ਸਮਾਜ ਨੂੰ ਉੱਚਾ ਚੁੱਕਣ ਲਈ ਰਿਜ਼ਰਵੇਸ਼ਨ ਖਤਮ ਕਰਨ ਦੀ ਮੰਗ
ਸਮਾਜ ਨੂੰ ਉੱਚਾ ਚੁੱਕਣ ਲਈ ਰਿਜ਼ਰਵੇਸ਼ਨ ਖਤਮ ਕਰਨ ਦੀ ਮੰਗ
ਖੱਤਰੀ ਵੈਲਫੇਅਰ ਸਭਾ ਨੇ ਮੀਟਿੰਗ ਕਰਕੇ ਉਠਾਇਆ ਮੁੱਦਾ
ਰਿਜ਼ਰਵੇਸ਼ਨ ਕਰਕੇ ਕਈ ਵਾਰ ਯੋਗ ਵਿਅਕਤੀ ਰਹਿ ਜਾਂਦੇ ਨੇ ਪਿਛੇ
ਫ਼ਿਰੋਜ਼ਪੁਰ, 7 ਸਤੰਬਰ ( Harish Monga) ਸਮਾਜ ਵਿਚੋਂ ਹੀਣ-ਭਾਵਨਾ ਖਤਮ ਕਰਨ ਅਤੇ ਮੱਧ ਵਰਗੀ ਪਰਿਵਾਰਾਂ ਤੱਕ ਸਹੂਲਤਾਂ ਪਹੁੰਚਾਉਣ ਦਾ ਉੱਠਿਆ ਸਵਾਲ ਦਿਨੋਂ-ਦਿਨ ਸੁਲਗਦਾ ਜਾ ਰਿਹਾ ਹੈ ਅਤੇ ਇਸ ਦੀ ਚੰਗਿਆੜੀ ਹੁਣ ਖੱਤਰੀ ਵੈਲਫੇਅਰ ਸਭਾ ਫ਼ਿਰੋਜ਼ਪੁਰ ਵਿਚ ਉਠਣ ਲੱਗੀ ਹੈ। ਲਗਾਤਾਰ ਨਮੋਸ਼ੀ ਦਾ ਸਾਹਮਣਾ ਕਰਦੇ ਆ ਰਹੇ ਅਤੇ ਸਰਕਾਰ ਤੋਂ ਲੋੜਵੰਦਾਂ ਨੂੰ ਸਹੂਲਤਾਂ ਨਾ ਮਿਲਣ ਕਰਕੇ ਤੇ ਪੜ•ੇ-ਲਿਖੇ ਬੱਚਿਆਂ ਨੂੰ ਵੱਧ ਅੰਕ ਪ੍ਰਾਪਤ ਕਰਕੇ ਵੀ ਘੱਟ ਨੰਬਰਾਂ ਵਾਲੇ ਤੋਂ ਪਿਛੇ ਰਹਿ ਜਾਂਦੇ ਹਨ। ਸਮਾਜ ਦੇ ਸਾਰੇ ਵਰਗਾਂ ਨੂੰ ਇਕੋਂ ਤਰਜ਼ 'ਤੇ ਰੱਖਦਿਆਂ ਸਿਰਫ ਗਰੀਬ ਪਰਿਵਾਰਾਂ ਨੂੰ ਸਰਕਾਰੀ ਸਹੂਲਤਾਂ ਦਿਵਾਉਣ ਤੇ ਰਿਜ਼ਰਵੇਸ਼ਨ ਦੇਣ ਦੇ ਮੁੱਦੇ 'ਤੇ ਖੱਤਰੀ ਵੈਲਫੇਅਰ ਸਭਾ ਫ਼ਿਰੋਜ਼ਪੁਰ ਦੀ ਮੀਟਿੰਗ ਸਥਾਨਕ ਰੋਟਰੀ ਕਲੱਬ ਫ਼ਿਰੋਜ਼ਪੁਰ ਵਿਖੇ, ਜਿਸ ਦੀ ਅਗਵਾਈ ਪ੍ਰਧਾਨ ਤਰਸੇਮ ਬੇਦੀ, ਚੇਅਰਮੈਨ ਸੁਭਾਸ਼ ਚੌਧਰੀ ਤੇ ਕੌਂਸਲਰ ਰਵੀ ਮਹਿਤਾ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਮੀਟਿੰਗ ਦਾ ਆਗਾਜ਼ ਕਰਦਿਆਂ ਸੁਸਇਟੀ ਮੀਤ ਪ੍ਰਧਾਨ ਸ੍ਰੀ ਪਵਨ ਭੰਡਾਰੀ ਨੇ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਵਿਚ ਉਜਾਗਰ ਹੋ ਰਹੇ ਰਿਜ਼ਰਵੇਸ਼ਨ ਦੇ ਮਾਮਲੇ ਨੂੰ ਸਹੀ ਢੰਗ ਨਾਲ ਸਭਨਾਂ ਤੱਕ ਪਹੁੰਚਾਉਣ ਦੇ ਮੁੱਦੇ 'ਤੇ ਵਿਚਾਰ-ਵਟਾਂਦਰਾ ਸ਼ੁਰੂ ਕਰਵਾਇਆ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਆਪੋ-ਆਪਣੇ ਵਿਚਾਰ ਵਿਅੱਕਤ ਕਰਦਿਆਂ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀ ਦੁਹਾਈ ਦਿੱਤੀ ਅਤੇ ਵੋਟਾਂ ਦੀ ਸਕੀਮ ਤਹਿਤ ਮਿਲਦੀ ਰਿਜ਼ਰਵੇਸ਼ਨ ਦਾ ਫਾਇਦਾ ਖੱਤਰੀ ਭਾਈਚਾਰੇ ਨੂੰ ਵੀ ਦੇਣ ਦੀ ਅਪੀਲ ਕੀਤੀ। ਇਸ ਮੌਕੇ ਬੋਲਦਿਆਂ ਪ੍ਰਧਾਨ ਤਰਸੇਮ ਬੇਦੀ ਤੇ ਚੇਅਰਮੈਨ ਸੁਭਾਸ਼ ਚੌਧਰੀ ਨੇ ਕਿਹਾ ਕਿ ਕਈ ਦਹਾਕੇ ਪਹਿਲਾਂ ਜਦੋਂ ਦੇਸ਼ ਦਾ ਸੰਵਿਧਾਨ ਲਿਖਿਆ ਗਿਆ ਸੀ ਤਾਂ ਉਹ ਦੱਬੇ-ਕੁਚਲੇ ਵਰਗ ਨੂੰ ਉੱਚਾ ਚੁੱਕਣ ਲਈ ਰਿਜ਼ਰਵੇਸ਼ਨ ਦਾ ਕੋਟਾ ਬਣਾਇਆ ਗਿਆ ਸੀ, ਪ੍ਰੰਤੂ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਤੇ ਵੋਟਾਂ ਦੀ ਰਾਜਨੀਤੀ ਤਹਿਤ ਆਏ ਦਿਨ ਇਕ-ਇਕ ਕਰਕੇ ਬਹੁਤੀਆਂ ਜਾਤੀਆਂ ਨੂੰ ਐਸ.ਸੀ. ਤੇ ਬੀ.ਸੀ ਦੀ ਕੈਟਾਗਿਰੀ ਵਿਚ ਲਿਆਂਦਾ ਜਾ ਰਿਹਾ ਹੈ। ਸ੍ਰੀ ਭੰਡਾਰੀ ਨੇ ਕਿਹਾ ਕਿ ਜੇਕਰ ਹੁਣ ਪੰਜਾਬ ਵਿਚ ਸਰਵੇ ਕਰਵਾਇਆ ਜਾਵੇ ਤਾਂ ਰਿਜ਼ਰਵੇਸ਼ਨ ਦੀ ਸਹੂਲਤ ਲੈਣ ਵਾਲੀਆਂ ਜਾਤੀਆਂ ਦੇ ਕਈ ਪਰਿਵਾਰਾਂ ਦਾ ਆਧਾਰ ਕਾਫੀ ਵੱਧ ਹੈ ਅਤੇ ਖੱਤਰੀ ਭਾਈਚਾਰੇ ਦੇ ਕਈ ਪਰਿਵਾਰ ਅਜਿਹੇ ਵੀ ਹਨ, ਜੋ ਆਪਣੇ ਘਰ ਦੀ ਸਹੂਲਤ ਤੋਂ ਵਾਂਝੇ ਹਨ ਅਤੇ ਇਨ•ਾਂ ਪਰਿਵਾਰਾਂ ਨੂੰ ਵੀ ਰਿਜ਼ਰਵੇਸ਼ਨ ਦੀ ਸਹੂਲਤ ਮਿਲਣੀ ਚਾਹੀਦੀ ਹੈ।
ਮੀਟਿੰਗ ਦੌਰਾਨ ਆਪਣੇ ਵਿਚਾਰ ਵਿਅੱਕਤ ਕਰਦਿਆਂ ਸ੍ਰੀ ਗੌਰਵ ਬਹਿਲ ਨੌਜਵਾਨ ਆਗੂ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਜਿਥੇ ਜਨਰਲ ਕੈਟਾਗਿਰੀ ਨੂੰੰ ਵਾਧੂ ਟੈਕਸਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਰਿਜ਼ਰਵੇਸ਼ਨ ਦੀ ਸਹੂਲਤ ਦਾ ਆਨੰਦ ਮਾਨਣ ਵਾਲੇ ਲੋਕਾਂ ਨੂੰ ਟੈਕਸਾਂ ਤੋਂ ਰਾਹਤ ਮਿਲਦੀ ਹੈ, ਇਥੋਂ ਤੱਕ ਕਿ ਉਨ•ਾਂ ਕਈ ਸਹੂਲਤ ਮੁਫਤ ਵਿਚ ਵੀ ਮਿਲਦੀਆਂ ਹਨ, ਪ੍ਰੰਤੂ ਇਹ ਮੁਫਤ ਸਹੂਲਤਾਂ ਦਾ ਉਕਤ ਕੈਟਾਗਿਰੀਆਂ ਦੇ ਨਾਲ-ਨਾਲ ਕਈ ਹੋਰ ਵੀ ਫਾਇਦਾ ਉਠਾ ਜਾਂਦੇ ਹਨ ਅਤੇ ਕਈ ਵਾਰ ਲੋੜਵੰਦ ਤੱਕ ਇਹ ਸਹੂਲਤ ਨਹੀਂ ਪਹੁੰਚਦੀ। ਉਨ•ਾਂ ਕਿਹਾ ਕਿ ਦਿਨ-ਰਾਤ ਕਿਤਾਬਾਂ ਵਿਚ ਰੁਝੇ ਰਹਿੰਦੇ ਬੱਚਿਆਂ ਵੱਲੋਂ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਦੇ ਬਾਵਜੂਦ ਜਦੋਂ ਉਚੇਰੀ ਸਿੱਖਿਆ ਜਾਂ ਨੌਕਰੀ ਦੌਰਾਨ ਕਤਾਰ ਵਿਚ ਖੜਣਾ ਪੈਂਦਾ ਹੈ, ਉਥੇ ਘੱਟ ਨੰਬਰਾਂ ਵਾਲੇ ਮੂਹਰੇ ਆਣ ਖੜ•ਣ 'ਤੇ ਬੱਚੇ ਦਾ ਮਨੋਬਲ ਨਿਵਾਨ ਵੱਲ ਜਾਣ ਲੱਗਦਾ ਹੈ। ਸੁਸਾਇਟੀ ਦੇ ਮੀਤ ਪ੍ਰਧਾਨ ਸ੍ਰੀ ਪਵਨ ਭੰਡਾਰੀ ਨੇ ਕਿਹਾ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਸਾਂਝੇ ਤੌਰ 'ਤੇ ਸਿਰਫ ਗਰੀਬੀ ਰੇਖਾ ਤੋਂ ਹੇਠਾ ਰਹਿੰਦੇ ਪਰਿਵਾਰਾਂ ਨੂੰ ਰਿਜ਼ਰਵੇਸ਼ਨ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ, ਭਾਵੇਂ ਉਹ ਕਿਸੇ ਵੀ ਬਰਾਦਰੀ ਦਾ ਕਿਉਂ ਨਾ ਹੋਵੇ। ਉਨ•ਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਹਰੇਕ ਵਰਗ ਵੱਲੋਂ ਰਿਜ਼ਰਵੇਸ਼ਨ ਦੀ ਸਹੂਲਤ ਲੈਣ ਦੀ ਜੱਦੋ-ਜਹਿਦ ਕੀਤੀ ਜਾ ਰਹੀ ਹੈ, ਪ੍ਰੰਤੂ ਸਮੇਂ ਦੀ ਨਜ਼ਾਕਤ ਸਭਨਾਂ ਧਰਮਾਂ ਨੂੰ ਇਕ ਪਲੇਟ ਫਾਰਮ 'ਤੇ ਖੜ• ਕੇ ਸਿਰਫ ਗਰੀਬਾਂ ਤੱਕ ਸਹੂਲਤਾਂ ਪੁੱਜਣ ਦੀ ਦੁਹਾਈ ਦੇਣੀ ਚਾਹੀਦੀ ਹੈ ਤਾਂ ਜੋ ਸਾਡੇ ਸਮਾਜ ਵਿਚ ਵਿਚਰਦੇ ਗਰੀਬ ਪਰਿਵਾਰਾਂ ਦਾ ਮਨੋਬਲ ਉੱਚਾ ਚੁੱਕਿਆ ਜਾ ਸਕੇ। ਇਸ ਦੌਰਾਨ ਰਵੀ ਧਵਨ, ਦਰਸ਼ਨ ਸਿੰਘ ਧਵਨ, ਪ੍ਰਦੀਪ ਬਿੰਦਰਾ, ਕ੍ਰਿਸ਼ਨ ਟੰਡਨ, ਬਾਲ ਕ੍ਰਿਸ਼ਨ ਧਵਨ, ਪ੍ਰਮੋਦ ਕਪੂਰ, ਸੁਰਿੰਦਰ ਬੇਰੀ, ਪਰਵੀਨ ਮਲਹੋਤਰਾ ਜਨਰਲ ਸਕੱਤਰ, ਸੁਨੀਲ ਵਿੱਜ, ਪ੍ਰਵੀਨ ਤਲਵਾਰ, ਰਵੀ ਧਵਨ, ਐਡਵੋਕੇਟ ਬਸੰਤ ਮਲਹੋਤਰਾ, ਗੌਰਵ ਬਹਿਲ, ਕੁਲਦੀਪ ਮੈਨੀ, ਪਰਸ਼ੋਤਮ ਮਹਿਤਾ, ਸੁਰਿੰਦਰਪਾਲ ਬੇਦੀ, ਇੰਦਰਜੀਤ ਸੱਗੜ, ਦੀਪਕ ਮਲਹੋਤਰਾ, ਸਤੀਸ਼ ਦਿਓੜਾ, ਰਜਿੰਦਰ ਰੋਮੀ ਸਮੇਤ ਵੱਡੀ ਗਿਣਤੀ ਖੱਤਰੀ ਵੈਲਫੇਅਰ ਸਭਾ ਦੇ ਆਗੂ ਹਾਜ਼ਰ ਸਨ।