ਡਾਕਟਰ ਗਗਨਦੀਪ ਸਿੰਘ ਗਰੋਵਰ ਸਟੇਟ ਪ੍ਰੋਗਰਾਮ ਅਫਸਰ ਪੰਜਾਬ ਨੇ ਐਨ.ਵੀ.ਬੀ.ਡੀ.ਸੀ.ਪੀ, ਆਈ.ਡੀ.ਐਸ.ਪੀ ਪ੍ਰੋਗਰਾਮਾਂ ਅਧੀਨ ਸਿਵਲ ਹਸਪਤਾਲ ਫਿਰੋਜਪੁਰ ਦਾ ਕੀਤਾ ਦੌਰਾ
ਫਿਰੋਜ਼ਪੁਰ 09 ਜਨਵਰੀ (ਏ.ਸੀ.ਚਾਵਲਾ) ਡਾ ਗਗਨਦੀਪ ਸਿੰਘ ਗਰੋਵਰ ਸਟੇਟ ਪ੍ਰੋਗਰਾਮ ਅਫਸਰ ਪੰਜਾਬ ਨੇ ਐਨ.ਵੀ.ਬੀ.ਡੀ.ਸੀ.ਪੀ/ ਆਈ.ਡੀ.ਐਸ.ਪੀ ਪ੍ਰੋਗਰਾਮਾਂ ਅਧੀਨ ਸਿਵਲ ਹਸਪਤਾਲ ਫਿਰੋਜਪੁਰ ਦਾ ਦੌਰਾ ਕੀਤਾ । ਇਸ ਦੌਰਾਨ ਡਾ ਮੀਨਾਕਸ਼ੀ ਅਬਰੋਲ ਜ਼ਿਲ•ਾ ਐਪੀਡਮਾਲੋਜਿਸ਼ਟ, ਡਾ ਯੁਵਰਾਜ ਨਾਰੰਗ ਆਈ.ਡੀ.ਐਸ.ਪੀ ਐਪੀਡਮਾਲੋਜਿਸ਼ਟ ਅਤੇ ਡਾ ਪ੍ਰਦੀਪ ਅਗਰਵਾਲ ਐਸ.ਐਮ.À ਵੀ ਹਾਜ਼ਰ ਸਨ। ਡਾ ਗਰੋਵਰ ਨੇ ਸਿਵਲ ਹਸਪਤਾਲ ਵਿਖੇ ਬਣੇ ਸਵਾਈਨ ਫਲੂ ਆਇਸੋਲੇਸ਼ਨ ਵਾਰਡ, ਆਈ.ਡੀ.ਐਸ.ਪੀ ਮਾਇਕਰੋਬਾਇਲੋਜੀ ਲੈਬਾਰਟਰੀ, ਜ਼ਿਲ•ਾ ਮਲੇਰੀਆ ਸ਼ਾਖਾ ਅਤੇ ਜ਼ਿਲ•ਾ ਮਲੇਰੀਆ ਲਬਾਰਟਰੀ ਦਾ ਨਿਰੀਖਣ ਕੀਤਾ ਗਿਆ। ਉਨ•ਾਂ ਨੇ ਸਿਵਲ ਹਸਪਤਾਲ ਫਿਰੋਜਪੁਰ ਵਿੱਚ ਨਵੀ ਬਣੀ ਗੰਬੂਜਿਆ ਮੱਛੀ ਹੈਚਰੀ ਦਾ ਦੌਰਾ ਵੀ ਕੀਤਾ ਅਤੇ ਦੱਸਿਆ ਕਿ ਇਸ ਹੈਚਰੀ ਵਿੱਚ ਡੇਂਗੂ ਅਤੇ ਮਲੇਰੀਆ ਜਿਹਿਆਂ ਭਿਆਨਕ ਬਿਮਾਰੀਆਂ ਦੇ ਮੱਛਰ ਦੇ ਲਾਰਵੇ ਨੂੰ ਖਾਣ ਵਾਲੀਆ ਗੰਬੂਜਿਆ ਮੱਛੀਆਂ ਪਾਲਿਆ ਜਾਣਗੀਆਂ ਅਤੇ ਇਹਨਾਂ ਮੱਛੀਆਂ ਨੂੰ ਡੇਂਗੂ ਅਤੇ ਮਲੇਰੀਆ ਦੇ ਸੀਜ਼ਨ ਦੌਰਾਨ ਫਿਰੋਜਪੁਰ ਜ਼ਿਲੇ• ਦੇ ਸਾਰੇ ਛੱਪੜਾਂ ਵਿੱਚ ਛੱਡੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਬਿਮਾਰੀ ਤੋ ਬਚਾਇਆ ਜਾ ਸਕੇਗਾ। ਉਸ ਤੋ ਬਾਅਦ ਡਾ ਗਰੋਵਰ ਵੱਲੋ ਡਾ ਪ੍ਰਦੀਪ ਚਾਵਲਾ ਸਿਵਲ ਸਰਜਨ ਫਿਰੋਜਪੁਰ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ ਫਿਰੋਜਪੁਰ ਵਿਖੇ ਜ਼ਿਲੇ• ਵਿੱਚ ਕੰਮ ਕਰਦੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰਾਂ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਡਾ ਗਰੋਵਰ ਵੱਲੋਂ ਨੈਸ਼ਨਲ ਵੈਕਟਰ ਬੋਰਨ ਡਜ਼ੀਜ ਕੰਟਰੋਲ ਪ੍ਰੋਗਰਾਮ ਅਧੀਨ ਆਇਆ ਹੋਇਆ ਨਵੀਆਂ ਗਾਇਡਲਾਈਨਜ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋ ਇਲਾਵਾ ਉਨ•ਾਂ ਨੇ ਬਲਾਕ ਲੈਵਲ ਤੇ ਹੋਏ ਸਲਾਨਾ ਕੰਮਾਂ ਦਾ ਸਮੀਖਿਆ ਕੀਤੀ ਅਤੇ ਕੰਮ ਵਿੱਚ ਪਾਇਆ ਗਈਆ ਤਰੁੱਟੀਆਂ ਬਾਰੇ ਜਾਣੂ ਕਰਵਾਇਆ ਗਿਆ। ਉਨ•ਾਂ ਵੱਲੋਂ ਸਮੂਹ ਸੁਪਰਵਾਈਜ਼ਰਾਂ ਅਤੇ ਵਰਕਰਾਂ ਨੂੰ ਹਦਾਇਤ ਕੀਤੀ ਗਈ ਹਰ ਮਹੀਨੇ ਮਲੇਰੀਆ ਦੀ ਬਲੱਡ ਸਲਾਈਡਾਂ ਦੇ ਟੀਚੇ ਪੂਰੇ ਕਰਨੇ ਯਕੀਨੀ ਬਨਾਏ ਜਾਣ। ਇਸ ਮੌਕੇ ਤੇ ਡਾ ਸੋਨੀਆ ਚੌਧਰੀ, ਸ੍ਰੀਮਤੀ ਪੂਜਾ, ਸ੍ਰੀ ਵਿਕਾਸ ਕਾਲੜਾ, ਸ੍ਰੀ ਸੁਰੇਸ਼ ਕੁਮਾਰ ਅਤੇ ਸ੍ਰੀ ਸਤਪਾਲ ਸਿੰਘ ਵੀ ਹਾਜਰ ਸਨ।