Ferozepur News

14 ਮਈ 2015  ਨੂੰ ਸਵੇਰੇ 9 ਤੋਂ ਲੈ ਕੇ ਸ਼ਾਮ 7 ਵਜੇ ਤੱਕ  ਬਿਜਲੀ ਬੰਦ ਰਹੇਗੀ

electricਫਿਰੋਜ਼ਪੁਰ 12 ਮਈ (ਏ. ਸੀ. ਚਾਵਲਾ) ਫਿਰੋਜ਼ਪੁਰ ਸ਼ਹਿਰ ਦੇ ਦਫਤਰ ਦਾਣਾ ਮੰਡੀ ਅਤੇ ਫੀਡਰ ਸੋਢੇਵਾਲਾ ਅੰਦਰ ਲਾਇਨਾਂ ਦੀ ਰਿਪੇਅਰ ਕਰਨ ਅਤੇ ਨਵੀਂ ਕੇਬਲ ਤਾਰ ਪਾਉਣ ਲਈ 14 ਮਈ 2015 ਨੂੰ ਸਵੇਰੇ 9 ਤੋਂ ਲੈ ਕੇ ਸ਼ਾਮ 7 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਕੈਂਟ ਡਵੀਜ਼ਨ ਦੇ ਐਸ. ਡੀ. ਓ. ਵਿਜੈ ਕੁਮਾਰ ਨੇ ਦੱਸਿਆ ਕਿ ਗਰਮੀ ਦੇ ਦਿਨਾਂ ਵਿਚ ਲੋਕਾਂ ਨੂੰ ਬਿਜਲੀ ਪੱਖੋਂ ਤਕਲੀਫਾਂ ਨਾ ਝੱਲਣੀਆਂ ਪੈਣ, ਇਸ ਕਰਕੇ ਅਗਾਮੀ ਤੌਰ ਤੇ ਇਨ•ਾਂ ਦੀ ਰਿਪੇਅਰ ਕੀਤੀ ਜਾਣੀ ਹੈ। ਉਨ•ਾਂ ਨੇ ਦੱਸਿਅ ਕਿ ਇਸ ਦੇ ਤਹਿਤ ਪ੍ਰੀਤਮ ਨਗਰ, ਗੋਲਡਨ ਇਨਕਲੇਵ, ਸਿਟੀ ਇਨਕਲੇਵ, ਪ੍ਰੀਤ ਨਗਰ, ਸੂਰਜ ਵਿਹਾਰ, ਕੁੰਦਨ ਨਗਰ ਆਦਿ ਇਲਾਕੇ ਵਿਚ 14 ਮਈ ਨੂੰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਬਿਜਲੀ ਬੰਦ ਰਹੇਗੀ।

Related Articles

Back to top button