Ferozepur News

ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਪੁਲਸ ਦਾ ਸਾਥ ਦੇਣ: ਜ਼ਿਲ•ਾ ਟਰੈਫਿਕ ਇੰਚਾਰਜ਼

11FZR06Pਫਿਰੋਜ਼ਪੁਰ 11 ਮਈ (ਏ. ਸੀ. ਚਾਵਲਾ) ਜ਼ਿਲ•ਾ ਪੁਲਸ ਮੁਖੀ ਫਿਰੋਜ਼ਪੁਰ ਹਰਦਿਆਲ ਸਿੰਘ ਮਾਨ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ•ਾ ਟਰੈਫਿਕ ਇੰਚਾਰਜ਼ ਸਤਨਾਮ ਸਿੰਘ ਜੋਸਨ ਦੀ ਅਗਵਾਈ ਵਿਚ ਟਰੈਫਿਕ ਪੁਲਸ ਵਲੋਂ ਸਥਾਨਕ ਟਾਊਨ ਹਾਲ ਸਾਹਮਣੇ ਵਾਹਨਾਂ ਦੀ ਚੈਕਿੰਗ ਲਈ ਨਾਕਾ ਲਗਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਲ•ਾ ਟਰੈਫਿਕ ਇੰਚਾਰਜ਼ ਸਤਨਾਮ ਸਿੰਘ ਜੋਸਨ , ਐਸ. ਆਈ. ਨਰੇਸ਼ ਦੇਵਗਨ ਅਤੇ ਬਲਦੇਵ ਕ੍ਰਿਸ਼ਨ ਨੇ ਦੱਸਿਆ ਕਿ ਤਕਰੀਬਨ 120 ਤੋਂ ਜ਼ਿਆਦਾ ਦੋ ਪਹੀਆਂ ਵਾਹਨਾਂ ਦੇ ਮੌਕੇ ਤੇ ਚਲਾਨ ਕੱਟੇ ਗਏ ਹਨ। ਉਨ•ਾਂ ਨੇ ਦੱÎਸਿਆ ਕਿ ਇਹ ਚਲਾਨ ਉਨ•ਾਂ ਵਾਹਨ ਚਾਲਕਾਂ ਦੇ ਕੱਟੇ ਹਨ ਜਿੰਨ•ਾਂ ਦੇ ਕਾਗਜ਼ਾਤ ਨਹੀਂ ਸਨ ਜਾਂ ਫਿਰ ਅਧੂਰੇ ਪਏ ਸਨ। ਇਸ ਤੋਂ ਇਲਾਵਾ ਮੋਟਰਸਾਈਕਲਾਂ ਤੇ ਤਿੰਨ ਜਾਂ ਇਸ ਤੋਂ ਵੱਧ ਲੋਕ ਬੈਠੇ ਸਨ ਉਨ•ਾਂ ਦੇ ਚਲਾਨ ਕੱਟੇ ਹਨ। ਟਰੈਫਿਕ ਪੁਲਸ ਨੇ ਦੱਸਿਆ ਕਿ ਕੁਝ ਵਾਹਨ ਚਾਲਕਾਂ ਦੇ ਵਾਹਨਾਂ ਨੂੰ ਥਾਣਾ ਸਿਟੀ ਅੰਦਰ ਵੀ ਕੀਤਾ ਗਿਆ ਹੈ, ਜਿੰਨ•ਾਂ ਕੋਲ ਵਾਹਨਾਂ ਦੇ ਕਾਗਜ਼ਾਤ ਨਹੀਂ ਸਨ। ਜ਼ਿਲ•ਾ ਟਰੈਫਿਕ ਇੰਚਾਰਜ਼ ਨੇ ਦੱਸਿਆ ਕਿ ਪਿਛਲੇ ਦਿਨ ਪੁਲਸ ਕਪਤਾਨ ਸਥਾਨਕ ਲਖਬੀਰ ਸਿੰਘ ਦੀ ਪ੍ਰਧਾਨਗੀ ਹੇਠ ਸ਼ਹਿਰ ਵਾਸੀਆਂ ਦੀ ਮੀਟਿੰਗ ਵਿਚ ਵੀ ਇਹ ਮੁੱਦਾ ਗੰਭੀਰਤਾ ਨਾਲ ਵਿਚਾਰਿਆ ਗਿਆ ਸੀ। ਉਨ•ਾਂ ਨੇ ਕਿਹਾ ਕਿ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਟਰੈਫਿਕ ਪੁਲਸ ਨੂੰ ਪੂਰਨ ਸਹਿਯੋਗ ਦੇਣ ਅਤੇ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਨ। ਇਸ ਮੌਕੇ ਗੁਰਨਾਮ ਸਿੰਘ, ਬਲਜਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਟ੍ਰੈਫਿਕ ਪੁਲਸ ਦੇ ਕਰਮਚਾਰੀ ਹਾਜ਼ਰ ਸਨ।

Related Articles

Back to top button