Ferozepur News

ਪੀਰ ਮੁਹੰਮਦ ਬਾਬਾ ਹਕ ਸ਼ਾਹ ਅਲੀ ਦੀ ਦਰਗਾਹ ਤੇ ਤੀਸਰਾ ਸਲਾਨਾ ਮੇਲਾ ਬੜੀ ਧੁਮਧਾਮ ਨਾਲ ਮਨਾਇਆ

ਪੀਰ ਮੁਹੰਮਦ ਬਾਬਾ ਹਕ ਸ਼ਾਹ ਅਲੀ ਦੀ ਦਰਗਾਹ ਤੇ ਤੀਸਰਾ ਸਲਾਨਾ ਮੇਲਾ ਬੜੀ ਧੁਮਧਾਮ ਨਾਲ ਮਨਾਇਆ

BABA HAQ SHAH ALI DARGARHMELA
ਫਿਰੋਜਪੁਰ 10 ਜੁਲਾਈ ੨੦੧੬ :ਫਿਰੋਜਪੁਰ ਕੈਂਟ ਸਥਿਤ ਘੁਮਹਾਰ ਮੰਡੀ ਵਿਚ ਪੀਰ ਮੁਹੰਮਦ ਬਾਬਾ ਹਕ ਸ਼ਾਹ ਅਲੀ ਦੀ ਦਰਗਾਹ ਤੇ ਤੀਸਰਾ ਸਲਾਨਾ ਮੇਲਾ ਬੜੀ ਧੁਮਧਾਮ ਨਾਲ ਮਨਾਇਆ ਗਿਆ । ਇਸ ਮੇਲੇ ਵਿਚ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਉਣ ਪਹੰਚੇ ਭਾਜਪਾ ਕੈਂਟ ਮੰਡਲ ਦੇ ਪ੍ਰਧਾਨ ਗੋਬਿੰਦ ਰਾਮ ਅਗਰਵਾਲ , ਪ੍ਰੈਸ ਸੱਕਤਰ ਮੁਨੀਸ਼ ਸ਼ਕੁਲਾ , ਹੀਰਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮੁਕੇਸ਼ ਕੁਮਾਰ ,ਸੱਕਤਰ ਮੁਕੇਸ਼ ਜੈਸਵਾਲ ,ਜਸਵੰਤ ਸਿੰਘ ਵਿਰਕ ਆਦਿ ਪਹੁੰਚੇ ਸਨ। ਮੇਲੇ ਵਿਚ  ਸੂਫੀ ਕਵਾਲ ਦੀਪਕ ਖੋਸਲਾ ਲੁਧਿਆਧਾ ਅਤੇ ਪੱਪੂ ਪਟਾਕਾ ਫਿਰੋਜਪੁਰ ਸ਼ਹਿਰ  ਨੇ ਆਪਣੀ ਗਾਇਕੀ ਰਾਹੀਂ ਹਜਾਰ ਸੰਗਤਾਂ ਦਾ ਦਿਲ ਜਿਤ ਲਿਆ। ਮੰਡਲ ਪ੍ਰਧਾਨ ਭਾਜਪਾ ਗੋਬੰਦ ਰਾਮ ਅਗਰਵਾਲ ਨੇ ਦਰਗਾਹ ਦੇ ਮੁਖ ਸੇਵਾਦਾਰ ਦੀਪਕ ਸ਼ਰਮਾ, ਅਮਨ , ਸਨੀ, ਰਾਜੂ ਯਾਦਵ, ਜੀਵਨ ਸ਼ਰਮਾ ,ਰਮੀ , ਬਿਨੂ ,ਪ੍ਰਦੀਪ ਆਦਿ ਨੂੰ ਸਰੋਪੇ ਪਾ ਕੇ ਸਨਮਾਨਿਤ ਕਰਦੇ ਹੋਏ ਆਸ ਪ੍ਰਗਟਾਈ ਕਿ ਦਰਗਾਹ ਕਮੇਟੀ ਇਸੇ ਤਰਾਂ ਧਾਰਿਮਕ ਕੰਮਾਂ ਵਿਚ ਵੱਧ-ਚੜ ਕੇ ਭਾਗ ਲੈਂਦੀ ਰਹੇਗੀ। ਸਮਾਗਮ ਦੀ ਸਮਾਪਤੀ ਤੇ ਆਈਆਂ ਸੰਗਤਾਂ ਨੂੰ ਲੰਗਰ ਦਾ ਸੇਵਨ ਵੀ ਕਰਵਾਇਆ ਗਿਆ ।

Related Articles

Check Also
Close
Back to top button