ਦੇਵ ਸਮਾਜ ਕਾਲਜ ਫਾਰ ਵੂਮੈਨ ਦੁਆਰਾ ਵਿਸ਼ਵ ਪੁਸਤਕ ਅਤੇ ਕੋਪੀਰਾਈਟ ਦਿਵਸ ਮੌਕੇ ਬੁੱਕ ਡੋਨੇਸ਼ਨ ਡਰਾਇਵ ਅਤੇ ‘ਏ ਸੈਲਫ਼ੀ ਵਿਦ ਏ ਬੁੱਕ’ ਵਿਸ਼ੇ ਤੇ ਕਰਵਾਏ ਗਏ ਪ੍ਰੋਗਰਾਮ
ਦੇਵ ਸਮਾਜ ਕਾਲਜ ਫਾਰ ਵੂਮੈਨ ਦੁਆਰਾ ਵਿਸ਼ਵ ਪੁਸਤਕ ਅਤੇ ਕੋਪੀਰਾਈਟ ਦਿਵਸ ਮੌਕੇ ਬੁੱਕ ਡੋਨੇਸ਼ਨ ਡਰਾਇਵ ਅਤੇ ‘ਏ ਸੈਲਫ਼ੀ ਵਿਦ ਏ ਬੁੱਕ’ ਵਿਸ਼ੇ ਤੇ ਕਰਵਾਏ ਗਏ ਪ੍ਰੋਗਰਾਮ
ਫਿਰੋਜ਼ਪੁਰ, ਅਪ੍ਰੈਲ 24, 2025: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ-ਛਾਇਆ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਯੋਗ ਅਗਵਾਈ ਅਧੀਨ ਇਹ ਸੰਸਥਾ ਕਾਰਜਸ਼ੀਲ ਹੈ।
ਇਸੇ ਲੜੀ ਤਹਿਤ ਕਾਲਜ ਦੇ ਲਾਇਬ੍ਰੇਰੀ ਵਿਭਾਗ ਦੁਆਰਾ ਵਿਸ਼ਵ ਪੁਸਤਕ ਦਿਵਸ ਅਤੇ ਕੋਪੀਰਾਈਟ-ਡੇ ਮੌਕੇ ਬੁੱਕ ਡੋਨੇਸ਼ਨ ਡਰਾਇਵ ਨਾਲ ਇੱਕ ਸ਼ਲਾਘਾਯੋਗ ਪਹਿਲਕਦਮੀ ਕੀਤੀ ਗਈ, ਜਿਸ ਦਾ ਮੁੱਖ ਵਿੱਦਿਅਕ ਸਰੋਤਾਂ ਨਾਲ ਸੰਬੰਧਿਤ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਰਿਹਾ । ਇਸ ਮੁਹਿੰਮ ਤਹਿਤ ਵਰਤੀਆ ਹੋਈਆ ਕਿਤਾਬਾਂ ਇੱਕਠੀਆਂ ਕਰਕੇ ਉਨ੍ਹਾਂ ਨੂੰ ਜਰੂਰਤਮੰਦ ਵਿਦਿਆਰਥੀਆਂ ਵਿੱਚ ਵੰਡਿਆ ਗਿਆ । ਤਾਂ ਜੋ ਲੋੜਵੰਦ ਵਿਦਿਆਰਥੀਆਂ ਦੀ ਪੁਸਤਕਾਂ ਤੇ ਵਿੱਦਿਅਕ ਸਰੋਤਾਂ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ । ਗਿਆਨ ਹਾਸਿਲ ਕਰਨਾ ਹਰ ਵਿਦਿਆਰਥੀ ਲਈ ਜ਼ਰੂਰੀ ਹੈ ਤਾਂ ਉਹ ਨਵੇਂ ਵਿਚਾਰਾ, ਸੰਸਕਾਰਾਂ ਤੇ ਨਵੇਂ ਤਜਰਬਿਆਂ ਦੇ ਰੂ-ਬ-ਰੂ ਹੋ ਸਕੇ। ਦਿਨੋ-ਦਿਨ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਘਾਟ ਰਹੀ ਰੁਚੀ ਨੂੰ ਵਧਾਉਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜਰੂਰੀ ਹੈ ਕਿਉਂਕਿ ਪੜ੍ਹਾਈ ਚਿੰਤਨ ਕਰਨ ਦੀ ਸਮੱਰਥਾ ਨੂੰ ਵਧਾਉਂਦੀ ਹੋਈ ਕਲਪਨਾ ਦੀ ਦੁਨੀਆਂ ਦੇ ਰਾਹ ਵੀ ਖੋਲ੍ਹਦੀ ਹੈ।
ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ ਮਨਪਸੰਦ ਪੁਸਤਕਾਂ ਨਾਲ ਸੈਲਫੀਆਂ ਵੀ ਲਈਆਂ ਜੋ ਉਨ੍ਹਾਂ ਦੇ ਪੁਸਤਕ ਪ੍ਰੇਮੀ ਹੋਣ ਦੀ ਝਲਕ ਦਰਸਾ ਰਹੀਆਂ ਸਨ।
ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਨੇ ‘ਵਿਸ਼ਵ ਪੁਸਤਕ ਦਿਵਸ’ ਮੌਕੇ ਬੋਲਦਿਆਂ ਕਿਹਾ ਕਿ ਲਾਇਬ੍ਰੇਰੀ ਵਿਭਾਗ ਦਾ ਇਹ ਉਪਰਾਲਾ ਜਿੱਥੇ ਲੋੜਵੰਦ ਵਿਦਿਆਰਥੀ ਦੀ ਮਦਦ ਕਰੇਗਾ ਉੱਥੇ ਉਨ੍ਹਾਂ ਦੀ ਸੋਚਣ ਸ਼ਕਤੀ ਵਿੱਚ ਵੀ ਵਿਸ਼ਾਲਤਾ ਲਿਆਏਗਾ। ਕਿਤਾਬਾਂ ਦੁਨੀਆਂ ਭਰ ਦਾ ਗਿਆਨ ਮੁਹੱਈਆ ਕਰਵਾ ਕੇ ਸਾਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ।
ਇਸ ਮੌਕੇ ਲਾਇਬ੍ਰੇਰੀ ਵਿਭਾਗ ਦੇ ਇੰਚਾਰਜ ਮੈਡਮ ਅਲਕਾ ਬਾਂਬਾ, ਡਾ. ਸੰਧਿਆ ਅਵਸਥੀ ਅਤੇ ਸਮੂਹ ਸਟਾਫ਼ ਹਾਜ਼ਰ ਸਨ। ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਇਸ ਵਿਸ਼ੇਸ਼ ਪਹਿਲਕਦਮੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ।