ਐਸ ਬੀ ਐਸ ਕੈਂਪਸ ਵਿੱਚ ਪਲੇਸਮੈਂਟ-ਮੁਹਿੰਮ ਨੂੰ ਭਰਵਾਂ ਹੁੰਗਾਰਾ ਤਿੰਨ ਕੰਪਨੀਆਂ ਵਲੋਂ 18 ਵਿਦਿਆਰਥੀਆਂ ਦੀ ਚੋਣ
ਐਸ ਬੀ ਐਸ ਕੈਂਪਸ ਵਿੱਚ ਪਲੇਸਮੈਂਟ-ਮੁਹਿੰਮ ਨੂੰ ਭਰਵਾਂ ਹੁੰਗਾਰਾ
ਤਿੰਨ ਕੰਪਨੀਆਂ ਵਲੋਂ 18 ਵਿਦਿਆਰਥੀਆਂ ਦੀ ਚੋਣ
ਫਿਰੋਜ਼ਪੁਰ:- ਪੰਜਾਬ ਸਰਕਾਰ ਦੁਆਰਾ ਸਥਾਪਿਤ ਸਥਾਨਿਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿੱਚ ਵੱਖ ਵੱਖ ਤਿੰਨ ਕੰਪਨੀਆਂ ਵੱਲੋਂ ਰੋਜ਼ਗਾਰ ਪ੍ਰਾਪਤੀ ਮੁਹਿੰਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਇਸ ਸੰਸਥਾ ਦੇ 2016 ਵਿੱਚ ਪਾਸ ਹੋਣ ਵਾਲੇ ਬੀ.ਟੈੱਕ. ਅਤੇ ਐਮਸੀਏ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਸਮੁੱਚੀ ਚੋਣ-ਪ੍ਰਕ੍ਰਿਆ ਦੌਰਾਨ ਕੁੱਲ 18 ਬੇਹਤਰੀਨ ਵਿਦਿਆਰਥੀ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਸਫਲ ਹੋਏ।
ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਦੱਸਿਆ ਕਿ ਕੰਪਨੀ ਅਧਿਕਾਰੀਆਂ ਦੀ ਟੀਮ ਨੇ ਵਿਦਿਆਰਥੀਆਂ ਦਾ ਟੈਸਟ ਲੈਣ ਤੋਂ ਬਾਅਦ ਗਰੁੱਪ ਡਿਸਕਸ਼ਨ ਅਤੇ ਇੰਟਰਵਿਊ ਕਰਨ ਉਪਰੰਤ ਯੋਗ ਵਿਦਿਆਰਥੀਆਂ ਦੀ ਚੋਣ ਕੀਤੀ ।ਉਹਨਾਂ ਅੱਗੇ ਕਿਹਾ ਕਿ ਸੰਸਥਾ ਨੂੰ ਐਨ ਬੀ ਏ ਤੋਂ ਮਾਨਤਾ ਮਿਲਣ ਉਪਰੰਤ ਵੱਖ ਵੱਖ ਕੰਪਨੀਆਂ ਵੱਲੋਂ ਪਲੇਸਮੈਂਟ ਲਈ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ
ਡਾ. ਸਿੱਧੂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸੰਸਥਾ ਦੇ 'ਟਰੇਨਿੰਗ ਅਤੇ ਪਲੇਸਮੈਂਟ ਸੈੱਲ' ਦੇ ਇੰਚਾਰਜ ਡਾ. ਸੰਜੀਵ ਦੇਵੜਾ ਅਤੇ ਉਹਨਾ ਦੀ ਸਮੁੱਚੀ ਟੀਮ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ।ਇਸ ਮੌਕੇ ਡਾ. ਏ ਕੇ ਤਿਆਗੀ ਐਸੋਸੀਏਟ ਡਾਇਰੈਕਟਰ, ਡਾ. ਕ੍ਰਿਸ਼ਨ ਸਲੂਜਾ, ਪ੍ਰੋ. ਨਵਤੇਜ ਸਿੰਘ ਘੁੰਮਣ, ਪ੍ਰੋ.ਜਪਿੰਦਰ ਸਿੰਘ, ਡਾ. ਕੁਲਤਾਰਦੀਪ ਸਿੰਘ ਅਤੇ ਡਾ. ਗੁਲਸ਼ਨ ਆਹੂਜਾ ਹਾਜ਼ਰ ਸਨ।