ਜ਼ਿਲ•ਾ ਫ਼ਿਰੋਜ਼ਪੁਰ ਤੇ ਫਾਜ਼ਿਲਕਾ ਟਰੱਕ ਯੂਨੀਅਨ ਦੀ ਮੀਟਿੰਗ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਈ
ਫਿਰੋਜ਼ਪੁਰ 22 ਮਾਰਚ (ਏ. ਸੀ. ਚਾਵਲਾ) : ਜ਼ਿਲ•ਾ ਫ਼ਿਰੋਜ਼ਪੁਰ ਤੇ ਫਾਜ਼ਿਲਕਾ ਦੀਆਂ ਸਮੂਹ ਟਰੱਕ ਯੂਨੀਅਨ ਦੀ ਮੀਟਿੰਗ ਫਾਜ਼ਿਲਕਾ ਪ੍ਰਧਾਨ ਪਰਮਜੀਤ ਸਿੰਘ ਤੇ ਫ਼ਿਰੋਜ਼ਪੁਰ ਪ੍ਰਧਾਨ ਬਾਬੂ ਸਿੰਘ ਭੜਾਣਾ ਦੀ ਅਗਵਾਈ ਵਿਚ ਟਰੱਕ ਯੂਨੀਅਨ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਈ। ਜਿਸ ਵਿਚ ਟਰੱਕ ਯੂਨੀਅਨ ਦੇ ਵੱਡੀ ਗਿਣਤੀ ਵਿਚ ਨੁਮਾਇੰਦਿਆਂ ਨੇ ਭਾਗ ਲੈਂਦੇ ਹੋਏ ਸਰਕਾਰ ਵਲੋਂ 2015-16 ਦੀ ਢੋਆ-ਢੋਆਈ ਦੀ ਨਵੀਂ ਪਾਲਿਸੀ ਬਣਾਈ ਹੈ, ਉਸ ਉਪਰ ਵਿਚਾਰ-ਚਰਚਾ ਕੀਤੀ ਗਈ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਪੁਰਾਣੀ ਨੀਤੀ ਅਨੁਸਾਰ ਹੀ ਸਰਕਾਰ ਨੂੰ ਢੋਆ-ਢੋਆਈ ਕਰਵਾਉਣੀ ਚਾਹੀਦੀ ਹੈ। ਸਮੂਹ ਯੂਨੀਅਨ ਵਲੋਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇਸ ਨੀਤੀ ਨੂੰ ਬਦਲਾਉਣ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਵੇ। ਇਸ ਮੌਕੇ ਕੁਲਦੀਪ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ, ਪ੍ਰੇਮ ਕੁਮਾਰ, ਕਰਨਜੀਤ ਸਿੰਘ, ਸੁਰਜਨ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ ਪੰਮੀ, ਬਲਵਿੰਦਰ ਸਿੰਘ ਸੈਕਟਰੀ, ਹਰਦੀਪ ਸਿੰਘ ਆਦਿ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਹ ਨੀਤੀ ਬਦਲੀ ਨਹੀਂ ਜਾਂਦੀ, ਓਨੀ ਦੇਰ ਤੱਕ ਕੋਈ ਟਰੱਕ ਯੂਨੀਅਨ ਟੈਂਡਰ ਨਹੀਂ ਪਾਏਗੀ।