Ferozepur News

12 ਦਸੰਬਰ ਨੂੰ ਫਿਰੋਜ਼ਪੁਰ ਵਿਖੇ ਲੱਗੇਗੀ ਨੈਸ਼ਨਲ ਲੋਕ ਅਦਾਲਤ–ਖਰਬੰਦਾ  

20151209_095419 ਫਿਰੋਜ਼ਪੁਰ 9 ਦਸੰਬਰ (ਏ.ਸੀ.ਚਾਵਲਾ) ਡਿਪਟੀ ਕਮਿਸ਼ਨਰ ਇੰਜੀ ਡੀ.ਪੀ.ਐਸ ਖਰਬੰਦਾ ਦੀ  ਪ੍ਰਧਾਨਗੀ ਹੇਠ ਡੀ.ਸੀ ਦਫ਼ਤਰ ਵਿਖੇ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ  12 ਦਸੰਬਰ 2015 ਨੂੰ ਜ਼ਿਲ•ਾ ਫਿਰੋਜ਼ਪੁਰ ਵਿਖੇ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ 12 ਦਸੰਬਰ ਦੀ ਪ੍ਰਸਤਾਵਿਤ ਕੌਮੀ ਲੋਕ ਅਦਾਲਤ ਦੌਰਾਨ ਅਦਾਲਤਾਂ ਵਿੱਚ ਲੰਬਿਤ ਜਾਂ ਪ੍ਰੀ-ਲਿਟੀਗੇਸ਼ਨ ਸਟੇਜ &#39ਤੇ ਪੁੱਜੇ ਮਾਮਲਿਆਂ ਜਿਨ•ਾਂ ਵਿੱਚ ਫ਼ੌਜਦਾਰੀ ਰਾਜ਼ੀਨਾਮਾ ਹੋਣ ਯੋਗ ਕੇਸ, ਮੋਟਰ ਐਕਸੀਡੈਂਟ ਕਲੇਮ, ਵਿਆਹ-ਸ਼ਾਦੀ ਅਤੇ ਫੈਮਲੀ ਕੋਰਟ ਮਾਮਲੇ, ਕਿਰਤ ਮਾਮਲਿਆਂ ਨਾਲ ਸਬੰਧਤ ਕੇਸ, ਜ਼ਮੀਨ ਅਕਵਾਇਰ, ਵਸੂਲੀ ਨਾਲ ਸਬੰਧਤ ਦੀਵਾਨੀ ਮਾਮਲੇ, ਮਾਲ ਵਿਭਾਗ, ਮਗਨਰੇਗਾ,  ਬਿਜਲੀ ਤੇ ਪਾਣੀ ਬਿੱਲ (ਚੋਰੀ ਦੇ ਮਾਮਲਿਆਂ ਤੋਂ ਬਗੈਰ), ਆਮਦਨ ਕਰ, ਵਿੱਕਰੀ ਕਰ ਅਤੇ ਸਿੱਧੇ ਕਰਾਂ ਨਾਲ ਸਬੰਧਤ ਮਾਮਲੇ, ਸੇਵਾ ਨਾਲ ਸਬੰਧਤ ਮਾਮਲੇ ਜਿਵੇਂ ਤਨਖ਼ਾਹ, ਭੱਤੇ ਤੇ ਸੇਵਾਮੁਕਤੀ ਲਾਭ ਆਦਿ, ਜੰਗਲਾਤ ਐਕਟ ਨਾਲ ਸਬੰਧਤ ਮਾਮਲੇ, ਰੇਲਵੇ ਕਲੇਮਜ਼, ਖ਼ਰਾਬਾ ਮੁਆਵਜ਼ਾ, ਫੁਟਕਲ ਅਪੀਲਾਂ, ਫ਼ੌਜਦਾਰੀ ਅਪੀਲਾਂ, ਸਿਵਲ ਅਪੀਲਾਂ, ਦੂਸਰੇ ਪੱਧਰ ਦੀਆਂ ਅਪੀਲਾਂ ਆਦਿ ਮਾਮਲੇ ਸ਼ਾਮਿਲ ਹਨ, ਨਿਪਟਾਰੇ ਲਈ ਲਾਏ ਜਾ ਸਕਦੇ ਹਨ। ਉਨ•ਾਂ ਦੱਸਿਆ ਕਿ 12 ਦਸੰਬਰ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਵਿਚ ਵੱਧ ਤੋ ਵੱਧ ਲੋਕਾਂ ਨੂੰ ਜਲਦੀ ਨਿਆਂ ਦੁਆਉਣ ਲਈ ਵਿਚਾਰ ਕੀਤਾ ਗਿਆ। ਇਸ ਕੌਮੀ ਲੋਕ ਅਦਾਲਤ ਵਿਚ ਧਿਰਾਂ ਦੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਇਸ ਕੌਮੀ ਲੋਕ ਅਦਾਲਤ ਵਿਚ ਪ੍ਰੀ-ਲਿਟੀਗੇਟਿਵ ਕੇਸ ਜੋ ਕਿ ਅਜੇ ਤੱਕ ਅਦਾਲਤ ਵਿਚ ਦਾਇਰ ਨਹੀ ਕੀਤੇ ਗਏ ਉਹ ਵੀ ਕੇਸ ਇਸ ਲੋਕ ਅਦਾਲਤ ਵਿਚ ਨਿਪਟਾਏ ਜਾਣਗੇ। ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸੀ.ਜੇ.ਐਮ. ਸ੍ਰੀ.ਬਿਕਰਮਜੀਤ ਸਿੰਘ  ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਵਿਚ ਕੇਸਾਂ ਦੇ ਨਿਪਟਾਰੇ ਲਈ ਇੱਛੁਕ ਵਿਅਕਤੀ ਜਾਂ ਤਾਂ ਸਬੰਧਿਤ ਅਦਾਲਤ ਜਾਂ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ/ਸਕੱਤਰ, ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦਰਖ਼ਾਸਤ ਦੇ ਸਕਦਾ ਹੈ। ਉਨ•ਾਂ ਦੱਸਿਆ ਕਿ ਲੋਕ ਅਦਾਲਤ ਵਿਚ ਕੇਸ ਦੀ ਸੁਣਵਾਈ ਲਈ ਕੋਈ ਕੋਰਟ ਫ਼ੀਸ ਨਹੀਂ ਲੱਗਦੀ ਅਤੇ ਜੇਕਰ ਲੋਕ ਅਦਾਲਤ ਰਾਹੀਂ ਮਾਮਲੇ ਦਾ ਨਿਪਟਾਰਾ ਹੁੰਦਾ ਹੈ ਤਾਂ ਅਦਾ ਕੀਤੀ ਕੋਰਟ ਫ਼ੀਸ ਦੀ ਵਾਪਸੀ ਨੂੰ ਵੀ ਯਕੀਨੀ ਬਣਾਇਆ ਜਾਂਦਾ ਹੈ। ਉਨ•ਾਂ ਕਿਹਾ ਕਿ ਜਿਹੜੇ ਮਾਮਲਿਆਂ ਦਾ ਨਿਪਟਾਰਾ ਲੋਕ ਅਦਾਲਤਾਂ ਵਿਚ ਹੋ ਜਾਂਦਾ ਹੈ, ਉਨ•ਾਂ ਖ਼ਿਲਾਫ਼ ਅੱਗੇ ਅਪੀਲ ਨਹੀਂ ਪਾਈ ਜਾ ਸਕਦੀ ਅਤੇ ਲੋਕ ਅਦਾਲਤਾਂ ਰਾਹੀਂ ਕੇਸਾਂ ਦਾ ਨਿਪਟਾਰਾ ਛੇਤੀ ਅਤੇ ਦੋਸਤਾਨਾ ਤਰੀਕੇ ਨਾਲ ਹੁੰਦਾ ਹੈ। ਉਨ•ਾਂ ਜ਼ਿਲ•ੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿਪਟਾਰਾ ਹੋਣ ਯੋਗ ਮਾਮਲੇ ਲੋਕ ਅਦਾਲਤ ਵਿੱਚ ਸੁਣਵਾਈ ਲਈ ਲਿਆਉਣ ਤਾਂ ਜੋ ਛੇਤੀ ਅਤੇ ਸਸਤਾ ਨਿਆਂ ਪਾ ਸਕਣ।

Related Articles

Back to top button