ਬਾਦਲਕਿਆਂ ਦੀਆਂ ਬੱਸਾਂ ਖਿਲਾਫ ਯੂਥ ਕਾਂਗਰਸ ਨੇ ਛੇੜੀ ਬਾਈਕਾਟ ਮੁਹਿੰਮ
ਫ਼ਿਰੋਜ਼ਪੁਰ 19 ਮਈ (ਏ. ਸੀ. ਚਾਵਲਾ) ਨਿੱਜੀ ਬੱਸ ਓਪਰੇਟਰਾਂ ਵੱਲੋਂ ਬੱਸਾਂ ਅੰਦਰ ਮੁਸਾਫਰਾਂ ਨਾਲ ਨਿੱਤ ਦਿਹਾੜੇ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਬੀਤੇ ਦਿਨ ਮੋਗਾ ਤੇ ਫਰੀਦਕੋਟ ਵਿਖੇ ਹੋਏ ਦੁਖਦਾਈ ਕਾਂਡ ਖਿਲਾਫ ਪੰਜਾਬ ਯੂਥ ਕਾਂਗਰਸ ਵੱਲੋਂ ਬਾਦਲ ਪਰਿਵਾਰ ਅਤੇ ਨਜ਼ਦੀਕੀਆਂ ਦੀਆਂ ਬੱਸਾਂ ਦੇ ਬਾਈਕਾਟ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਲ ਇੰਡੀਆ ਯੂਥ ਕਾਂਗਰਸ ਦੇ ਸੱਦੇ 'ਤੇ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਯੂਥ ਕਾਂਗਰਸ ਵੱਲੋਂ ਬਾਦਲਾਂ ਦੀਆਂ ਬੱਸਾਂ ਦੇ ਬਾਈਕਾਟ ਦਾ ਸੱਦਾ ਦਿੰਦੇ ਇਸ਼ਤਿਹਾਰ ਰਾਜ ਦੇ ਸਮੂਹ ਬੱਸ ਅੱਡਿਆਂ 'ਤੇ ਸਵਾਰੀਆਂ ਨੂੰ ਵੰਡੇ ਜਾ ਰਹੇ ਹਨ। ਅੱਜ ਸਵੇਰੇ ਏਥੇ ਅਜਿਹਾ ਕਰਨ ਵੇਲੇ ਓਸ ਵੇਲੇ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਇੰਚਾਰਜ ਆਨੰਤ ਦਹੀਆ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਗੁਰਭੇਜ ਸਿੰਘ ਟਿੱਬੀ ਦੀ ਅਗਵਾਈ ਵਿੱਚ ਫ਼ਿਰੋਜ਼ਪੁਰ ਛਾਉਣੀ ਬੱਸ ਅੱਡੇ 'ਤੇ ਬੱਸਾਂ ਅੰਦਰ ਸਵਾਰੀਆਂ ਨੂੰ ਪਰਚੇ ਵੰਡੇ ਜਾ ਰਹੇ ਸਨ ਤਾਂ ਨਿਊ ਦੀਪ ਬੱਸ ਦੇ ਮੁਲਾਜਮਾਂ ਨੇ ਯੂਥ ਕਾਂਗਰਸੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਦ ਕਿ ਯੂਥ ਕਾਂਗਰਸੀ ਪਰਚੇ ਵੰਡਣ ਦੀ ਜਿੱਦ 'ਤੇ ਅੜ ਗਏ। ਜਿਸ 'ਤੇ ਸਥਿਤੀ ਵਿਗੜਦੀ ਵੇਖ ਬੱਸ ਓਪਰੇਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਥਾਣਾ ਕੈਂਟ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ ਤਾਂ ਜਾ ਕੇ ਯੂਥ ਕਾਂਗਰਸ ਨੇ ਮੁੜ ਤੋਂ ਅੱਡੇ 'ਤੇ ਸਵਾਰੀਆਂ ਨੂੰ ਉਕਤ ਪਰਚੇ ਵੰਡੇ। ਇਸ ਮੋਕੇ ਬੋਲਦਿਆਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਉਹ ਇਹ ਸਭ ਆਲ ਇੰਡੀਆ ਯੂਥ ਕਾਂਗਰਸ ਦੇ ਆਦੇਸ਼ਾਂ ਅਨੁਸਾਰ ਕਰ ਰਹੇ ਹਨ ਅਤੇ ਇਹ ਬਾਈਕਾਟ ਮੁਹਿੰਮ ਪੂਰਨ ਸ਼ਾਂਤਮਈ ਤਰੀਕੇ ਨਾਲ ਚਲਾਈ ਜਾ ਰਹੀ ਹੈ ਪਰ ਬਾਦਲ ਪਰਿਵਾਰ ਦੀਆਂ ਅਤੇ ਉਹਨਾਂ ਦੇ ਨਜ਼ਦੀਕੀ ਬੱਸ ਕੰਪਨੀਆਂ ਦੇ ਮੁਲਾਜਮਾਂ ਵੱਲੋਂ ਜਾਣਬੂੱਝ ਕੇ ਮਾਹੌਲ ਨੂੰ ਵਿਗਾੜਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਅੱਜ ਵੀ ਉਹ ਸ਼ਾਂਤਮਈ ਤਰੀਕੇ ਨਾਲ ਪਰਚੇ ਵੰਡ ਰਹੇ ਸਨ ਤਾਂ ਨਿਊ ਦੀਪ ਬੱਸ ਦੇ ਮੁਲਾਜ਼ਮਾਂ ਨੇ ਉਨ•ਾਂ ਨੂੰ ਅਜਿਹਾ ਕਰਨਤੋਂ ਰੋਕਿਆ ਅਤੇ ਯੂਥ ਕਾਂਗਰਸ ਦੀ ਇਸ ਮੁਹਿੰਮ ਖਿਲਾਫ ਵੀ ਬੱਸਾਂ ਦਾ ਮੁੜ ਤੋਂ ਚੱਕਾ ਜਾਮ ਕਰਨ ਦੀ ਧਮਕੀ ਦਿੱਤੀ। ਗੁਰਭੇਜ ਟਿੱਬੀ ਨੇ ਕਿਹਾ ਕਿ ਨਿੱਜੀ ਟਰਾਂਸਪੋਰਟਰ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਬਾਦਲ ਪਿਓ ਪੁੱਤਰਾਂ ਦੀ ਸ਼ਹਿ 'ਤੇ ਅਜਿਹੀਆਂ ਧਮਕੀਆਂ ਦੇ ਰਹੇ ਹਨ। ਉਨ•ਾਂ ਕਿਹਾ ਕਿ ਯੂਥ ਕਾਂਗਰਸ ਦੇ ਵਰਕਰ ਇਹਨਾਂ ਦੀਆਂ ਧ੍ਰਮਕੀਆਂ ਤੋਂ ਡਰਨ ਵਾਲੇ ਨਹੀ ਅਤੇ ਇਹਨਾਂ ਧਮਕੀਆਂ ਦਾ ਮੁੰਹ ਤੋੜ ਜਵਾਬ ਦੇਣਾ ਵੀ ਜਾਣਦੇ ਹਨ। ਗੁਰਭੇਜ ਟਿੱਬੀ ਨੇ ਕਿਹਾ ਕਿ ਜੇਕਰ ਬਾਦਲਾਂ ਐਂਡ ਕੰਪਨੀ ਦੇ ਗੁੱਡਾ ਅਨਸਰ ਕਿਸੇ ਵਿਦਿਆਰਥੀ ਜਾਂ ਕਿਸੇ ਯੂਥ ਵਰਕਰ ਨਾਲ ਕੋਈ ਧੱਕੇਸ਼ਾਹੀ ਜਾਂ ਨਜ਼ਾਇਜ ਪਰਚੇ ਜਾਂ ਜਾਨੀ ਮਾਲੀ ਨੁਕਸਾਨ ਕਰਨਦੀ ਕੋਸ਼ਿਸ਼ ਕੀਤੈ ਤਾਂ ਆਲ ਇੰਡੀਆ ਯੂਥ ਕਾਂਗਰਸ ਅਤੇ ਐਨ ਐਸ ਯੂ ਆਈ ਪੂਰੀ ਤਰ•ਾਂ ਉਸ ਪੀੜਤ ਦੇ ਨਾਲ ਖੜੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਹਰਪਾਲ ਸਿੰਘ ਟਿੱਬੀ ਜਨਰਲ ਸਕੱਤਰ ਐਨ ਐਸ ਯੂ ਆਈ ਪੰਜਾਬ, ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਖਡੂਰ ਸਾਹਿਬ, ਵਿਸ਼ਾਲ ਦੀਪ ਥਿੰਦ, ਅਮਨ ਰੱਖੜੀ, ਸ਼ਮਸ਼ੇਰ ਸਿੰਘ ਸਰਪੰਚ, ਗੁਰਵਿੰਦਰ ਸਿੰਘ ਸ਼ੇਰ ਖਾਂ, ਸੰਦੀਪ ਸ਼ਰਮਾ, ਮਨਿੰਦਰ ਹਾਂਡਾ, ਗਿੰਨੀ ਸ਼ਰਮਾ, ਸੁਰਜੀਤ ਸਿੰਘ ਸਿੱਧੂ, ਇੰਦਰਜੀਤ ਹਾਂਡਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਕਾਂਗਰਸ ਅਤੇ ਐਨ ਐਸ ਯੂਥ ਆਈ ਵਰਕਰ ਮੌਜੂਦ ਸਨ।