Ferozepur News

ਜਗਦੀਸ਼ ਟਾਈਟਲਰ ਨੂੰ ਸੀ. ਬੀ. ਆਈ. ਵਲੋਂ ਕਲੀਨ ਚਿੱਟ ਨੇ ਸਿੱਖ ਹਿਰਦੇ ਵਲੂੰਧਰੇ: ਫੈਡਰੇਸ਼ਨ ਮਹਿਤਾ

bhaijaspalਫਿਰੋਜ਼ਪੁਰ 28 ਮਾਰਚ (ਏ. ਸੀ. ਚਾਵਲਾ): ਹਾਲ ਹੀ ਵਿਚ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸਮਝੇ ਜਾ ਰਹੇ ਜਗਦੀਸ਼ ਟਾਈਟਲਰ ਨੂੰ ਸੀ. ਬੀ. ਆਈ. ਵਲੋਂ ਕਲੀਨ ਚਿੱਟ ਦਿੱਤੇ ਜਾਣ ਵਿਰੁੱਧ ਸਮੁੱਚੇ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਜਿਥੇ ਹੋਰ ਵੀ ਸਿੱਖ ਜਥੇਬੰਦੀਆਂ ਆਪਣੇ ਆਪਣੇ ਢੰਗ ਤਰੀਕੇ ਨਾਲ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਹਨ, ਉਥੇ ਸਿੱਖ ਪੰਥ ਦੇ ਹਰਿਆਵਲ ਦਸਤੇ ਵਜੋਂ ਜਾਣੀ ਜਾਂਦੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਕਿਹਾ ਕਿ ਸੀ. ਬੀ. ਆਈ. ਦੀ ਇਸ ਕਲੀਨ ਚਿੱਟ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ, ਕਿਉਂਕਿ ਇਹ ਲੰਮੇ ਸਮੇਂ ਤੋਂ ਇਨਸਾਫ ਲੈਣ ਦੀ ਉਮੀਦ ਵਿਚ ਸਨ। ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ ਅਤੇ ਸਾਥੀਆਂ ਨੇ ਕਿਹਾ ਕਿ 1984 ਤੋਂ ਲੈ ਕੇ ਹੁਣ ਤੱਕ ਇਸ ਦੇਸ ਵਿਚ ਕਈ ਸਰਕਾਰਾਂ ਦੇ ਵੱਖ ਵੱਖ ਪ੍ਰਧਾਨ ਮੰਤਰੀ ਬਣੇ, ਜਿੰਨ•ਾਂ ਨੇ ਹਰ ਵਾਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਵਿਖਾਉਣ ਦੀ ਗੱਲ ਕਹੀ, ਪਰ ਇਹ ਸਭ ਕੁਝ ਇਕ ਡਰਾਮਾ ਹੀ ਬਣ ਕੇ ਰਹਿ ਗਿਆ। ਉਨ•ਾਂ ਕਿਹਾ ਕਿ ਇਸ ਦੇਸ਼ ਵਿਚ ਘੱਟ ਗਿਣਤੀ ਕੌਮਾਂ ਲਈ ਵੱਖਰਾ ਕਾਨੂੰਨ ਕੰਮ ਕਰ ਰਿਹਾ ਹੈ ਜੋ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਭਾਈ ਜਸਪਾਲ ਸਿੰਘ ਨੇ ਕਿਹਾ ਕਿ ਦੇਸ਼ ਦੀ ਹਰ ਤਰੱਕੀ ਵਿਚ ਅਤੇ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੁੰ ਅੱਜ ਜੋ ਇਨਸਾਫ ਲੈਣ ਲਈ ਪੁਲਸ ਫੋਰਸਾਂ ਦਾ ਤਸ਼ੱਦਦ ਅਤੇ ਪਾਣੀਆਂ ਬੁਛਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿੱਖ ਕੌਮ ਇਸ ਤਸ਼ੱਦਦ ਅੱਗੇ ਕਦੇ ਵੀ ਨਹੀਂ ਝੁਕੇਗੀ ਅਤੇ ਇਨਸਾਮ ਮਿਲਣ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ•ਾਂ ਸਭ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਕੌਮ ਦੇ ਹਰ ਸੰਘਰਸ਼ ਵਿਚ ਇਕਜੁੱਟਤਾ ਨਾਲ ਮਿਲ ਕੇ ਚੱਲਣ ਦੀ ਅਪੀਲ ਵੀ ਕੀਤੀ। ਇਸ ਸਮੇਂ ਉਡੀਕ ਸਿੰਘ ਕੁੰਡੇ, ਭਗਵਾਨ ਸਿੰਘ ਦੜਿਆਲਾ, ਸੁਖਦੇਵ ਸਿੰਘ ਲਾਡਾ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਸਨ।

Related Articles

Back to top button