ਗਣਿਤ) ਨਾਲ 12ਵੀ ਵਿਚ ਪੜ੍ਹਦੇ ਹਨ ਅਤੇ ਆਰਟਸ ਵਾਲੇ ਵਿਦਿਆਰਥੀ ਵੀ ਭਾਗ ਲੈ ਸਕਦੇ ਹਨ। ਉਹ ਬੱਚਿਆ ਐਨ ਡੀ ਏ ਦੀ ਪੀ੍ਖਿਆ ਦੇ ਸਕਦੇ ਹਨ। ਜੇ ਵਿਦਿਅਆਰਥੀਆ ਇਹ ਪੀ੍ਖਿਆ ਪਾਸ ਕਰ ਲੈਦਾ ਹੈ ਤਾ ਪੰਜਾਬ ਸਰਕਾਰ ਉਸ ਨੂੰ 100000/- ਰੁ ਪ੍ਰਤੀ ਸਾਲ ਵਜੀਫਾ ਦੇਵੇ ਗਈ ਅਤੇ ਕੇਦ਼ਰ ਸਰਕਾਰ ਅਲੱਗ ਤੋ ਇਸ ਐਨ ਡੀ ਏ ਦੀ ਟੇ੍ਨਿੰਗ ਲਈ ਸਹਾਇਤਾ ਦਿੰਦੀ ਹੈ।ਉਨਾਂ ਨੇ ਅੱਗੇ ਕਿਹਾ ਕਿ ਵਿਦਿਆਰਥੀਆ ਨੂੰ ਸਾਦਗੀ ਨਾਲ ਜਿੰਦਗੀ ਜਿਊਣ, ਅਨੁਸ਼ਾਸ਼ਨ ਵਿਚ ਰਹਿਣ,ਵੱਡਿਆ ਦਾ ਸਤਿਕਾਰ ਕਰਨ ਅਤੇ ਸਖ਼ਤ ਮਿਹਨਤ ਕਰਨ ਲਈ ਪੇ੍ਰਿਆ। ਇਸ ਮੌਕੇ ਸਿਵਰਾਜ,ਸੁਖਦੀਪ ਮੈਡਮ, ਹਰਜੀਤ ਮੌਗਾ,ਆਦਿ ਹਾਜ਼ਰ ਸਨ।