ਸ਼੍ਰੀ ਅਮਰਨਾਥ ਭੰਡਾਰੇ ਦੇ ਲਈ ਰਾਸ਼ਨ ਸਮੱਗਰੀ ਨਾਲ ਭਰੇ ਟਰੱਕ ਰਵਾਨਾ
ਸ਼੍ਰੀ ਅਮਰਨਾਥ ਭੰਡਾਰੇ ਦੇ ਲਈ ਰਾਸ਼ਨ ਸਮੱਗਰੀ ਨਾਲ ਭਰੇ ਟਰੱਕ ਰਵਾਨਾ
ਗੁਰੂਹਰਸਹਾਏ, 29 ਜੂਨ (ਪਰਮਪਾਲ ਗੁਲਾਟੀ)- ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸ਼ਿਵ ਸੇਵਾ ਸੰਘ ਰਜਿ: ਵਲੋਂ 5ਵੇਂ ਵਿਸ਼ਾਲ ਭੰਡਾਰੇ ਲਈ ਰਾਸ਼ਨ ਸਮੱਗਰੀ ਦੇ ਭਰੇ 2 ਟਰੱਕ ਬੂਟਾ ਰਾਮ ਧਰਮਸ਼ਾਲਾ ਤੋਂ ਰਵਾਨਾ ਹੋਏ। ਇਹਨਾਂ ਟਰੱਕਾਂ ਨੂੰ ਪ੍ਰਧਾਨ ਨੀਤਿਨ ਮੋਂਗਾ, ਅਸ਼ੋਕ ਵੋਹਰਾ ਅਤੇ ਰਜੇਸ਼ ਗੱਗੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਵਾਨਾ ਹੋਣ ਤੋਂ ਪਹਿਲਾਂ ਮੰਦਿਰ ਮਾਤਾ ਜੱਜਲ ਵਾਲੀ ਦੇ ਪੁਜਾਰੀ ਜਗਤ ਰਾਮ ਸ਼ਰਮਾ ਵਲੋਂ ਭੰਡਾਰੇ ਦੀ ਸਫਲਤਾ ਦੇ ਲਈ ਹਵਨ ਯੱਗ ਅਤੇ ਕੰਜਕ ਪੂਜਨ ਕਰਵਾਇਆ ਗਿਆ। ਸ਼੍ਰੀ ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨਾਂ ਦੇ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਦੇ ਲਈ ਜੰਮੂ ਕਸ਼ਮੀਰ ਦੇ ਨਜ਼ਦੀਕ ਝੱਜਰ ਕੋਟਲੀ ਦੁਮੇਲ ਵਿਖੇ ਸ਼ਿਵ ਸ਼ਕਤੀ ਆਸ਼ਰਮ ਪੰਜ਼ਾਲ 'ਚ 2 ਜੁਲਾਈ ਤੋਂ 29 ਅਗਸਤ ਤੱਕ ਲੱਗਣ ਵਾਲੇ ਜਦੋਂ ਕਰੀਬ ਦੋ ਮਹੀਨੇ ਤੱਕ ਇਹ ਵਿਸ਼ਾਲ ਭੰਡਾਰਾ ਚੱਲੇਗਾ। 5ਵੇਂ ਵਿਸ਼ਾਲ ਭੰਡਾਰੇ ਦੇ ਲਈ ਰਾਸ਼ਨ ਸਮੱਗਰੀ ਨਾਲ ਭਰੇ ਟਰੱਕਾਂ ਵਿਚ ਚੀਨੀ, ਦੇਸੀ ਘਿਓ, ਆਟਾ, ਚਾਵਲ, ਵੇਸਣ ਆਦਿ ਦੇ ਨਾਲ ਨਾਲ ਹੋਰ ਪੂਰਾ ਇੰਤਜਾਮ ਜਿਹੜਾ ਕਿ ਸ਼ਰਧਾਲੂਆਂ ਵਲੋਂ ਇਕੱਠਾ ਕੀਤਾ ਗਿਆ ਹੈ। ਜਦੋਂ ਇਹ ਟਰੱਕ ਰਵਾਨਾ ਹੋਏ ਤਾਂ ਬੰਮ-ਬੰਮ ਭੋਲੇ ਦੇ ਜੈਕਾਰਿਆਂ ਨਾਲ ਪੂਰਾ ਅਕਾਸ਼ ਗੂੰਜ ਉਠਿੱਆ। ਇਸ ਮੌਕੇ 'ਤੇ ਸੰਘ ਦੇ ਪ੍ਰਧਾਨ ਨੀਤਿਸ਼ ਮੋਂਗਾ, ਰਜੇਸ਼ ਗੱਗੀ, ਰਮਨ ਕੁਮਾਰ, ਅਸ਼ੋਕ ਵੋਹਰਾ, ਕਾਲਾ ਵੋਹਰਾ, ਬੋਬੀ ਗਲਹੋਤਰਾ, ਕੁਲਦੀਪ ਸ਼ਰਮਾ, ਪ੍ਰਿੰਸ ਗਲਹੋਤਰਾ, ਗੋਲਡੀ ਤਨੇਜਾ, ਬਿੱਲਾ ਮਦਾਨ, ਜਸ਼ਨਪ੍ਰੀਤ, ਵਿੱਕੀ ਆਵਲਾ, ਕਾਲਾ ਕੰਧਾਰੀ, ਬੰਟੀ ਮਾਨਕਟਾਲਾ, ਸਤਪਾਲ ਅਗਰਵਾਲ, ਮਨੋਜ ਗਿਰਧਰ, ਭਾਰਤੀ ਟੰਡਨ, ਮੁਲਖ ਰਾਜ ਵੋਹਰਾ, ਲਾਡੀ ਕਪੂਰ, ਰਿੰਕੂ ਖੁਰਾਣਾ, ਰਸ਼ੂ ਸਚਦੇਵਾ, ਬੰਟੀ ਭਠੇਜਾ, ਸਚਿਨ ਚਾਵਲਾ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਹਾਜਰ ਸਨ।