Ferozepur News
ਹੁਣ ਮਿਲੇਗੀ ਦੇਸ਼ ਦੇ ਸਾਰੇ ਪੈਟਰੋਲ ਪੰਪਾਂ 'ਤੇ ਸੀਐਨਜੀ
ਫਿਰੋਜ਼ਪੁਰ 14 ਮਾਰਚ (ਏ. ਸੀ. ਚਾਵਲਾ): ਦੇਸ਼ ਦੇ ਸਾਰੇ ਮੌਜੂਦਾ ਪਟਰੋਲ ਪੰਪਾਂ ਉੱਤੇ ਸੀਐਨਜੀ ਗੈਸ ਵੀ ਮਿਲੇਗੀ । ਸਰਕਾਰ ਨੇ ਸਸਤੇ ਬਾਲਣ ਦੇ ਰੂਪ ਵਿਚ ਸੀਐਨਜੀ ਨੂੰ ਵਧਾਉਣ ਲਈ ਪਟਰੋਲ ਪੰਪਾਂ ਉੱਤੇ ਸੀਐਨਜੀ ਪੰਪ ਲਗਾਉਣ ਦਾ ਫ਼ੈਸਲਾ ਕੀਤਾ ਹੈ । ਇਸ ਦੇ ਤਹਿਤ ਕੋਈ ਵੀ ਕੰਪਨੀ ਜਿਸ ਦਾ ਟਰਨ ਓਵਰ 500 ਕਰੋੜ ਰੁਪਏ ਜਾਂ ਜ਼ਿਆਦਾ ਹੈ , ਉਹ ਸੀਐਨਜੀ ਕੰਮ-ਕਾਜ ਵਿਚ ਆ ਸਕਦੀ ਹੈ । ਇਹੀ ਨਹੀਂ , ਇਸ ਨਿਯਮ ਦੇ ਤਹਿਤ ਇੰਡੀਅਨ ਆਇਲ , ਭਾਰਤ ਪੈਟਰੋਲੀਅਮ , ਹਿੰਦੁਸਤਾਨ ਪੈਟਰੋਲੀਅਮ ਦੇ ਨਾਲ ਹੀ ਸਾਰੀਆਂ ਨਿੱਜੀ ਤੇਲ ਕੰਪਨੀਆਂ ਵੀ ਆਪਣੇ ਮੌਜੂਦਾ ਪਟਰੋਲ ਪੰਪਾਂ ਉੱਤੇ ਸੀਐਨਜੀ ਪੰਪ ਲਗਾ ਸਕਣਗੀਆਂ । ਇਸ ਦੇ ਬਾਅਦ ਕੰਪਨੀਆਂ ਟੈਕਸ ਜਾਂ ਆਪਣਾ ਮਾਰਜਨ ਲਗਾ ਕੇ ਸੀਐਨਜੀ ਵੇਚ ਸਕਣਗੀਆਂ । ਪੈਟਰੋਲੀਅਮ ਮੰਤਰਾਲਾ ਨੇ ਸੀਐੇਨਜੀ ਵਿਸਥਾਰ ਲਈ ਮੌਜੂਦਾ ਨਿਯਮਾਂ ਵਿਚ ਬਦਲਾਅ ਨੂੰ ਲੈ ਕੇ ਸਾਰੇ ਸਬੰਧਿਤ ਵਿਭਾਗਾਂ ਨਾਲ ਗੱਲਬਾਤ ਕਰ ਰਿਹਾ ਹੈ ।