ਡਿਪਟੀ ਕਮਿਸ਼ਨਰ ਵੱਲੋਂ ਸੇਵਾ ਕੇਂਦਰਾਂ ਦੇ ਨਿਰਮਾਣ ਤੇ ਹੋਰ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦੇ ਆਦੇਸ਼
ਫਿਰੋਜਪੁਰ 30 ਮਾਰਚ (ਏ.ਸੀ.ਚਾਵਲਾ) ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਵੱਲੋਂ ਜਿਲ•ੇ ਦੇ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ , ਮਾਲ ਵਿਭਾਗ ਦੇ ਕੰਮਾਂ ਆਦਿ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ•ਾਂ ਭਾਰਤ ਸਰਕਾਰ ਦੇ ਯੂਵਾ ਮਾਮਲੇ ਤੇ ਖੇਡ ਵਿਭਾਗ ਵੱਲੋਂ ਰਾਜੀਵ ਗਾਂਧੀ ਖੇਡ ਅਭਿਆਨ ਸਕੀਮ ਤਹਿਤ ਬਲਾਕ ਪੱਧਰੀ ਖੇਡ ਸਟੇਡੀਅਮ ਬਨਾਉਣ ਲਈ ਥਾਂ ਦੀ ਤਬਦੀਲੀ ਖੇਡ ਵਿਭਾਗ ਦੇ ਨਾਮ ਕਰਨ, ਸੇਵਾ ਕੇਂਦਰਾਂ ਦੀ ਪ੍ਰਗਤੀ, ਮਾਲ ਵਿਭਾਗ ਦੇ ਕੰਮਾਂ, ਸੁਵਿੱਧਾ ਕੇਂਦਰਾਂ ਦੇ ਕੰਮਾਂ ਆਦਿ ਸਬੰਧੀ ਵਿਚਾਰ-ਚਰਚਾ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਸੇਵਾ ਕੇਂਦਰਾਂ ਦੇ ਚੱਲ ਰਹੇ ਕੰਮਾਂ ਨੂੰ ਮਿੱਥੇ ਸਮੇਂ ਅੰਦਰ ਪੂਰਾ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਅੰਮਿਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਨੀਲਮਾਂ, ਸੰਦੀਪ ਸਿੰਘ ਗੜ•ਾ ਐਸ.ਡੀ.ਐਮ ਫਿਰੋਜਪੁਰ, ਸ. ਜਰਨੈਲ ਸਿੰਘ ਐਸ.ਡੀ.ਐਮ ਗੁਰੂ ਹਰਸਹਾਏ, ਸ. ਜਸਪਾਲ ਸਿੰਘ ਐਸ.ਡੀ.ਐਮ ਜੀਰਾ, ਮੈਡਮ ਜਸਲੀਨ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।