ਫ਼ਿਰੋਜ਼ਪੁਰ ਜ਼ਿਲ•ੇ ਨੂੰ ਇਸੇ ਸਾਲ ਹੀ ਖੁਲੇ ਵਿਚ ਪਖਾਨੇ ਜਾਣ ਤੋਂ ਮੁਕਤ ਬਣਾਇਆ ਜਾਵੇਗਾ
ਫ਼ਿਰੋਜ਼ਪੁਰ 23 ਜੂਨ (ਏ.ਸੀ.ਚਾਵਲਾ)ਫ਼ਿਰੋਜ਼ਪੁਰ ਜ਼ਿਲੇ• ਨੂੰ ਸਾਲ 2015 ਦੇ ਅੰਤ ਤੱਕ ਖੁਲੇ ਵਿਚ ਪਖਾਨੇ ਜਾਣ ਤੋ ਮੁਕਤ ਬਣਾਇਆ ਜਾਵੇਗਾ ਅਤੇ 2 ਅਕਤੂਬਰ ਤੱਕ ਜ਼ਿਲ•ੇ ਦੇ 50 ਪਿੰਡਾਂ ਨੂੰ ਇਸ ਯੋਜਨਾ ਤਹਿਤ ਲਿਆਂਦਾ ਜਾਵੇਗਾ। ਇਹ ਜਾਣਕਾਰੀ ਸ੍ਰੀਮਤੀ ਨੀਲਮਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਦਿੱਤੀ। ਸ੍ਰੀਮਤੀ ਨੀਲਮਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿਚ ੇ ਆਮ ਲੋਕਾਂ ਨੂੰ ਖੁਲੇ ਵਿਚ ਪਖਾਨੇ ਜਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਏ ਜਾਣ। ਉਨ•ਾਂ ਕਿਹਾ ਕਿ ਖੁਲੇ ਵਿਚ ਪਖਾਨੇ ਜਾਣ ਨਾਲ ਵੱਡੀ ਗਿਣਤੀ ਵਿਚ ਲੋਕ ਦਸਤ, ਹੈਜ਼ਾ, ਟਾਈਫ਼ਾਈਡ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਉਨ•ਾਂ ਕਿਹਾ ਕਿ ਪੰਚਾਇਤ ਪੱਧਰ ਤੇ ਕਮੇਟੀਆਂ ਬਣਾਈਆਂ ਜਾਣ, ਜਿਸ ਵਿਚ ਪਿੰਡ ਦੇ ਸਕੂਲ ਦਾ ਪ੍ਰਿੰਸੀਪਲ, ਆਂਗਣਵਾੜੀ ਵਰਕਰ ਅਤੇ ਆਸ਼ਾ ਵਰਕਰ ਸ਼ਾਮਲ ਕੀਤੇ ਜਾਣ ਜੋ ਲੋਕਾਂ ਨੂੰ ਖੁਲੇ ਵਿਚ ਪਖਾਨੇ ਜਾਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ ਤੇ ਸਟੇਟ ਲੈਵਲ ਏਜੰਸੀ ਲਗਾਈ ਗਈ ਹੈ ਜੋ ਮਾਸਟਰ ਟਰੇਨਰਜ਼ ਨੂੰ ਟਰੇਨਿੰਗ ਦੇਵੇਗੀ ਅਤੇ ਇਹ ਮਾਸਟਰ ਟਰੇਨਰਜ਼ ਰਿਸੋਰਸ ਪਰਸਨ ਨੂੰ ਓਪਨ ਡੈਫੀਕੇਸ਼ਨ ਫ਼ਰੀ ਲਈ ਟਰੇਨਿੰਗ ਦੇਣਗੇ। ਇਨ•ਾਂ ਰਿਸੋਰਸ ਪਰਸਨਾ ਦੀ ਸ਼ਨਾਖ਼ਤ ਪੰਚਾਇਤਾਂ/ ਪਿੰ੍ਰਸੀਪਲਾਂ ਵੱਲੋਂ ਕੀਤੀ ਜਾਵੇਗੀ ਅਤੇ ਇਸ ਮੰਤਵ ਲਈ ਨਹਿਰੂ ਯੂਵਾ ਕੇਂਦਰ ਦੇ ਕਲੱਬਾਂ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨ•ਾਂ ਕਿਹਾ ਕਿ ਉਪ ਮੰਡਲ ਪੱਧਰ ਦੀ ਕਮੇਟੀ ਦਾ ਪ੍ਰਧਾਨ ਸਬੰਧਿਤ ਉਪ ਮੰਡਲ ਮੈਜਿਸਟਰੇਟ ਹੋਵੇਗਾ। ਜਿਸ ਵਿਚ ਪਬਲਿਕ ਹੈਲਥ ਵਿਭਾਗ ਦਾ ਐਸ.ਡੀ.ਓ, ਜ਼ਿਲ•ਾ ਸਿੱਖਿਆ ਅਫ਼ਸਰ ਦਾ ਨੁਮਾਇੰਦਾ, ਸੀ.ਡੀ.ਪੀ.ਓ ਅਤੇ ਸਿਹਤ ਵਿਭਾਗ ਦਾ ਡੀ.ਐਚ.ਓ ਵੱਲੋਂ ਨਾਮਜ਼ਦ ਕੀਤਾ ਨੁਮਾਇੰਦਾ ਹੋਵੇਗਾ। ਇਸ ਤੋ ਇਲਾਵਾ ਇਸ ਸਮੁੱਚੇ ਕੰਮ ਦੀ ਨਿਗਰਾਨੀ ਜੇ.ਈ ਫ਼ੀਲਡ ਦੇ ਵਿਚ ਜਾ ਕੇ ਕਰਨਗੇ ਅਤੇ ਰਿਪੋਰਟ ਸਬੰਧਤ ਐਸ.ਡੀ.ਐਮ ਰਾਹੀਂ ਜ਼ਿਲ•ਾ ਪੱਧਰ ਤੇ ਨੋਡਲ ਅਫ਼ਸਰ ਨੂੰ ਦੇਣਗੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 2 ਅਕਤੂਬਰ 2015 ਤੱਕ ਜ਼ਿਲੇ• ਦੇ 50 ਪਿੰਡਾਂ ਨੂੰ ਓਪਨ ਡੈਫੀਕੇਸ਼ਨ ਫ਼ਰੀ ਕੀਤਾ ਜਾਣਾ ਹੈ। ਜਿਸ ਵਿਚ 25 ਪਿੰਡਾਂ ਦੀ ਚੋਣ ਪਬਲਿਕ ਹੈਲਥ ਵਿਭਾਗ ਅਤੇ ਬਾਕੀ 25 ਪਿੰਡਾਂ ਦੀ ਚੋਣ ਜਨਰਲ ਐਡੀਮੀਨਿਸਟਰੇਸ਼ਨ ਵੱਲੋਂ ਕਰ ਕੇ ਐਸ.ਡੀ.ਐਮਜ਼ ਵੱਲੋਂ ਪਬਲਿਕ ਹੈਲਥ ਵਿਭਾਗ ਨੂੰ ਭੇਜੀ ਜਾਵੇਗੀ। ਇਸ ਮੌਕੇ ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ.ਫ਼ਿਰੋਜਪੁਰ, ਪ੍ਰੋ.ਜਸਪਾਲ ਸਿੰਘ ਗਿੱਲ ਐਸ.ਡੀ.ਐਮ ਗੁਰੂਹਰਸਹਾਏ, ਸ.ਜਰਨੈਲ ਸਿੰਘ ਐਸ.ਡੀ.ਐਮ ਜ਼ੀਰਾ, ਮਿਸ ਜਸਲੀਨ ਕੌਰ ਸਹਾਇਕ ਕਮਿਸ਼ਨਰ, ਕਾਰਜਕਾਰੀ ਇੰਜੀਨੀਅਰ ਪਬਲਿਕ ਹੈਲਥ ਸ੍ਰੀ ਮੁਨਸ਼ੀ ਰਾਮ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸ