Ferozepur News
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਰਾਹਤ ਕੇਂਦਰਾਂ ਦੀ ਵੰਡ
ਲੋਕ ਖੱਜਲ ਖ਼ੁਆਰੀ ਤੋ ਬਚਣ ਲਈ ਦੱਸੇ ਹੋਏ ਰਾਹਤ ਕੇਂਦਰ ਤੇ ਪੁੱਜਣ: ਡਿਪਟੀ ਕਮਿਸ਼ਨਰ
ਲੋਕਾਂ ਦੀ ਸਹੂਲਤ ਲਈ ਡੀ.ਸੀ ਦਫ਼ਤਰ ਵਿਖੇ ਫ਼ੋਨ ਨੰਬਰ 01632-244024 ਹੈਲਪ ਲਾਈਨ ਸ਼ੁਰੂ
ਡੇਂਗੂ ਤੋ ਬਚਾਅ ਲਈ ਰਾਹਤ ਕੇਂਦਰਾਂ ਵਿਚ ਫੋਗਿੰਗ ਸ਼ੁਰੂ
ਫ਼ਿਰੋਜ਼ਪੁਰ 1 ਅਕਤੂਬਰ ( ) ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਅੰਤਰ ਰਾਸ਼ਟਰੀ ਹਿੰਦ-ਪਾਕਿ ਸਰਹੱਦ ਨਾਲ ਲੱਗਦੇ 10 ਕਿੱਲੋਮੀਟਰ ਦੇ ਘੇਰੇ ਵਿਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਸਰਹੱਦ ਤੇ ਤਣਾਅ ਦੇ ਸਥਿਤੀ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੇ ਸਥਾਪਿਤ ਰਾਹਤ ਕੇਂਦਰਾਂ ਵਿਚ ਪਹੁੰਚਣ। ਉਨ੍ਹਾਂ ਕਿਹਾ ਕਿ ਇਸ ਲਿਸਟ ਵਿਚ ਜਿਸ ਸਰਹੱਦੀ ਪਿੰਡ ਦਾ ਨਾਮ ਦਿੱਤਾ ਗਿਆ ਹੈ ਉਸ ਦੇ ਨਾਲ ਲੱਗਦੇ 8-10 ਪਿੰਡ ਸਾਹਮਣੇ ਦਰਸਾਏ ਗਏ ਰਾਹਤ ਕੇਂਦਰਾਂ ਵਿਚ ਪੁੱਜਣ ਤਾਂ ਜੋ ਕਿਸੇ ਇੱਕ ਰਾਹਤ ਕੇਂਦਰ ਵਿਚ ਜ਼ਿਆਦਾ ਭੀੜ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਰਾਹਤ ਕੇਂਦਰਾਂ ਵਿਚ ਖਾਣ-ਪੀਣ, ਰਹਿਣ, ਪਾਣੀ, ਪਖਾਨੇ, ਰੌਸ਼ਨੀ , ਸੁਰੱਖਿਆ ਸਮੇਤ ਹਰ ਤਰ੍ਹਾਂ ਦੇ ਪ੍ਰਬੰਧ ਹਨ ਤੇ ਇਸ ਕੰਮ ਲਈ ਧਾਰਮਿਕ ਸੰਸਥਾਵਾਂ, ਐਨ.ਜੀ.ਓਜ਼ ਆਦਿ ਦੀ ਮਦਦ ਵੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੇਗੂ ਆਦਿ ਤੋ ਬਚਾਅ ਲਈ ਰਾਹਤ ਕੇਂਦਰਾਂ ਤੇ ਫੌਗਿੰਗ ਸਪਰੇਅ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਿੰਡ ਸਵਾਇਆ ਰਾਏ ਹਿਠਾੜ ਦੇ ਨਾਲ ਲੱਗਦੇ 10 ਪਿੰਡ (ਬਲਾਕ ਗੁਰੂਹਰਸਹਾਏ) ਲਈ ਰਾਹਤ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਗੁਰੂਹਰਸਹਾਏ, ਪਿੰਡ ਵਾਸ਼ਲ ਮੋਹਨ ਕੇ ਦੇ ਨਾਲ ਲੱਗਦੇ 10 ਪਿੰਡ (ਬਲਾਕ ਗੁਰੂਹਰਸਹਾਏ) ਲਈ ਰਾਹਤ ਕੇਂਦਰ ਸਰਕਾਰੀ ਹਾਈ ਸਕੂਲ ਕੋਹਰ ਸਿੰਘ ਵਾਲਾ, ਪਿੰਡ ਪੰਜੇ ਕੇ ਉਤਾੜ ਦੇ ਨਾਲ ਲੱਗਦੇ ਕਰੀਬ 10 ਪਿੰਡ (ਬਲਾਕ ਗੁਰੂਹਰਸਹਾਏ) ਲਈ ਰਾਹਤ ਕੇਂਦਰ ਸਰਕਾਰੀ ਹਾਈ ਸਕੂਲ ਸੋਹਨਗੜ੍ਹ, ਪਿੰਡ ਚੱਕ ਮੇਘਾਂ ਰਾਏ ਦੇ ਨਾਲ ਲੱਗਦੇ 10 ਪਿੰਡ (ਬਲਾਕ ਗੁਰੂਹਰਸਹਾਏ) ਲਈ ਰਾਹਤ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗੁਰੂਹਰਸਹਾਏ ਲੜਕੀਆਂ, ਪਿੰਡ ਨੌਨਾਰੀ ਖੁਖਰ ਦੇ ਨਾਲ ਲੱਗਦੇ 10 ਪਿੰਡ (ਬਲਾਕ ਗੁਰੂਹਰਸਹਾਏ) ਲਈ ਰਾਹਤ ਕੇਂਦਰ ਐਚ.ਕੇ.ਐਲ ਕਾਲਜ ਗੁਰੂਹਰਸਹਾਏ, ਪਿੰਡ ਚਾਂਦੀ ਵਾਲਾ ਫ਼ਿਰੋਜ਼ਪੁਰ ਦੇ ਨਾਲ ਲੱਗਦੇ 10 ਪਿੰਡ (ਬਲਾਕ ਫ਼ਿਰੋਜ਼ਪੁਰ) ਦੇ ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਹਾਈ ਸਕੂਲ ਮਿਸ਼ਰੀ ਵਾਲਾ, ਪਿੰਡ ਗੱਟੀ ਰਾਜੋ ਕੇ ਦੇ ਨਾਲ ਲੱਗਦੇ 10 ਪਿੰਡ (ਬਲਾਕ ਫ਼ਿਰੋਜ਼ਪੁਰ) ਲਈ ਰਾਹਤ ਕੇਂਦਰ ਸਰਕਾਰੀ ਹਾਈ ਸਕੂਲ ਫ਼ਿਰੋਜ਼ਸ਼ਾਹ, ਗ਼ੁਲਾਮ ਹੁਸੈਨ ਵਾਲਾ ਫ਼ਿਰੋਜ਼ਪੁਰ ਦੇ ਨਾਲ ਲੱਗਦੇ 10 ਪਿੰਡ (ਬਲਾਕ ਫ਼ਿਰੋਜ਼ਪੁਰ) ਦੇ ਲਈ ਰਾਹਤ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘੱਲ ਖ਼ੁਰਦ, ਪਿੰਡ ਮੱਧਰੇ (ਬਲਾਕ ਫ਼ਿਰੋਜ਼ਪੁਰ) ਦੇ ਨਾਲ ਲੱਗਦੇ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਫ਼ਿਰੋਜ਼ਪੁਰ ਸ਼ਹਿਰ, ਪਿੰਡ ਪੱਲਾ ਮੇਘਾਂ (ਬਲਾਕ ਫ਼ਿਰੋਜ਼ਪੁਰ) ਦੇ ਨਾਲ ਲੱਗਦੇ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਹਾਈ ਸਕੂਲ ਮਾਛੀ ਬੁਗਰਾ, ਪਿੰਡ ਦੁਲਚੀ ਕੇ (ਬਲਾਕ ਫ਼ਿਰੋਜ਼ਪੁਰ) ਦੇ ਨਾਲ ਲੱਗਦੇ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਹਾਈ ਸਕੂਲ ਲੱਲ੍ਹੇ, ਪਿੰਡ ਹਬੀਬ ਵਾਲਾ (ਬਲਾਕ ਫ਼ਿਰੋਜ਼ਪੁਰ) ਦੇ ਨਾਲ ਲੱਗਦੇ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਹਾਈ ਸਕੂਲ ਮੁਦਕੀ ਕੁੜੀਆਂ, ਪਿੰਡ ਸੁਬਾ ਕਦੀਮ (ਬਲਾਕ ਫ਼ਿਰੋਜ਼ਪੁਰ) ਦੇ ਨਾਲ ਲੱਗਦੇ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਲਵੰਡੀ ਭਾਈ ਲੜਕੇ, ਪਿੰਡ ਰੁਕਨੇ ਵਾਲਾ (ਬਲਾਕ ਫਿਰੋਜਪੁਰ) ਦੇ ਨਾਲ ਲੱਗਦੇ 10 ਪਿੰਡਾਂ ਲਈ ਰਾਹਤ ਕੇਂਦਰ ਸ਼ਹੀਦ ਭਗਤ ਸਿੰਘ ਇੰਜੀਨੀਅਰਿੰਗ ਕਾਲਜ ਫ਼ਿਰੋਜ਼ਪੁਰ, ਪਿੰਡ ਬੰਡਾਲਾ (ਬਲਾਕ ਫ਼ਿਰੋਜ਼ਪੁਰ) ਦੇ ਨਾਲ ਲੱਗਦੇ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਹਾਈ ਸਕੂਲ ਸ਼ੇਰਖਾਂ, ਪਿੰਡ ਅਟਾਰੀ (ਬਲਾਕ ਫ਼ਿਰੋਜ਼ਪੁਰ) ਦੇ ਨਾਲ ਲੱਗਦੇ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਲਵੰਡੀ ਭਾਈ ਲੜਕੀਆਂ, ਪਿੰਡ ਮਸਤੇ ਕੇ ਹਿਠਾੜ (ਬਲਾਕ ਫ਼ਿਰੋਜ਼ਪੁਰ) ਦੇ ਨਾਲ ਲੱਗਦੇ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਹਾਈ ਸਕੂਲ ਮੁਦਕੀ ਲੜਕੇ, ਪਿੰਡ ਹਜ਼ਾਰਾ ਸਿੰਘ ਵਾਲਾ (ਬਲਾਕ ਮਮਦੋਟ) ਦੇ ਨਾਲ ਲੱਗਦੇ 10 ਪਿੰਡਾਂ ਲਈ ਰਾਹਤ ਕੇਂਦਰ ਐਮ.ਐਲ.ਐਮ. ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਫ਼ਿਰੋਜ਼ਪੁਰ ਛਾਉਣੀ, ਪਿੰਡ ਬੇਟੂ ਕਦੀਮ (ਬਲਾਕ ਮਮਦੋਟ) ਦੇ ਨਾਲ ਲੱਗਦੇ 10 ਪਿੰਡਾਂ ਲਈ ਰਾਹਤ ਕੇਂਦਰ ਸ਼ਹੀਦ ਭਗਤ ਸਿੰਘ ਇੰਜੀਨੀਅਰਿੰਗ ਕਾਲਜ ਫ਼ਿਰੋਜ਼ਪੁਰ, ਪਿੰਡ ਟਿੱਬੀ ਕਲਾਂ (ਬਲਾਕ ਮਮਦੋਟ) ਦੇ ਨਾਲ ਲੱਗਦੇ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕਿਆ ਫ਼ਿਰੋਜ਼ਪੁਰ ਸ਼ਹਿਰ, ਪਿੰਡ ਲੱਖਾ ਹਾਜੀ (ਬਲਾਕ ਮਮਦੋਟ) ਦੇ ਨਾਲ ਲੱਗਦੇ ਕਰੀਬ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਫਿਰੋਜ਼ਪੁਰ ਸ਼ਹਿਰ, ਪਿੰਡ ਕਾਲੂ ਅਰਾਈਆਂ ਹਿਠਾੜ (ਬਲਾਕ ਮਮਦੋਟ) ਦੇ ਨਾਲ ਲੱਗਦੇ ਕਰੀਬ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਜੀਦਪੁਰ, ਪਿੰਡ ਚੱਕ ਅਮਰੀਕ ਸਿੰਘ ਵਾਲਾ (ਬਲਾਕ ਮਮਦੋਟ) ਦੇ ਨਾਲ ਲੱਗਦੇ ਕਰੀਬ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਹਿਮਾ, ਪਿੰਡ ਗੱਟੀ ਮਸਤਾ ਨੰ: 1 (ਬਲਾਕ ਮਮਦੋਟ) ਦੇ ਨਾਲ ਲੱਗਦੇ ਕਰੀਬ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਹਾਈ ਸਕੂਲ ਰੁਕਣਾ ਬੇਗੂ, ਮਮਦੋਟ ਉਤਾੜ (ਬਲਾਕ ਮਮਦੋਟ) ਦੇ ਨਾਲ ਲੱਗਦੇ ਕਰੀਬ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਹਾਈ ਸਕੂਲ ਸਾਂਈਂਆਂ ਵਾਲਾ, ਪਿੰਡ ਲਖਮੀਰ ਕੇ ਹਿਠਾੜ (ਬਲਾਕ ਮਮਦੋਟ) ਦੇ ਨਾਲ ਲੱਗਦੇ ਕਰੀਬ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨੂਰਪੁਰ ਸੇਠਾਂ, ਪਿੰਡ ਗੁੱਦੜ ਢੰਡੀ (ਬਲਾਕ ਮਮਦੋਟ) ਦੇ ਨਾਲ ਲੱਗਦੇ ਕਰੀਬ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਗੁਰੂਹਰਸਹਾਏ, ਪਿੰਡ ਕੜਮਾ (ਬਲਾਕ ਮਮਦੋਟ) ਦੇ ਨਾਲ ਲੱਗਦੇ ਕਰੀਬ 10 ਪਿੰਡਾਂ ਲਈ ਰਾਹਤ ਕੇਂਦਰ ਐਚ.ਐਮ. ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਫ਼ਿਰੋਜ਼ਪੁਰ ਸ਼ਹਿਰ ਅਤੇ ਪਿੰਡ ਪੋਜੋ ਕੇ ਹਿਠਾੜ (ਬਲਾਕ ਮਮਦੋਟ) ਦੇ ਨਾਲ ਲੱਗਦੇ ਕਰੀਬ 10 ਪਿੰਡਾਂ ਲਈ ਰਾਹਤ ਕੇਂਦਰ ਸਰਕਾਰੀ ਹਾਈ ਸਕੂਲ ਮਾਣਾ ਸਿੰਘ ਵਾਲਾ ਵਿਖੇ ਸਥਾਪਿਤ ਕੀਤੇ ਗਏ ਹਨ। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਿਲ੍ਹਾ ਪੱਧਰੀ ਕੰਟਰੋਲ ਰੂਮ ਕਮਰਾ ਨੰ:6 ਫੋਨ ਨੰਬਰ 01632-244024 ਤੇ ਸੰਪਰਕ ਕੀਤਾ ਜਾ ਸਕਦਾ ਹੈ।