ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਸੌਂਪਿਆ ਜ਼ਿਲ•ਾ ਸਿੱਖਿਆ ਅਫਸਰ ਨੂੰ ਮੰਗ ਪੱਤਰ
ਫਿਰੋਜ਼ਪੁਰ 2 ਦਸੰਬਰ (ਏ.ਸੀ.ਚਾਵਲਾ ) ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦਾ ਵਫਦ ਜ਼ਿਲ•ਾ ਸਿੱਖਿਆ ਅਫਸਰ ਨੂੰ ਮਿਲਿਆ। ਇਸ ਮੌਕੇ ਜ਼ਿਲ•ਾ ਪ੍ਰਧਾਨ ਜਸਬੀਰ ਸਿੰਘ ਨੇ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ। ਉਨ•ਾਂ ਨੇ ਦੱਸਿਆ ਕਿ ਸਿੱਖਿਆ ਪ੍ਰੋਵਾਈਡਰ ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾ ਰਹੇ ਹਨ ਤੇ ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਪਰ ਉਨ•ਾਂ ਦੀ ਰੈਗੂਲਰ ਦੀ ਮੰਗ ਨੂੰ ਬੂਰ ਨਾ ਪਿਆ। ਉਨ•ਾਂ ਦੱਸਿਆ ਕਿ ਮੌਜ਼ੂਦਾ ਸਮੇਂ ਵਿਚ ਸਿੱਖਿਆ ਪ੍ਰੋਵਾਈਡਰ ਆਪਣੀ ਮੰਗ ਨੂੰ ਲੈ ਕੇ 14 ਨਵੰਬਰ ਤੋਂ ਮੋਹਾਲੀ ਵਿਖੇ ਧਰਨਾ ਲਾ ਕੇ ਭੁੱਖ ਹੜਤਾਲ ਚਲਾ ਰਹੇ ਹਨ। 17 ਦਿਨ ਬੀਤ ਜਾਣ ਤੇ ਵੀ ਕੋਈ ਗੱਲ ਸਰਕਾਰ ਨੇ ਨਹੀਂ ਸੁਣੀ। ਉਨ•ਾਂ ਆਖਿਆ ਕਿ ਜੇਕਰ ਜਲਦੀ ਹੀ ਪੰਜਾਬ ਸਰਕਾਰ ਨੇ ਉਨ•ਾਂ ਦੀ ਗੱਲ ਨਾ ਸੁਣੀ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਭੁੱਖ ਹੜਤਾਲ ਨੂੰ ਮਰਨ ਵਰਤ ਵਿਚ ਬਦਲ ਦਿੱਤਾ ਜਾਵੇਗਾ। ਇਸ ਦੌਰਾਨ ਹੀ ਆਪਣੀ ਰੈਗੂਲਰ ਦੀ ਮੰਗ ਦਾ ਮੰਗ ਪੱਤਰ ਸੌਂਪਿਆ ਤੇ ਸਹਿਯੋਗ ਦੇਣ ਲਈ ਪ੍ਰਧਾਨ ਵਲੋਂ ਆਖਿਆ ਗਿਆ। ਇਸ ਮੌਕੇ ਜ਼ਿਲ•ਾ ਸਿੱਖਿਆ ਅਫਸਰ ਦਰਸ਼ਨ ਸਿੰਘ, ਡਿਪਟੀ ਜ਼ਿਲ•ਾ ਸਿੱਖਿਆ ਅਫਸਰ ਪ੍ਰਗਟ ਬਰਾੜ ਅਤੇ ਡੀ. ਆਰ. ਪੀ. ਦੀਪਕ ਸੇਤੀਆ ਨੇ ਵਿਸਵਾਸ਼ ਦੁਆਇਆ ਕਿ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ। ਇਸ ਵਫਦ ਵਿਚ ਹਰਜਿੰਦਰ ਸਿੰਘ, ਸੁਰਜੀਤ ਸਿੰਘ, ਗੁਰਜਿੰਦਰ ਸਿੰਘ, ਅਮਰਜੀਤ ਸਿੰਘ ਤੇ ਹਰੀਸ਼ ਕੁਮਾਰ ਚੰਦਰ ਹਾਜ਼ਰ ਸਨ।