ਨਗਰ ਕੌਂਸਲ ਅੰਦਰ 20 ਨੂੰ ਲੱਗੇਗਾ ਤੀਆਂ ਦਾ ਮੇਲਾ- ਡੀ.ਸੀ. ਖਰਬੰਦਾ : ਮੇਲੇ 'ਚ ਝਲਕੇ ਵਿਰਸੇ ਅਤੇ ਸੱਭਿਆਚਾਰਕ ਦੀ ਪੂਰੀ ਝਲਕ- ਸੰਧੂ
ਨਗਰ ਕੌਂਸਲ ਅੰਦਰ 20 ਨੂੰ ਲੱਗੇਗਾ ਤੀਆਂ ਦਾ ਮੇਲਾ- ਡੀ.ਸੀ. ਖਰਬੰਦਾ
– ਮੇਲੇ 'ਚ ਝਲਕੇ ਵਿਰਸੇ ਅਤੇ ਸੱਭਿਆਚਾਰਕ ਦੀ ਪੂਰੀ ਝਲਕ- ਸੰਧੂ
– ਮਿਸ ਤੀਜ ਮੁਕਾਬਲਾ ਜੇਤੂ ਹੋਣਗੇ ਸੋਨੇ ਦੇ ਕੋਕੇ, ਫੁੱਲਕਾਰੀਆਂ ਤੇ ਨਕਦ ਇਨਾਮਾਂ ਨਾਲ ਸਨਮਾਨਿਤ
ਫ਼ਿਰੋਜ਼ਪੁਰ, 18 ਅਗਸਤ- ਪੰਜਾਬੀ ਸੱਭਿਆਚਾਰ ਅਤੇ ਵਿਰਸੇ 'ਤੇ ਝਾਤ ਪਾਉਂਦਾ ਤੀਆਂ ਦਾ ਮੇਲਾ 20 ਅਗਸਤ ਦਿਨ ਸ਼ਨੀਵਾਰ ਨੂੰ ਨਗਰ ਕੌਂਸਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਜ਼ਿਲ•ਾ ਪ੍ਰਸ਼ਾਸਨ ਦੀ ਅਗਵਾਈ ਹੇਠ ਪ੍ਰੈਸ ਕਲੱਬ, ਟੀਚਰ ਕਲੱਬ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਪੂਰੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਪ੍ਰਬੰਧਾ 'ਤੇ ਨਜ਼ਰਸਾਨੀ ਕਰਨ ਲਈ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ ਦੀ ਅਗਵਾਈ ਹੇਠ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਅੰਦਰ ਮੀਟਿੰਗ ਹੋਈ, ਜਿਸ ਵਿਚ ਐਸ.ਡੀ.ਐਮ. ਸੰਦੀਪ ਸਿੰਘ ਗੜਾ, ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਡੀ.ਐਫ.ਸੀ. ਬਲਰਾਜ ਸਿੰਘ, ਅਵਤਾਰ ਸਿੰਘ ਰੰਗਰਾ ਖੁਰਾਕ ਤੇ ਸਪਲਾਈ ਅਫ਼ਸਰ, ਅੰਤਰਰਾਸ਼ਟਰੀ ਭੰਗੜਾ ਕਲਾਕਾਰ ਮੇਹਰਦੀਪ ਸਿੰਘ, ਟੀਚਰ ਕਲੱਬ ਪ੍ਰਧਾਨ ਭੁਪਿੰਦਰ ਸਿੰਘ, ਈਸ਼ਵਰ ਸ਼ਰਮਾ ਆਦਿ ਨੇ ਆਪੋ-ਆਪਣੇ ਵਿਚਾਰ ਰੱਖੇ। ਸੋਸਾਇਟੀ ਪ੍ਰਧਾਨ ਸੰਧੂ ਨੇ ਦੱਸਿਆ ਕਿ ਮੇਲੇ 'ਚ ਤੀਜ ਮੁਕਾਬਲੇ ਦੇ ਜੇਤੂ ਮੁਟਿਆਰਬਾਂ ਨੂੰ ਸੋਨੇ ਦੇ ਕੋਕੇ, ਫੁੱਲਕਾਰੀਆਂ ਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚਰਖਾ ਕੱਤੜ, ਫੁੱਲਕਾਰੀ ਕੱਢਣਾ, ਜਾਗੋ ਸਜਾਉਣੀ, ਮਹਿੰਦੀ ਲਗਾਉਣਾ, ਕਰੋਸ਼ੀਆ ਬੁਣਨਾ, ਗੁੱਡੀਆਂ ਪਟੋਲੇ ਬਣਾਉਣਾ ਆਦਿ ਮੁਕਾਬਲੇ ਕਰਵਾਏ ਜਾਣਗੇ। ਉਨ•ਾਂ ਦੱਸਿਆ ਕਿ ਮੇਲੇ ਵਿਚ ਲੰਬੀ ਹੇਕ ਦੀ ਮਲਿਕਾ ਗੁਰਮੀਤ ਬਾਵਾ, ਲਾਚੀ ਬਾਵਾ, ਗੋਲਰੀ ਬਾਵਾ, ਇਮਾਨਤ ਪ੍ਰੀਤ, ਕੁਲਬੀਰ ਗੋਗੀ ਆਦਿ ਗਾਇਕਾਵਾਂ ਜਿੱਥੇ ਆਪਣੀ ਸੁਰੀਲੀ ਅਵਾਜ਼ ਰਾਹੀਂ ਸਾਡੇ ਸੁਹਾਗ, ਸਿਠਣੀਆਂ, ਲੋਕ ਗੀਤਾਂ ਰਾਹੀਂ ਸੱਭਿਆਚਾਰ ਨੂੰ ਪੇਸ਼ ਕਰਨਗੀਆਂ, ਉਥੇ ਗਿੱਧੇ, ਕੋਰੀਓਗ੍ਰਾਫੀ ਆਦਿ ਨਾਚ ਵੀ ਮੇਲੇ 'ਚ ਖਿੱਚ ਦਾ ਕੇਂਦਰ ਬਣਨਗੇ। ਮੀਟਿੰਗ ਵਿਚ ਗਜ਼ਲਪ੍ਰੀਤ ਸਿੰਘ ਪ੍ਰਿੰਸੀਪਲ ਪੋਲੀਵਿੰਗ ਐਸ.ਬੀ.ਐਸ., ਸਟੇਟ ਐਵਾਰਡੀ ਜਗਦੀਪ ਸਿੰਘ ਆਸਲ, ਰਾਜਨ ਅਰੋੜਾ, ਪ੍ਰੀਤਇੰਦਰ ਸਿੰਘ ਸੰਧੂ ਪ੍ਰਿੰਸੀਪਲ ਸ਼ੇਖ ਫਰੀਦ ਇੰਟਰਨੈਸ਼ਨਲ ਸਕੂਲ, ਹਰਦੇਵ ਸਿੰਘ ਮਹਿਮਾ, ਗੁਰਮੀਤ ਸਿੰਘ ਤੂਤ, ਸਨਬੀਰ ਸਿੰਘ ਖਲਚੀਆ, ਸੁਖਵਿੰਦਰ ਸਿੰਘ ਬੁਲੰਦੇਵਾਲੀ ਕੋਆਰਡੀਨੇਟਰ ਕਿਸਾਨ ਮੋਰਚਾ ਆਮ ਆਦਮੀ ਪਾਰਟੀ ਸੈਕਟਰ ਫ਼ਿਰੋਜ਼ਪੁਰ, ਲਖਵੀਰ ਸਿੰਘ ਵਕੀਲਾ ਵਾਲੀ, ਰੁਪਿੰਦਰ ਸਿੰਘ ਬਾਵਾ ਜੋਸ਼ਨ, ਈਸ਼ਵਰ ਸ਼ਰਮਾ, ਗੁਰਬਚਨ ਸਿੰਘ, ਸੁਖਵੰਤ ਸਿੰਘ ਐਸ.ਬੀ.ਐਸ. ਸਟੇਟ ਟੈਕਨੀਕਲ ਕੈਂਪਸ ਆਦਿ ਹਾਜ਼ਰ ਸਨ।
ਕੈਪਸ਼ਨ
ਤੀਆਂ ਦੇ ਮੇਲੇ ਸਬੰਧੀ ਮੀਟਿੰਗ 'ਚ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ, ਐਸ.ਡੀ.ਐਮ. ਸੰਦੀਪ ਸਿੰਘ ਗੜ•ਾ, ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਆਦਿ।