Ferozepur News

ਨਾਰਕੋਟਿਕ ਸੈੱਲ ਫਿਰੋਜ਼ਪੁਰ ਦੀ ਪੁਲਸ ਨੇ ਪਿਸਟਲ 32 ਬੋਰ, 6 ਰੋਂਦ 32 ਬੋਰ ਅਤੇ ਇਕ ਛੁਰੀ ਸਮੇਤ ਦੋ ਗ੍ਰਿਫਤਾਰ ਕੀਤੇ

ARREST LOGOਫਿਰੋਜ਼ਪੁਰ 3 ਅਪ੍ਰੈਲ (ਏ. ਸੀ. ਚਾਵਲਾ): ਨਾਰਕੋਟਿਕ ਸੈੱਲ ਫਿਰੋਜ਼ਪੁਰ ਦੀ ਪੁਲਸ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਕੋਲੋਂ ਇਕ ਪਿਸਟਲ 32 ਬੋਰ ਦੇਸੀ ਸਮੇਤ 6 ਰੋਂਦ 32 ਬੋਰ ਅਤੇ ਇਕ ਛੁਰੀ ਬਰਾਮਦ ਕਰਕੇ ਉਨ•ਾਂ ਖਿਲਾਫ ਥਾਣਾ ਘੱਲਖੁਰਦ ਵਿਖੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਬੀਤੀ ਸ਼ਾਮ ਪਿੰਡ ਸ਼ਹਿਜ਼ਾਦੀ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ•ਾਂ ਨੇ ਸ਼ੱਕ ਦੇ ਆਧਾਰ ਤੇ ਦੋ ਵਿਅਕਤੀਆਂ ਨੂੰ ਰੋਕਿਆ। ਜਿੰਨ•ਾਂ ਦੀ ਪਛਾਣ ਸੁੱਖਾ ਸਿੰਘ ਉਰਫ ਸੁੱਖੀ ਪੁੱਤਰ ਤਰਸੇਮ ਸਿੰਘ ਵਾਸੀ ਭਾਵੜਾ ਆਜ਼ਮ ਸ਼ਾਹ ਥਾਣਾ ਮਮਦੋਟ ਅਤੇ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਵਾਸੀ ਜੈਮਲ ਸਿੰਘ ਵਾਲਾ ਥਾਣਾ ਸਦਰ ਫਿਰੋਜ਼ਪੁਰ ਵਜੋਂ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਸੁੱਖਾ ਸਿੰਘ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਇਕ ਪਿਸਟਲ 32 ਬੋਰ ਦੇਸੀ ਸਮੇਤ 6 ਰੋਂਦ 32 ਬੋਰ ਬਰਾਮਦ ਹੋਏ, ਜਦਕਿ ਉਸ ਦੇ ਸਾਥੀ ਜਸਪਾਲ ਸਿੰਘ ਕੋਲੋਂ ਇਕ ਛੁਰੀ ਬਰਾਮਦ ਹੋਈ ਹੈ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Back to top button