Ferozepur News

ਫਿਰੋਜ਼ਪੁਰ ਬਲਾਕ ਦੇ ਸੂਰਜੀ ਊਰਜਾ ਨਾਲ ਚਲੱਣ ਵਾਲੀਆਂ ਜਨਤਕ 18 ਪਿੰਡ ਲਾਈਟਾਂ ਨਾਲ ਰੁਸ਼ਨਾਉਣਗੇ

solar light 1ਫਿਰੋਜ਼ਪੁਰ 13 ਅਪਰੈਲ(ਏ.ਸੀ.ਚਾਵਲਾ) ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਜ਼ਿਲੇ• ਦੇ ਬਲਾਕ ਫ਼ਿਰੋਜ਼ਪੁਰ ਦੇ 18 ਪਿੰਡ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਜਨਤਕ ਲਾਈਟਾਂ ਨਾਲ ਰੁਸ਼ਨਾਉਣਗੇ । ਸਰਕਾਰ ਵੱਲੋਂ ਇਨ•ਾਂ ਪਿੰਡਾਂ ਵਿਚ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਲਾਈਟਾਂ ਤੇ 43 ਲੱਖ ਤੋਂ ਵਧੇਰੇ ਰਾਸ਼ੀ ਖ਼ਰਚ ਕੀਤੀ ਜਾਵੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ. ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਜਿੱਥੇ ਬਿਜਲੀ ਦੀ ਬੱਚਤ ਹੋਵੇਗੀ ਉੱਥੇ ਹੀ ਸੂਰਜੀ ਊਰਜਾ ਨੂੰ ਇਸਤੇਮਾਲ ਕਰਨ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ । ਉਨ•ਾਂ ਦੱਸਿਆ ਕਿ  ਇਹ ਪ੍ਰਾਜੈਕਟ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਰਾਹੀਂ ਨੇਪਰੇ ਚਾੜਿ•ਆ ਜਾ ਰਿਹਾ ਹੈ । ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਫ਼ਿਰੋਜਪੁਰ ਬਲਾਕ ਵਿਚ 2 ਕਰੋੜ 35 ਲੱਖ ਰੁਪਏ ਵੱਖ-ਵੱਖ ਵਿਕਾਸ ਕਾਰਜਾਂ ਤੇ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਖ਼ਰਚ ਕੀਤੇ ਜਾ ਰਹੇ ਹਨ । ਉਨ•ਾਂ ਦੱਸਿਆ ਕਿ ਇਸੇ ਲੜੀ ਤਹਿਤ ਬਲਾਕ ਦੇ 18 ਪਿੰਡਾਂ ਵਿਚ ਜਨਤਕ ਸੋਲਰ ਲਾਈਟਾਂ ਲਗਾਈਆਂ ਜਾ ਰਹੀਆ ਹਨ ਜਿਨ•ਾਂ ਤੇ 43 ਲੱਖ ਰੁਪਏ ਤੋ ਵਧੇਰੇ ਰਾਸ਼ੀ ਖ਼ਰਚ ਕੀਤੀ ਜਾ ਰਹੀ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਬਲਾਕ ਦੇ ਪਿੰਡ ਕਾਲੇ ਕੇ ਹਿਠਾੜ ਵਿਖੇ 2 ਲੱਖ ਰੁਪਏ, ਬੱਗੇ ਵਾਲਾ ਵਿਚ 3 ਲੱਖ ਰੁਪਏ, ਗੁਲਾਮੀ ਵਾਲਾ ਵਿਚ 2 ਲੱਖ ਰੁਪਏ, ਕਟੋਰਾ ਵਿਚ 3 ਲੱਖ ਰੁਪਏ, ਬਸਤੀ ਬਾਜ ਸਿੰਘ ਵਿਖੇ 2 ਲੱਖ ਰੁਪਏ, ਪਿੰਡ ਸਾਂਦਾ ਮੋਂਜਾ ਵਿਚ 2 ਲੱਖ ਰੁਪਏ, ਪਿੰਡ ਜੀਵਾਂ ਭੇੜੀਆਂ ਵਿਚ 2 ਲੱਖ ਰੁਪਏ, ਬਾਬਾ ਵਡਭਾਗ ਸਿੰਘ ਨਗਰ ਵਿਚ 3 ਲੱਖ ਰੁਪਏ, ਰਾਮੇ ਵਾਲਾ ਵਿਚ 2 ਲੱਖ ਰੁਪਏ, ਕਿਚਲੇ  ਵਿਚ 2 ਲੱਖ ਰੁਪਏ, ਵੀਅਰ ਵਿਚ 2 ਲੱਖ ਰੁਪਏ, ਚੂਹੜੀ ਵਾਲਾ ਵਿਚ 2 ਲੱਖ ਰੁਪਏ, ਹਸਤੇ ਕੇ ਵਿਚ 3 ਲੱਖ ਰੁਪਏ, ਕਰੀਆਂ ਪਹਿਲਵਾਨ ਵਿਚ 3 ਲੱਖ ਰੁਪਏ, ਬਸਤੀ ਭਾਨ ਸਿੰਘ ਵਿਚ 3 ਲੱਖ ਰੁਪਏ, ਖਾਈ ਫੇਮੇ ਕੀ ਵਿਖੇ ਵਿਚ 3 ਲੱਖ ਰੁਪਏ ਅਤੇ ਬਸਤੀ ਬੁਲੰਦੇ ਵਾਲੀ ਵਿਚ 2 ਲੱਖ ਰੁਪਏ ਦੀ ਲਾਗਤ ਨਾਲ ਸੋਲਰ ਲਾਈਟਾਂ ਲਗਾਈਆਂ ਜਾ ਰਹੀਆਂ ਹਨ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੁੱਚੇ ਜ਼ਿਲੇ• ਵਿਚ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ 9 ਕਰੋੜ 13 ਲੱਖ ਰੁਪਏ ਵੱਖ ਵੱਖ ਵਿਕਾਸ ਕਾਰਜਾਂ ਤੇ ਖਰਚੇ ਜਾ ਰਹੇ ਹਨ । ਉਨ•ਾਂ ਕਿਹਾ ਕਿ ਸੋਲਰ ਲਾਈਟਾਂ ਲੱਗਣ ਨਾਲ ਇਨ•ਾਂ ਪਿੰਡਾਂ ਵਿਚ ਜਨਤਕ ਥਾਂਵਾਂ ਤੇ ਲੱਗੀਆਂ ਲਾਈਟਾਂ ਸੂਰਜੀ ਊਰਜਾ ਨਾਲ ਚੱਲਣਗੀਆਂ ਤੇ ਇਸ ਲਈ ਇਨ•ਾਂ ਲਾਈਟਾਂ ਲਈ ਬਿਜਲੀ ਦੇ ਬਿਲ ਭਰਨ ਤੋਂ ਪੱਕੇ ਤੋਰ ਤੇ ਨਿਜਾਤ ਮਿਲੇਗੀ ।

Related Articles

Back to top button