Ferozepur News

ਵਿਜੀਲੈਂਸ ਵਿਭਾਗ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਵਿਜੀਲੈਂਸ ਵਿਭਾਗ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਟੋਲ ਫ਼੍ਰੀ ਨੰਬਰ 1800-1800-1000 ਦਾ ਪ੍ਰਬੰਧ
VIGILANCE WEEK CELEBRATIONS 2
ਫਿਰੋਜ਼ਪੁਰ 28 ਅਕਤੂਬਰ   (Harish Monga ) ਪੰਜਾਬ ਸਰਕਾਰ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਬਚਨਵੱਧ ਹੈ ਤਾਂ ਕਿ ਲੋਕਾਂ ਦੇ ਕੰਮ ਪਾਰਦਰਸ਼ੀ ਢੰਗ ਨਾਲ ਹੋ ਸਕਣ ਇਸੇ ਮਕਸਦ ਨਾਲ ਵਿਜੀਲੈਂਸ ਵਿਭਾਗ ਫਿਰੋਜ਼ਪੁਰ ਵੱਲੋਂ ਜਿਲ੍ਹੇ ਅੰਦਰ ਮਨਾਏ ਜਾ ਰਹੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਫਿਰੋਜ਼ਪੁਰ ਸ਼ਹਿਰ ਵਿਖੇ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਸ੍ਰ.ਰਣਬੀਰ ਸਿੰਘ ਸੈਣੀ ਐਸ.ਐਸ.ਪੀ ਵਿਜੀਲੈਂਸ ਨੇ ਮੁੱਖ ਮਹਿਮਾਨ ਅਤੇ ਸ੍ਰੀ. ਕੇਤਨ ਬਾਲੀ ਰਾਮ ਪਾਟਿਲ ਐਸ.ਪੀ (ਐਚ) ਨੇ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਮੌਕੇ ਸ੍ਰ. ਮੁਖਤਿਆਰ ਸਿੰਘ ਡੀ. ਐਸ. ਪੀ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵੀ ਹਾਜਰ ਸਨ।
ਰਣਬੀਰ ਸਿੰਘ ਸੈਣੀ ਐਸ.ਪੀ.ਐਸ ਵਿਜੀਲੈਂਸ ਬਿਉਰੋ ਨੇ ਜਿਲ੍ਹਾ ਪੱਧਰੀ ਜਾਗਰੂਕਤਾਂ ਸੈਮੀਨਾਰ ਨੂੰ ਸੰਬੋਧਨ ਕਰਦਿਆ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਮਾਜ ਦੇ ਹਰੇਕ ਵਰਗ ਦਾ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਬੁਰਾਈ ਨੂੰ ਖਤਮ ਕਰਨ ਲਈ ਸਮੁੱਚੇ ਤੋਰ ਤੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਅਧਿਕਾਰੀਆਂ/ਕ੍ਰਮਚਾਰੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ-ਆਪਣੇ ਦਫਤਰਾਂ ਵਿਚ ਕੰਮ ਕਰਾਉਣ ਲਈ ਆਏ ਲੋਕਾਂ ਦਾ ਆਪਣੀ ਡਿਊਟੀ ਸਮਝ ਕੇ ਕੰਮ ਕਰਨ ਅਤੇ ਨਾਲ ਹੀ ਤਾੜਨਾ ਕੀਤੀ ਕਿ ਅਗਰ ਫਿਰ ਵੀ ਕੋਈ ਅਧਿਕਾਰੀ ਜਾਂ ਕਰਮਚਾਰੀ ਕੁਰੱਪਸ਼ਨ ਤੋ ਬਾਜ ਨਹੀ ਆਵੇਗਾ ਤਾ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਅਧਿਕਾਰੀ/ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਤਾ ਉਹ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ  ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਟੋਲ ਫ਼੍ਰੀ ਨੰਬਰ 1800-1800-1000 ਦਾ ਪ੍ਰਬੰਧ ਕੀਤਾ ਗਿਆ ਹੈ ਜਿਸ &#39ਤੇ ਕੋਈ ਵੀ ਪੀੜਤ ਵਿਅਕਤੀ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਸ਼ਿਕਾਇਤ &#39ਤੇ ਵਿਜੀਲੈਂਸ ਵਿਭਾਗ ਵੱਲੋਂ 24 ਘੰਟੇ ਦੇ ਅੰਦਰ-ਅੰਦਰ ਕਾਰਵਾਈ ਕੀਤੀ ਜਾਂਦੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆ ਡਾ.ਰਾਮੇਸ਼ਵਰ ਸਿੰਘ ਅਤੇ ਡਾ.ਸਤਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਉੱਥੋਂ ਦੇ ਕਿਸੇ ਕਰਮਚਾਰੀ ਜਾਂ ਅਧਿਕਾਰੀ ਕਾਰਨ ਹੀ ਨਹੀਂ ਬਲਕਿ ਸਾਡੇ ਸਮਾਜ ਵਿੱਚ ਵਿਚੋਲਿਆਂ ਵਜੋਂ ਵਿਚਰਦੇ ਲੋਕਾਂ ਕਾਰਨ ਵੀ ਪੈਦਾ ਹੁੰਦਾ ਹੈ ਜੋ ਕਿ ਭੋਲੇ-ਭਾਲੇ ਲੋਕਾਂ ਨੂੰ ਉਨ੍ਹਾਂ ਦੇ ਜਾਇਜ਼ ਹੋਣ ਵਾਲੇ ਕੰਮਾਂ ਵਿੱਚ ਵੀ ਅੜਿੱਕਾ ਪੈਦਾ ਕਰਕੇ, ਰਿਸ਼ਵਤ ਦੇਣ ਲਈ ਮਜਬੂਰ ਕਰ ਦਿੰਦੇ ਹਨ। ਉਨ੍ਹਾਂ ਰਿਸ਼ਵਤਖੋਰੀ ਨੂੰ ਸਮਾਜਿਕ ਕੁਰੀਤੀ ਕਰਾਰ ਦਿੰਦੇ ਹੋਏ ਲੋਕਾਂ ਨੂੰ ਸਰਕਾਰੀ ਦਫਤਰਾਂ ਅੰਦਰ ਕੰਮਾਂ ਲਈ ਰਿਸ਼ਵਤ ਨਾ ਦੇਣ ਦਾ ਸੱਦਾ ਦਿੱਤਾ।
ਇਸ ਤੋ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਸ੍ਰ.ਗੁਰਚਰਨ ਸਿੰਘ ਨੇ ਆਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਜੀ ਆਇਆ ਕਿਹਾ। ਇਸ ਮੌਕੇ ਸ੍ਰੀ. ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸ੍ਰੀ.ਸੁਭਾਸ਼ ਚੰਦਰ ਇੰਸਪੈਕਟਰ ਵਿਜੀਲੈਂਸ, ਸ੍ਰ.ਅਨੂਪ ਸਿੰਘ ਏ.ਐਸ.ਆਈ ਵਿਜੀਲੈਂਸ, ਰਵੀ ਸ਼ਰਮਾ, ਸ੍ਰੀ. ਸੁਭਾਸ਼ ਵਿਜ, ਸ੍ਰ.ਮਹਿੰਦਰਪਾਲ ਸਿੰਘ, ਸ੍ਰ.ਇੰਦਰਪਾਲ ਸਿੰਘ, ਸ੍ਰ.ਚਰਨਜੀਤ ਵਾਲਿਆ, ਸ੍ਰ.ਜਸਪਾਲ ਸਿੰਘ,  ਸ੍ਰੀ.ਹਰੀਸ਼ ਮੌਗਾ, ਇੰਦਰ ਸਿੰਘ ਗੋਗੀਆ, ਸਮਾਜ ਸੇਵੀ ਸੰਸਥਾ, ਸੀਨੀਅਰ ਸਿਟੀ ਜਨ, ਐਗਰੀਡ ਫਾਊਡੇਸ਼ਨ ਦੇ ਨੁਮਾਇੰਦਿਆਂ ਤੋ ਇਲਾਵਾ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

Related Articles

Back to top button