Ferozepur News
ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰਜ ਯੂਨੀਅਨ ਵਲੋਂ ਰੋਸ ਧਰਨਾ ਜਾਰੀ
ਫਿਰੋਜ਼ਪੁਰ 6 ਅਪ੍ਰੈਲ (ਏ. ਸੀ. ਚਾਵਲਾ): ਦਾਣਾ ਮੰਡੀਆਂ ਅੰਦਰੋਂ ਬੋਰੀਆਂ ਦੀ ਲੋਡਿੰਗ ਦਾ ਕੰਮ ਆੜ•ਤੀਆਂ ਦੀ ਲੇਬਰ ਨੂੰ ਦਿੱਤੇ ਜਾਣ ਦੀ ਪਾਲਿਸੀ ਖ਼ਿਲਾਫ਼ ਫੂਡ ਏਜੰਸੀਆਂ ਅੰਦਰ ਕੰਮ ਕਰਦੇ ਕਾਮਿਆਂ ਵੱਲੋਂ ਵਿੱਢੇ ਸੰਘਰਸ਼ ਤਹਿਤ ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰਜ ਯੂਨੀਅਨ ਤਲਵੰਡੀ ਭਾਈ ਨੇ ਹੜਤਾਲ ਜਾਰੀ ਰੱਖਦੇ ਹੋਏ ਰੋਸ ਮੁਜਾਹਰਾ ਕੀਤਾ। ਜਿਸ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਪਰਮਜੀਤ ਸਿੰਘ ਆਦਿ ਮਜਦੂਰ ਆਗੂਆਂ ਨੇ ਕਿਹਾ ਸਰਕਾਰ ਕਿਰਤੀ ਵਰਗ ਤੋਂ ਰੋਜਗਾਰ ਖੋਹਣ ਦੀਆਂ ਵਿਉਂਤਾਂ ਬਣਾ ਰਹੀ ਹੈ। ਉਨ•ਾਂ ਕਿਹਾ ਕਿ ਮੰਡੀਆਂ ਅੰਦਰੋਂ ਲੋਡਿੰਗ ਦਾ ਕੰਮ ਆੜ•ਤੀਆਂ ਨੂੰ ਸੌਂਪੇ ਜਾਣ ਨਾਲ ਮਜਦੂਰਾਂ ਦਾ ਸ਼ੋਸਣ ਹੋਵੇਗਾ। ਇਸ ਮੌਕੇ ਬਲਵੰਤ ਸਿੰਘ, ਤਾਰਾ ਸਿੰਘ, ਦਰਸ਼ਨ ਸਿੰਘ ਪੂਰਨ ਸਿੰਘ, ਗੁਰਮੇਜ ਸਿੰਘ, ਗੁਰਚਰਨ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਕੇਵਲ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।