ਨਸ਼ਾ ਛੁਡਾਓ ਅਤੇ ਪੁਨਰ ਅਵਾਸ ਕੇਂਦਰ (ਬਾਗਬਾਨ) ਵਿਖੇ ਕਰਵਾਇਆ ਹਵਨ ਯੱਗ
ਫਿਰੋਜ਼ਪੁਰ 31 ਮਈ (ਏ. ਸੀ. ਚਾਵਲਾ) ਸਥਾਨਕ ਮੱਖੂ ਗੇਟ ਸਥਿਤ ਨਸ਼ਾ ਛੁਡਾਓ ਅਤੇ ਪੁਨਰ ਅਵਾਸ ਕੇਂਦਰ (ਬਾਗਬਾਨ) ਵਿਖੇ ਯੋਗ ਅਚਾਰੀਆ ਪ੍ਰਮੋਦ ਮੋਂਗਾ ਦੀ ਦੇਖ ਰੇਖ ਵਿਚ ਅੱਜ ਹਵਨ ਯੱਗ ਆਯੋਜਿਤ ਕੀਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪ੍ਰਮੋਦ ਮੋਂਗਾ ਨੇ ਦੱਸਿਆ ਕਿ ਇਸ ਕੇਂਦਰ ਵਿਖੇ ਹਰ ਰੋਜ਼ ਸਵੇਰੇ ਯੋਗ ਕਲਾਸ ਲਗਾਈ ਜਾਂਦੀ ਹੈ ਅਤੇ ਆਏ ਹੋਏ ਸਾਧਕਾਂ ਨੂੰ ਯੋਗ ਕਰਕੇ ਸਰੀਰਕ ਬਿਮਾਰੀਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ•ਾਂ ਨੇ ਦੱਸਿਆ ਕਿ ਇਸ ਕੇਂਦਰ ਵਿਖੇ ਹਰੇਕ ਮਹੀਨੇ ਹਵਨ ਯੱਗ ਵੀ ਕਰਵਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਆਧਿਆਤਮਿਕ ਅਤੇ ਮਾਨਸਿਕ ਕ੍ਰਿਆ ਨਾਲ ਜੋੜਿਆ ਜਾ ਸਕੇ ਅਤੇ ਵਾਤਾਵਰਣ ਸ਼ੁੱਧ ਹੋ ਸਕੇ। ਉਨ•ਾਂ ਨੇ ਦੱਸਿਆ ਕਿ 21 ਜੂਨ ਨੂੰ ਵਿਸ਼ਵ ਭਰ ਵਿਚ ਮਨਾਏ ਜਾ ਰਹੇ ਯੋਗਾ ਦਿਵਸ ਦੇ ਸਬੰਧ ਵਿਚ ਜਲਦ ਹੀ ਉਨ•ਾਂ ਵਲੋਂ ਆਪਣੇ ਬਾਕੀ ਸਾਥੀਆਂ ਨਾਲ ਇਕ ਮੀਟਿੰਗ ਰੱਖੀ ਜਾ ਰਹੀ ਹੈ, ਜਿਸ ਵਿਚ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦਲਜੀਤ ਸਿੰਘ, ਸ਼ਾਮ ਲਾਲ ਗੱਖੜ, ਪੀ. ਡੀ. ਸ਼ਰਮਾ, ਮੋਹਨ, ਬਨਾਰਸੀ ਦਾਸ, ਭੱਲਾ, ਇੰਦਰ ਮੋਹਨ ਹਾਂਡਾ ਅਤੇ ਹੋਰ ਵੀ ਹਾਜ਼ਰ ਸਨ।