ਐਨ.ਐਚ.ਐਮ ਦੀ ਹੜਤਾਲ 14ਵੇਂ ਦਿਨ ਵੀ ਜਾਰੀ
ਫਿਰੋਜ਼ਪੁਰ 30 ਮਾਰਚ (ਮਦਨ ਲਾਲ ਤਿਵਾੜੀ ): ਐਨ.ਐਚ.ਐਮ ਦੀ ਹੜਤਾਲ 14ਵੇਂ ਦਿਨ ਵੀ ਜਾਰੀ ਰਹੀ। ਐਨ.ਐਚ.ਐਮ ਮੁਲਾਜ਼ਮਾਂ ਵਲੋਂ ਰੋਸ ਵਿਖਾਉਂਦਿਆਂ ਸੀ.ਐਚ.ਸੀ ਫਿਰੋਜ਼ਸ਼ਾਹ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਗਈ। ਸਰਕਾਰ ਤੇ ਵਰਦਿਆਂ ਪ੍ਰਧਾਨ ਸੁਮਿਤ ਕੁਮਾਰ ਅਤੇ ਮੁਕੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਪਿਛਲੇ ਕਈ ਸਾਲਾਂ ਤੋਂ ਐਨ.ਐਚ.ਐਮ ਮੁਲਾਜ਼ਮਾਂ ਪ੍ਰਤੀ ਸੋਤੇਲਾ ਵਿਵਹਾਰ ਕਰਦੀ ਆ ਰਹੀ ਹੈ ਅਤੇ ਪੰਜਾਬ ਸਰਕਾਰ ਪਹਿਲਾਂ ਇਹ ਕਹਿ ਕੇ ਟਾਲ ਮਟੋਲ ਕਰਦੀ ਰਹੀ ਕਿ ਉਨ•ਾਂ ਦਵਾਰਾ ਸਾਰੀ ਮੰਗਾਂ ਮਨ ਲਈ ਜਾਣਗੀਆਂ ਪਰ ਸੈਂਟਰ ਵਿਚ ਦੂਜੀ ਸਰਕਾਰ ਹੈ, ਪਰ ਹੁਣ ਸੈਂਟਰ ਵਿਚ ਵੀ ਇਨ•ਾਂ ਦੇ ਬਹੁਮਤ ਵਾਲੀ ਸਰਕਾਰ ਹੈ, ਫਿਰ ਵੀ ਉਨ•ਾਂ ਮੰਗਾਂ ਨਹੀਂ ਮੰਨੀਆਂ ਜਾ ਰਹੀ ਹਨ, ਪਰ ਹੁਣ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਹੁਣ ਪਿਛੇ ਨਹੀ ਹਟਾਂਗੇ ਅਤੇ ਰੈਗੁਲਰ ਪੇ ਸਕੇਲ ਲੈ ਕੇ ਰਵਾਂਗੇ ਕਿਉਂਕਿ ਐਨ.ਐਚ.ਐਮ ਯੁਨੀਅਨ ਨੂੰ ਪੰਜਾਬ ਪੈਰਾ ਮੈਡੀਕਲ ਤਾਲਮੇਲ ਕਮੇਟੀ ਦੇ ਪ੍ਰਧਾਰ ਰਵਿੰਦਰ ਕੁਮਾਰ ਲੂਥਰਾ ਨੇ ਸਮਰਥਨ ਦਿੱਤਾ ਅਤੇ ਵਿਸ਼ਵਾਰ ਦਵਾਈਆ ਹੈ ਕਿ ਉਨ•ਾਂ ਦੀ ਜਥੇਬੰਦੀ ਐਨ.ਐਚ.ਐਮ ਮੁਲਾਜ਼ਮਾਂ ਦੇ ਨਾਲ ਹੈ ਅਤੇ ਇਨ•ਾਂ ਦੇ ਹੱਕ ਦੀ ਲੜਾਈ ਵਿਚ ਸਾਥ ਦਵੇਗੀ। ਲੂਥਰਾ ਦਵਾਰਾ ਲੰਬੀ ਵਿਚ ਹੋਏ ਐਨ.ਐਚ.ਐਮ ਮੁਲਾਜ਼ਮਾਂ ਤੇ ਲਾਠੀਚਾਰਜ ਦੀ ਨਖੇਧੀ ਵੀ ਕੀਤੀ। ਐਨ.ਐਚ.ਐਮ ਨੂੰ ਪ੍ਰੋ ਮਰਜਰ ਰੂਰਲ ਮੈਡੀਕਲ ਅਫਸਰ ਐਸੋਸੀਏਸ਼ਨ ਦੇ ਸਟੇਟ ਵਾਈਸ ਪ੍ਰੇਜੀਡੈਂਟ ਡਾ. ਨਿਖਲ ਗੁਪਤਾ ਦਵਾਰਾ ਵੀ ਸਮਰਥਨ ਦਿੱਤਾ ਗਿਆ ਹੈ। ਇਸ ਮੌਕੇ ਤੇ ਰਜਿੰਦਰ ਸਿੰਘ ਫਾਰਮਾਸਿਸਟ, ਰਵੀ ਚੋਪੜਾ ਅਕਾਂਉਂਟੈਂਟ, ਜਗਦੀਸ਼ ਕੌਰ, ਸੋਮਾ ਰਾਣੀ, ਰਾਜਵਿੰਦਰ ਕੌਰ, ਚਿਮਨ ਲਾਲ ਫਾਰਮਾਸਿਸਟ, ਸ਼ਿਵਾਨੀ ਸ਼ੁਕਲਾ ਵੀ ਹਾਜਰ ਸਨ।