Ferozepur News
ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਯੋਗਾ ਕੈਂਪ ਦਾ ਆਯੋਜਨ
ਫਿਰੋਜ਼ਪੁਰ 14 ਮÂਂੀ (ਏ. ਸੀ. ਚਾਵਲਾ ) ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਡਾ. ਟੀ ਅੈਸ ਸਿੱਧੂ ਦੀ ਅਗਵਾਈ ਵਿਚ ਆਯੂਸ਼ ਮੰਤਰਾਲਾ ਭਾਰਤ ਸਰਕਾਰ ਦੇ ਪ੍ਰੋਗਰਾਮ ਤਹਿਤ ਇੱਕ ਰੋਜ਼ਾ-ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ 5, ਪੰਜਾਬ ਗਰਲਜ਼ ਬਟਾਲੀਅਨ ਐਨਸੀਸੀ ਯੂਨਿਟ ਮੋਗਾ ਦੇ ਕਰਨਲ ਦਿਨੇਸ਼ ਸ਼ਰਮਾ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ। ਇਸ ਯੋਗਾ ਕੈਂਪ ਵਿੱਚ ਸੰਸਥਾ ਦੀਆਂ ਐਨਸੀਸੀ ਯੂਨਿਟ ਦੀਆਂ ਲੜਕੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਯੋਗ-ਗੁਰੂ ਸ੍ਰੀ ਰਾਮ ਨਾਥ ਗੁੰਬਰ ਅਤੇ ਸਤੀਸ਼ ਪੁਰੀ ਨੇ ਵਿਦਿਆਰਥਣਾਂ ਨੂੰ ਯੋਗ ਦੇ ਵੱਖ-ਵੱਖ ਆਸਣਾਂ ਦੀ ਜਾਣਕਾਰੀ ਦੇਣ ਉਪਰੰਤ ਉਨ•ਾਂ ਆਸਣਾ ਦੀ ਟਰੇਨਿੰਗ ਦਿੱਤੀ। ਐਨਸੀਸੀ ਕੇਅਰ ਟੇਕਰ ਮੈਡਮ ਨਵਦੀਪ ਕੌਰ ਨੇ ਯੋਗ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਸੰਸਥਾ ਦੇ ਮੁਖੀ ਡਾ. ਟੀ ਐਸ ਸਿੱਧੂ ਨੇ ਯੋਗ-ਗੁਰੂ ਦਾ ਧੰਨਵਾਦ ਕੀਤਾ ਅਤੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਸਭ ਨੂੰ ਯੋਗ ਨਾਲ ਜੁੜਨ ਦਾ ਸੁਨੇਹਾ ਦਿੱਤਾ।