ਪੰਜਾਬ ਸਟੇਟ ਮਨਿਸਟਰੀਅਲ ਸਟਾਫ਼ ਫਿਰੋਜ਼ਪੁਰ ਵੱਲੋਂ ਸਰਬਤ ਦੇ ਭਲੇ ਲਈ ਕੀਤੀ ਅਰਦਾਸ
ਫਿਰੋਜ਼ਪੁਰ 26 ਨਵੰਬਰ(ਏ.ਸੀ.ਚਾਵਲਾ)ਪੰਜਾਬ ਸਟੇਟ ਮਨਿਸਟਰੀਅਲ ਸਟਾਫ਼ ਫਿਰੋਜ਼ਪੁਰ ਵੱਲੋਂ ਸਰਬਤ ਦੇ ਭਲੇ ਲਈ ਵੀਰਵਾਰ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਚ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਗਿਆ, ਅਤੇ ਪੰਜਾਬ ਵਿਚ ਮੌਜੂਦਾ ਹਾਲਤਾਂ ਨੂੰ ਦੇਖ ਦੇ ਹੋਏ ਸੁੱਖ ਸ਼ਾਂਤੀ ਅਤੇ ਚੜ•ਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਧਾਰਮਿਕ ਸਮਾਗਮ ਵਿਚ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋ ਇਲਾਵਾ ਆਮ ਲੋਕਾਂ ਨੇ ਵੱਧ ਚੜ• ਕੇ ਸ਼ਿਰਕਤ ਕੀਤੀ ਤੇ ਗੁਰੂ ਗੰ੍ਰਥ ਸਾਹਿਬ ਅੱਗੇ ਸੀਸ ਨਿਵਾਇਆ। ਇਸ ਉਪਰੰਤ ਰਾਗੀ ਸਿੰਘਾਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਸਮਾਪਤੀ ਉਪਰੰਤ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸ.ਸੰਦੀਪ ਗੜਾ ਐਸ.ਡੀ.ਐਮ ਫਿਰੋਜਪੁਰ, ਸ.ਸੁਖਮੰਦਰ ਸਿੰਘ ਜ਼ਿਲ•ਾ ਮਾਲ ਅਫ਼ਸਰ, ਸ੍ਰੀ ਵਿਜੈ ਬਹਿਲ ਨਾਇਬ ਤਹਿਸੀਲਦਾਰ, ਸ੍ਰੀ ਮਨੋਹਰ ਲਾਲ ਜ਼ਿਲ•ਾ ਪ੍ਰਧਾਨ ਪੰਜਾਬ ਸਟੇਟ ਮਨਿਸਟਰੀਅਲ, ਯੂਨੀਅਨ, ਸ੍ਰੀ ਦੀਪਕ ਮਿੱਡਾ ਜਨਰਲ ਸਕੱਤਰ, ਸ.ਸ਼ੁਬੇਗ ਸਿੰਘ ਵਿੱਤ ਸਕੱਤਰ,ਸਾਬਕਾ ਪ੍ਰਧਾਨ ਸ.ਅਜਮੇਰ ਸਿੰਘ ਅਤੇ ਕੇ.ਐਲ ਗਾਬਾ, ਸ.ਵਰਿਆਮ ਸਿੰਘ ਖਜਾਨਾ ਦਫ਼ਤਰ, ਭੂਮੀ ਪਾਲ ਦਫ਼ਤਰ ਦੇ ਸਾਬਕਾ ਪ੍ਰਧਾਨ ਬਲਰਾਜ ਸਿੰਘ, ਸ.ਪਿੱਪਲ ਸਿੰਘ, ਤਰੁਨ ਚੱਡਾ, ਪਰਮਜੀਤ ਸਿੰਘ ਗਿੱਲ, ਜਤਿੰਦਰ ਸਿੰਘ, ਸੰਜੀਵ ਕੁਮਾਰ ਗੁਪਤਾ, ਸ.ਜਸਮੀਤ ਸਿੰਘ, ਸ਼ਵਿੰਦਰ ਸਿੰਘ ਖਾਰਾ, ਸੁਰਿੰਦਰ ਕੁਮਾਰ ਗਰੋਵਰ, ਦਿਨੇਸ਼ ਕੁਮਾਰ ਅਤੇ ਪ੍ਰਦੀਪ ਵਿਨਾਇਕ ਆਦਿ ਹਾਜਰ ਸਨ।