Ferozepur News

ਟਰੈਫਿਕ ਨਿਯਮਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਂਝੀਆਂ ਥਾਵਾਂ ਤੇ ਲਗਾਏ ਜਾਣਗੇ ਸੈਮੀਨਾਰ: ਜ਼ਿਲ•ਾ ਟਰੈਫਿਕ ਇੰਚਾਰਜ਼

trafficਫਿਰੋਜ਼ਪੁਰ 20 ਮਈ (ਮਦਨ ਲਾਲ ਤਿਵਾੜੀ) ਜ਼ਿਲ•ਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐਸ. ਪੀ. (ਐਚ) ਲਖਬੀਰ ਸਿੰਘ, ਡੀ. ਐਸ. ਪੀ. (ਐਚ) ਬਲਵਿੰਦਰ ਸਿੰਘ ਸੇਖੋਂ ਦੀ ਪ੍ਰੇਰਣਾ ਸਦਕਾ ਜ਼ਿਲ•ਾ ਟਰੈਫਿਕ ਇੰਚਾਰਜ਼ ਐਸ. ਆਈ. ਸਤਨਾਮ ਸਿੰਘ ਵਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਮੀਟਿੰਗ ਸਿਟੀਜਨ ਫੋਰਮ ਫਿਰੋਜ਼ਪੁਰ ਦੇ ਪ੍ਰਧਾਨ ਸੁਨੀਲ ਮੋਂਗਾ ਨੇ ਹੋਰ ਮੈਂਬਰਾਂ ਨਾਲ ਕੀਤੀ ਗਈ। ਮੀਟਿੰਗ ਵਿਚ ਸਤਨਾਮ ਸਿੰਘ ਐਸ. ਆਈ. ਨੇ ਦੱਸਿਆ ਕਿ ਉਨ•ਾਂ ਵਲੋਂ ਟਰੈਫਿਕ ਨਿਯਮਾਂ ਨੂੰ ਸੁਧਾਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੁਝ ਹੱਦ ਤੱਕ ਸੁਧਾਰ ਵੀ ਹੋ ਗਿਆ ਹੈ। ਮੀਟਿੰਗ ਵਿਚ ਟਰੈਫਿਕ ਵਿਵਸਥਾ ਵਿਚ ਵੱਧ ਤੋਂ ਵੱਧ ਸੁਧਾਰ ਲਿਆਉਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੈਮੀਨਾਰ ਲਗਾਉਣ ਸੰਬਧੀ ਸਹਿਮਤੀ ਪ੍ਰਗਟਾਈ ਗਈ। ਇਸ ਮੌਕੇ ਮੈਂਬਰ ਏ. ਸੀ. ਚਾਵਲਾ ਵਲੋਂ ਵੀ ਸੁਝਾਅ ਦਿੱਤਾ ਗਿਆ ਕਿ ਸਕੂਲਾਂ, ਕਾਲਜਾਂ ਵਿਚ ਤਾਂ ਸੈਮੀਨਾਰ ਅਕਸਰ ਲਗਾਏ ਹੀ ਜਾਂਦੇ ਹਨ ਅਤੇ ਹੁਣ ਇਹ ਸੈਮੀਨਾਰ ਲੋਕਾਂ ਦੀਆਂ ਸਾਂਝੀਆਂ ਥਾਵਾਂ ਤੇ ਵੀ ਲਗਾਏ ਜਾਣ ਤਾਂ ਜੋ ਬੱਚਿਆਂ ਦੇ ਮਾਪਿਆਂ ਨੂੰ ਅਤੇ ਆਮ ਲੋਕਾਂ ਨੂੰ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਕੀਤਾ ਜਾਵੇ। ਮੀਟਿੰਗ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਫੋਰਮ ਵਲੋਂ ਹੁਣ ਚੋਣਵੀਆਂ ਥਾਵਾਂ ਤੇ ਬੈਨਰ ਵੀ ਲਗਾਏ ਜਾਣਗੇ ਅਤੇ ਆਮ ਰਾਹਗੀਰਾਂ ਨੂੰ ਇਸ਼ਤਿਹਾਰ ਵੀ ਵੰਡੇ ਜਾਣਗੇ ਤਾਂ ਜੋ ਕੋਈ ਵੀ ਵਾਹਨ ਚਾਲਕ ਵਾਹਨ ਦੀ ਵਰਤੋਂ ਕਰਦੇ ਸਮੇਂ ਕਿਸੇ ਅਣਸੁਖਾਵੀਂ ਘਟਨਾ ਦਾ ਸ਼ਿਕਾਰ ਨਾ ਹੋਵੇ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮੰਗਤ ਰਾਮ ਆਨੰਦ, ਜੇ. ਐਸ. ਚਾਵਲਾ, ਮਹਿੰਦਰ ਪਾਲ ਬਜਾਜ, ਐਚ. ਸੀ. ਤਰਸੇਮ ਸਿੰਘ, ਐਚ. ਸੀ. ਬੇਅੰਤ ਸਿੰਘ, ਐਚ. ਸੀ. ਰਮਨ ਕੁਮਾਰ, ਐਚ. ਸੀ. ਬਲਜਿੰਦਰ ਸਿੰਘ, ਐਚ. ਸੀ. ਗੁਰਨਾਮ ਸਿੰਘ ਆਦਿ ਹਾਜ਼ਰ ਸਨ।

Related Articles

Back to top button