ਅਮਿੱਟ ਛਾਪ ਛੱਡ ਗਿਆ ਗੱਟੀ ਰਾਜੋ ਕੇ ਸਕੂਲ’ਚ ਲੱਗਾ ਸੱਤ ਰੋਜ਼ਾ ਐਨ ਐਸ ਐਸ ਕੈਂਪ
ਨਸ਼ਾ ਵਿਰੋਧੀ ਅਤੇ ਸਵੱਛਤਾ ਪ੍ਰਤੀ ਚੇਤੰਨਤਾ ਪੈਦਾ ਕਰਨ ਵਿੱਚ ਸਫ਼ਲ ਰਿਹਾ ਕੈਂਪ
ਅਮਿੱਟ ਛਾਪ ਛੱਡ ਗਿਆ ਗੱਟੀ ਰਾਜੋ ਕੇ ਸਕੂਲ’ਚ ਲੱਗਾ ਸੱਤ ਰੋਜ਼ਾ ਐਨ ਐਸ ਐਸ ਕੈਂਪ ।
ਨਸ਼ਾ ਵਿਰੋਧੀ ਅਤੇ ਸਵੱਛਤਾ ਪ੍ਰਤੀ ਚੇਤੰਨਤਾ ਪੈਦਾ ਕਰਨ ਵਿੱਚ ਸਫ਼ਲ ਰਿਹਾ ਕੈਂਪ ।
ਕੋਮਲ ਅਰੋੜਾ ਨੇ ਲੋੜਵੰਦ ਵਿਦਿਆਰਥੀਆਂ ਲਈ ਦਿੱਤੀ 5 ਹਜਾਰ ਦੀ ਮਾਇਕ ਸਹਾਇਤਾ ।
ਫਿਰੋਜ਼ਪੁਰ ( ) ਸਰਹੱਦੀ ਖੇਤਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ’ਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਫ਼ਿਰੋਜ਼ਪੁਰ ਦੇ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾੲੀ ਵਿਚ ਪਹਿਲੀ ਵਾਰ ਰਾਸ਼ਟਰੀ ਸੇਵਾ ਯੋਜਨਾ (ਐਨ ਐਸ ਐਸ )ਅਧੀਨ ਲਗਾਏ 20 ਦਸੰਬਰ ਤੋ 26 ਦਸੰਬਰ ਤੱਕ ਦੇ ਸੱਤ ਰੋਜ਼ਾ ਕੈਂਪ ਵਿੱਚ ਪ੍ਰੋਗਰਾਮ ਅਫ਼ਸਰ ਸੁਖਵਿੰਦਰ ਸਿੰਘ ਲੈਕਚਰਾਰ ਅਤੇ ਸਹਾਇਕ ਕੈਪ ਕਮਾਂਡੈਟ ਪਰਮਿੰਦਰ ਸਿੰਘ ਸੋਢੀ ਵੱਲੋਂ 50 ਤੋ ਵੱਧ ਵਲੰਟੀਅਰਜ ਦੇ ਨਾਲ ਸਰਹੱਦੀ ਖੇਤਰ ਵਿੱਚ ਨਸ਼ਾ ਵਿਰੋਧੀ ਮਾਹੌਲ ਸਿਰਜਨ ਅਤੇ ਸਵੱਛ ਭਾਰਤ ਮੁਹਿੰਮ ਤਹਿਤ ਸਵੱਛਤਾ ਪ੍ਰਤੀ ਚੇਤਨਤਾ ਪੈਦਾ ਕਰਨ ਵਿੱਚ ਸਫਲਤਾ ਹਾਸਿਲ ਕੀਤੀ ।
ਕੈਂਪ ਦੇ ਸਮਾਪਤੀ ਸਮਾਰੋਹ ਤੇ ਆਯੋਜਿਤ ਸਮਾਗਮ ਚ ਸ੍ਰੀ ਕੋਮਲ ਅਰੋੜਾ ਪੀ ਈ ਐੱਸ ਅਤੇ ਸ. ਜਗਜੀਤ ਸਿੰਘ ਸੰਧੂ ਦੋਨੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਫ਼ਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਪਹੁੰਚੇ ।ਉਨ੍ਹਾਂ ਨੇ ਸਕੂਲ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਦੇ ਵਿੱਚ ਅਜਿਹੀਆਂ ਜਾਗਰੂਕਤਾ ਮੁਹਿੰਮ ਚਲਾਉਣੀਆਂ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਅਤੇ ਅਜਿਹੇ ਕੈਂਪ ਜਿਥੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਬੇਹੱਦ ਸਹਾਈ ਹੁੰਦੇ ਹਨ ਉਥੇ ਸਮਾਜ ਲਈ ਵੀ ਲਾਹੇਵੰਦ ਸਾਬਿਤ ਹੁੰਦੇ ਹਨ ਅਤੇ ਵਿਦਿਆਰਥੀਆਂ ਵਿੱਚ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਹੁੰਦੀ ਹੈ । ਇਸ ਮੌਕੇ ਸ੍ਰੀ ਕੋਮਲ ਅਰੋੜਾ ਡਿਪਟੀ ਡੀ ਈ ਓ ਨੇ ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਲਈ 5000 ਰੁਪਏ ਵੀ ਦਾਨ ਵਜੋਂ ਦਿੱਤੇ ।
ਸੁਖਵਿੰਦਰ ਸਿੰਘ ਨੇ ਆਏ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਕੈਪ ਦੀ ਸਮੁੱਚੀ ਰਿਪੋਰਟ ਪੜ੍ਹਦਿਆਂ ਦੱਸਿਆ ਕਿ ਵਲੰਟੀਅਰ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਸ਼ੁਰੂ ਕੀਤੇ ਇਸ ਕੈਂਪ ਵਿੱਚ ਪ੍ਰਾਜੈਕਟ ਵਰਕ ਤਹਿਤ ਸਫ਼ਾਈ ਅਭਿਆਨ ਤਹਿਤ ਪਿੰਡ ਦੀ ਫਿਰਨੀ, ਪ੍ਰਾਇਮਰੀ ਸਕੂਲ, ਸ਼ਹੀਦੀ ਸਮਾਰਕ ਹੁਸੈਨੀਵਾਲਾ ਅਤੇ ਲਿੰਕ ਰੋਡ ਦੀ ਸਫ਼ਾਈ ਕੀਤੀ ਇਸ ਦੇ ਨਾਲ ਪਿੰਡ ਵਿੱਚ ਘਰ ਘਰ ਪਹੁੰਚ ਕੇ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣ ਦਾ ਉਪਰਾਲਾ ਕੀਤਾ ਅਤੇ ਅਨੇਕਾਂ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਵਿੱਚ ਵੀ ਸਫ਼ਲ ਰਹੇ। ਇਸ ਤੋਂ ਇਲਾਵਾ ਵਿਸ਼ੇਸ਼ ਵਿਸ਼ਾ ਮਾਹਿਰਾਂ ਵੱਲੋਂ ਲੈਕਚਰ ਸ਼ੈਸ਼ਨ ਵਿਚ ਵਲੰਟੀਅਰਜ ਨੂੰ 7 ਦਿਨਾਂ ਵਿੱਚ ਮਹੱਤਵਪੂਰਣ ਜਾਣਕਾਰੀ ਦਿੱਤੀ ਜਿਨ੍ਹਾਂ ਵਿੱਚ ਉਘੇ ਸਿਖਿਆ ਮਾਹਿਰ ਡਾ ਰਕੇਸ਼ ਸਹਿਗਲ, ਮੇਜਰ ਅਮਰਜੀਤ ਸਿੰਘ ਮੁਖੀ ਸੀ ਪਾਇਟ ਕੇਂਦਰ ,ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ,ਜਸਵਿੰਦਰ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ , ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ , ਪਰਮਿੰਦਰ ਸਿੰਘ ਥਿੰਦ ਪ੍ਰਧਾਨ ਪ੍ਰੈੱਸ ਕਲੱਬ ,ਡਾ ਰਮੇਸ਼ਵਰ ਸਿੰਘ ਸਿਖਿਆ ਮਾਹਿਰ , ਬਲਵਿੰਦਰ ਸਿੰਘ ਯੋਗਾ ਮਾਹਿਰ ,ਅਮਿਤ ਨਾਰੰਗ ਮੁਢਲੀ ਸਹਾਇਤਾ ਮਾਹਿਰ ,ਸਰੁਚੀ ਮਹਿਤਾ ਵਾਤਾਵਰਣ ਮਾਹਿਰ, ਡਾ ਮਨਜੀਤ ਸਿੰਘ ਸਿਹਤ ਵਿਭਾਗ ,ਕੁਲਬੀਰ ਸਿੰਘ ਅਤੇ ਰਜੇਸ਼ ਕੁਮਾਰ ਮੁੱਖ ਰੂਪ ਵਿੱਚ ਪਹੁੰਚੇ ।
ਸਮਾਾਰੋਹ ਵਿੱਚ ਵਲੰਟੀਅਰਜ ਨੇ ਆਪਣੇ ਕੈਪ ਦੇ ਤਜਰਬੇ ਸਾਝੇ ਕੀਤੇ ਅਤੇ ਪ੍ਰਭਾਵਸ਼ਾਲੀ ਕਵਿਤਾਵਾਂ ਵੀ ਸੁਨਾਈਆ । ਵੱਖ ਵੱਖ ਖੇਤਰਾ ਵਿੱਚ ਸ਼ਲਾਘਾਯੋਗ ਕਾਰਜ਼ਗਾਰੀ ਵਾਲੇ 13 ਵਲੰਟੀਅਰ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਬਿਹਾਰ ਤੋਂ ਸਮਾਜ ਸੇਵੀ ਨੌਜਵਾਨ ਸੁਸ਼ਾਂਤ ਰਾਜਪੂਤ ਅਤੇ ਸੋਹਨ ਸਿੰਘ ਸੋਢੀ ਸਾਇਕਲਸਟ ਵਿਸ਼ੇਸ਼ ਤੋਰ ਤੇ ਪਹੁੰਚੇ ।
ਕੈਂਪ ਨੂੰ ਸਫਲ ਬਣਾਉਣ ਵਿੱਚ ਸੁਖਵਿੰਦਰ ਸਿੰਘ , ਪਰਮਿੰਦਰ ਸਿੰਘ ਸੋਢੀ, ਪ੍ਰਿਤਪਾਲ ਸਿੰਘ ,ਗੀਤਾਂ ਰਾਨੀ ,ਰਾਜੇਸ਼ ਕੁਮਾਰ ,ਕੁਲਵੰਤ ਸਿੰਘ ਐੱਚ ਟੀ ,ਗੁਰਦੀਪ ਸਿੰਘ ,ਗੁਰਮੇਲ ਸਿੰਘ, ਦਵਿੰਦਰ ਕੁਮਾਰ , ਬਲਜੀਤ ਕੋਰ, ਜੁਗਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ।
ਅੰਤ ਵਿੱਚ ਡਾ ਸਤਿੰਦਰ ਸਿੰਘ ਨੇ ਸਹਿਯੋਗ ਕਰਨ ਵਾਲੀਆਂ ਸਖਸ਼ੀਅਤਾ ਅਤੇ ਵਿਸ਼ੇਸ਼ ਮਹਿਮਾਨਾ ਨੂੰ ਯਾਦ ਚਿੰਨ੍ਹ ਭੇਟ ਕੀਤੇ ਅਤੇ ਰਸਮੀ
ਤੋਰ ਤੇ ਧੰਨਵਾਦ ਕੀਤਾ ।