Ferozepur News
ਬੁਢਾਪਾ ਪੈਨਸ਼ਨ ਅਤੇ ਦੂਸਰੀਆਂ ਵਿੱਤੀ ਸਹਾਇਤਾ ਸਕੀਮ ਅਧੀਨ 35% ਲਾਭਪਾਤਰੀਆਂ ਦੇ ਖਾਤੇ ਵਿੱਚ ਰਾਸ਼ੀ ਭੇਜੀ ਜਾ ਚੁੱਕੀ ਹੈ: ਅਮਿਤ ਕੁਮਾਰ
ਫਿਰੋਜ਼ਪੁਰ 8 ਜੁਲਾਈ (ਏ.ਸੀ.ਚਾਵਲਾ) ਬੁਢਾਪਾ ਪੈਨਸ਼ਨ ਅਤੇ ਦੂਸਰੀਆਂ ਵਿੱਤੀ ਸਹਾਇਤਾ ਸਕੀਮ ਅਧੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਈ.ਬੀ.ਟੀ ਸਕੀਮ ਤਹਿਤ ਬੈਂਕਾਂ ਵਿੱਚ ਖਾਤੇ ਖੋਲੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਪਹਿਲਾਂ ਖੋਲੇ ਗਏ ਖਾਤਿਆਂ ਵਿੱਚ 35% ਲਾਭਪਾਤਰੀਆਂ ਨੂੰ ਰਾਸ਼ੀ ਭੇਜੀ ਜਾ ਚੁੱਕੀ ਹੈ ਅਤੇ ਹੁਣ ਤੱਕ ਕੁਲ 60% ਰਾਸ਼ੀ ਭੇਜੀ ਗਈ ਹੈ। ਉਨ•ਾਂ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਬੈਂਕਾਂ ਦੇ ਅਧਿਕਾਰੀਆਂ /ਕਰਮਚਾਰੀਆਂ ਨਾਲ ਇਸ ਸਬੰਧੀ ਸੰਪਰਕ ਕਰਨ। ਉਨ•ਾਂ ਦੱਸਿਆ ਕਿ ਬੈਂਕਾਂ ਦੇ ਅਧਿਕਾਰੀ ਵੀ ਲਾਭਪਾਤਰੀਆਂ ਨਾਲ ਪਿੰਡਾਂ ਵਿੱਚ ਪਹੁੰਚ ਰਹੇ ਹਨ ਅਤੇ ਲਾਭਪਾਤਰੀ ਆਪਣੇ ਖਾਤੇ ਤੁਰੰਤ ਖੁਲਵਾਉਣ ਲਈ ਬੈਂਕਾਂ ਦੇ ਅਧਿਕਾਰੀਆਂ ਨੂੰ ਸਹਿਯੋਗ ਦੇਣ। ਉਨ•ਾਂ ਕਿਹਾ ਕਿ ਜੇਕਰ ਕਿਸੇ ਲਾਭਪਾਤਰੀ ਨੇ ਆਪਣਾ ਪੈਨਸ਼ਨ ਸਬੰਧੀ ਖਾਤਾ ਨਹੀਂ ਖੁਲਵਾਇਆ ਤਾਂ ਉਸ ਦੀ ਪੈਨਸ਼ਨ ਨਹੀਂ ਆਵੇਗੀ।