Ferozepur News
ਵਧੀਕ ਮੁੱਖ ਸਕੱਤਰ ਗਰ੍ਹਿ ਅਤੇ ਵਧੀਕ ਡੀ.ਜੀ.ਪੀ ਜੇਲਹ੍ਾਂ ਵੱਲੋਂ ਕੇਂਦਰੀ ਜੇਲਹ੍ ਫਿਰੋਜ਼ਪੁਰ ਦਾ ਦੌਰਾ
ਫਿਰੋਜ਼ਪੁਰ 23 ਸਤੰਬਰ ( ) ਪੰਜਾਬ ਦੇ ਵਧੀਕ ਮੁੱਖ ਸਕੱਤਰ ਗਰ੍ਹਿ ਸਰ੍.ਜਗਪਾਲ ਸਿੰਘ ਸੰਧੂ ਅਤੇ ਸਰ੍ੀ. ਐਮ.ਕੇ ਤਿਵਾੜੀ ਵਧੀਕ ਡੀ.ਜੀ.ਪੀ (ਜੇਲਹ੍ਾਂ) ਵੱਲੋਂ ਅੱਜ ਕੇਂਦਰੀ ਜੇਲਹ੍ ਫਿਰੋਜ਼ਪੁਰ ਦਾ ਦੌਰਾ ਕੀਤਾ ਗਿਆ. ਇਸ ਮੌਕੇ ਉਨਹ੍ਾਂ ਨਾਲ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ, ਸਰ੍.ਐਸ.ਐਸ ਸੈਣੀ ਡੀ.ਆਈ.ਜੀ (ਜੇਲਹ੍) ਸਰ੍ੀ.ਆਰ.ਕੇ ਬਖਸ਼ੀ ਐਸ.ਐਸ.ਪੀ ਫਿਰੋਜ਼ਪੁਰ ਵੀ ਹਾਜ਼ਰ ਸਨ.
ਵਧੀਕ ਮੁੱਖ ਸਕੱਤਰ ਸਰ੍.ਜਗਪਾਲ ਸਿੰਘ ਸੰਧੂ ਨੇ ਕੇਂਦਰੀ ਜੇਲਹ੍ ਵਿਖੇ ਕੈਦੀਆਂ/ਹਵਾਲਾਤੀਆਂ ਨਾਲ ਗੱਲਬਾਤ ਕਰਕੇ ਉਨਹ੍ਾਂ ਦੀਆਂ ਮੁਸ਼ਕਿਲਾਂ ਸੁਣੀਆਂ ਉਨਹ੍ਾਂ ਜੇਲਹ੍ ਵਿਚਲੇ ਨਸ਼ਾ ਛੜਾਉ ਕੇਂਦਰ, ਵੱਖ-ਵੱਖ ਬੈਰਕਾਂ, ਜੇਲਹ੍ ਫੈਕਟਰੀ, ਹਸਪਤਾਲ ਅਤੇ ਜ਼ਨਾਨਾ ਵਾਰਡ ਦਾ ਵੀ ਦੌਰਾ ਕੀਤਾ. ਉਨਹ੍ਾਂ ਕੈਦੀਆਂ ਵੱਲੋਂ ਦੱਸੀਆਂ ਮੁਸ਼ਕਿਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ. ਉਨਹ੍ਾਂ ਜੇਲਹ੍ ਅਧਿਕਾਰੀਆਂ ਨਾਲ ਜੇਲਹ੍ ਦੀ ਸੁਰੱਖਿਆ ਸਬੰਧੀ ਵੀ ਨੁਕਤੇ ਸਾਂਝੇ ਕੀਤੇ.
ਸਰ੍.ਸੰਧੂ ਅਤੇ ਏ.ਡੀ.ਜੀ.ਪੀ. ਜੇਲਹ੍ਾਂ ਸਰ੍ੀ.ਤਿਵਾੜੀ ਨੇ ਜੇਲਹ੍ ਦੇ ਕੈਦੀਆਂ ਵੱਲੋਂ ਬਣਾਈਆਂ ਵਸਤੂਆਂ ਦੀ ਸਰਾਹਨਾ ਕੀਤੀ. ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਜੇਲਹ੍ ਵਿਚ ਕੈਦੀਆਂ ਵੱਲੋਂ ਤਿਆਰ ਵੱਖ-ਵੱਖ ਤਰਹ੍ਾਂ ਦੇ ਸਮਾਨ ਦੀ ਵਿਕਰੀ ਲਈ ਜੇਲਹ੍ ਦੇ ਮੁੱਖ ਗੇਟ ਕੋਲ ਹੱਟ ਬਣਾਈ ਗਈ ਹੈ, ਜਿਥੋਂ ਲੋਕ ਸ਼ੋਕ ਨਾਲ ਇਨਹ੍ਾਂ ਵਸਤਾਂ ਦੀ ਖ਼ਰੀਦਦਾਰੀ ਕਰਦੇ ਹਨ.
ਇਸ ਮੌਕੇ ਸਿਵਲ ਸਰਜਨ ਡਾ.ਜੈ ਸਿੰਘ, ਜੇਲਹ੍ ਸੁਪਰਡੈਂਟ ਸਰ੍.ਪਰਮਜੀਤ ਸਿੰਘ ਸੰਧੂ, ਸਰ੍. ਬਲਦੇਬ ਸਿੰਘ ਕੰਗ, ਸਰ੍ੀ.ਜੀਵਨ ਠੁਕਾਰ, ਮੁਖਤਿਆਰ ਸਿੰਘ ਛਾਬੜਾ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਹਾਜ਼ਰ ਸਨ.