Ferozepur News

ਸਵੱਛਤਾ ਐਕਸਪ੍ਰੈਸ ਤਲਵੰਡੀ ਭਾਈ ਵਾਲ ਪੇਂਟਿੰਗ ਰਾਹੀਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਪ੍ਰਤੀ ਕੀਤਾ ਗਿਆ ਜਾਗਰੂਕ 

 ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਹੋਈ ਨਗਰ ਕੌਂਸਲ ਤਲਵੰਡੀ ਭਾਈ ਦੀ ਵਾਲ ਪੇਂਟਿੰਗ ਨੇ ਸ਼ਹਿਰ ਵਾਸੀਆਂ ਨੂੰ ਕੀਤਾ ਆਕਰਸ਼ਿਤ 

ਸਵੱਛਤਾ ਐਕਸਪ੍ਰੈਸ ਤਲਵੰਡੀ ਭਾਈ ਵਾਲ ਪੇਂਟਿੰਗ ਰਾਹੀਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਪ੍ਰਤੀ ਕੀਤਾ ਗਿਆ ਜਾਗਰੂਕ 
ਸਵੱਛਤਾ ਐਕਸਪ੍ਰੈਸ ਤਲਵੰਡੀ ਭਾਈ ਵਾਲ ਪੇਂਟਿੰਗ ਰਾਹੀਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਪ੍ਰਤੀ ਕੀਤਾ ਗਿਆ ਜਾਗਰੂਕ
 ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਹੋਈ ਨਗਰ ਕੌਂਸਲ ਤਲਵੰਡੀ ਭਾਈ ਦੀ ਵਾਲ ਪੇਂਟਿੰਗ ਨੇ ਸ਼ਹਿਰ ਵਾਸੀਆਂ ਨੂੰ ਕੀਤਾ ਆਕਰਸ਼ਿਤ
 ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਤਿਆਰ ਕੀਤੀ ਵਾਲ ਪੇਂਟਿੰਗ ਬਣੀ ਚਰਚਾ ਦਾ ਵਿਸ਼ਾ
 ਸਵੱਛਤਾ ਅਤੇ ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਵਾਲ ਪੇਂਟਿੰਗ ਲੋਕਾਂ ਦਾ ਬਣਿਆ ਖਿੱਚ ਕੇਂਦਰ
 ਸੋਲਿਡ ਬੇਸਡ ਮੈਨੇਜਮੈਂਟ ਦੇ 8 ਪਹਿਲੂਆਂ ਨੂੰ ਰੇਲ ਗੱਡੀ ਦੇ ਰੂਪ ਵਿੱਚ ਵਾਲ ਪੇਂਟਿੰਗ ਰਾਹੀਂ ਮਨਮੋਹਕ ਤਰੀਕੇ ਨਾਲ ਦਰਸਾਇਆ ਗਿਆ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ
ਫਿਰੋਜ਼ਪੁਰ,  26, 2024: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ  ਸਕੱਤਰ ਸਥਾਨਕ ਸਰਕਾਰ  ਅਜੋਏ ਸ਼ਰਮਾ, ਸੀ ਈ ਓ  ਪੀ ਐਮ ਆਈ ਡੀ ਸੀ ਸ੍ਰੀਮਤੀ ਦੀਪਤੀ ਦੀ ਉੱਪਲ, ਪ੍ਰੋਜੈਕਟ ਡਾਇਰੈਕਟਰ ਡਾ: ਡਾਕਟਰ ਪੂਰਨ ਸਿੰਘ ਯਾਦਵ ਵੱਲੋਂ ਜਾਰੀ ਕੀਤੀਆਂ ਗਈਆਂ ਸਮੇਂ ਸਮੇਂ ਤੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ੍ਰੀ ਰਜਨੀਸ਼ ਦਹੀਆ ਅਤੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨਿਧੀ ਕੂਮਦ ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਤਲਵੰਡੀ ਭਾਈ ਦੇ ਪ੍ਰਧਾਨ ਸ੍ਰੀ ਤਰਸੇਮ ਸਿੰਘ ਮੱਲਾ ਕਾਰਜ ਸਾਧਕ ਅਫਸਰ ਸ੍ਰੀਮਤੀ ਪੂਨਮ ਭਟਨਾਗਰ ਦੀ ਟੀਮ ਵੱਲੋਂ ਦਿਨ ਬਾਅਦ ਦਿਨ ਸਵੱਛਤਾ ਅਤੇ ਸੋਲਿਡ ਵੇਸਟ ਮੈਨੇਜਮੈਂਟ ਵਿੱਚ ਸੁਧਾਰ ਲਿਆਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਸ਼ਹਿਰ ਦੇ ਕੱਚਰੇ ਨੂੰ ਰੋਜ਼ਾਨਾ ਪੱਧਰ ਤੇ ਡੋਰ ਟੂ ਡੋਰ ਕੁਲੈਕਸ਼ਨ ਕਰਦੇ ਹੋਏ ਕੱਚਰੇ ਦਾ ਨਿਪਟਾਰਾ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਰਾਹੀਂ ਵੱਖ-ਵੱਖ ਤਰੀਕਿਆਂ ਨਾਲ ਕੀਤਾ ਜਾਂਦਾ ਹੈ । ਜਿਵੇਂ ਕਿ ਗਿੱਲੇ ਕਚਰੇ ਤੋਂ ਖਾਦ ਤਿਆਰ ਕਰਨਾ, ਸੁੱਕੇ ਕੱਚਰੇ ਨੂੰ ਰੀਸਾਈਕਲ ਰੀ- ਯੂਜ ਅਤੇ ਰੀਸੇਲ ਕਰਨਾ ਸੈਨਟਰੀ ਵੇਸਟ ਅਤੇ ਇਲੈਕਟਰੋਨਿਕ ਵੇਸਟ ਦਾ ਅਲੱਗ ਪ੍ਰਕਾਰ ਨਾਲ ਨਿਪਟਾਰਾ ਕਰਨਾ ਇਸ ਤੋਂ ਇਲਾਵਾ ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ-ਵੱਖ ਪਹਿਲੂਆਂ ਤਹਿਤ ਰੂਲਾਂ ਹਦਾਇਤਾਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਕਾਰਜ ਸਾਧਕ ਅਫਸਰ ਸ੍ਰੀਮਤੀ ਪੂਨਮ ਭਟਨਾਗਰ ਅਤੇ ਸੈਨਟਰੀ ਇੰਸਪੈਕਟਰ ਡਾ :ਸੁਖਪਾਲ ਸਿੰਘ ਵੱਲੋਂ ਸਾਂਝੇ ਤੌਰ ਤੇ ਦੱਸਿਆ ਕਿ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਸ਼ਹਿਰ ਵਾਸੀਆਂ ਨੂੰ ਸੋਲਿਡ ਵੇਸਟ ਮੈਨੇਜਮੈਂਟ ਅਤੇ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਇੱਕ ਨਿਵੇਕਲਾ ਅਤੇ ਵਿਲੱਖਣ ਉਪਰਾਲਾ ਕੀਤਾ ਗਿਆ ਹੈ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਆਪਣੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦੀ ਦੀਵਾਰ ਤੇ ਇੱਕ ਵਿਸ਼ੇਸ਼ ਪ੍ਰਕਾਰ ਦੀ ਵਾਲ ਪੇਂਟਿੰਗ ਕਰਵਾਈ ਗਈ ਹੈ। ਇਹ ਵਾਲ ਪੇਂਟਿੰਗ ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ-ਵੱਖ 8 ਪਹਿਲੂਆਂ ਨੂੰ ਦਰਸਾਉਂਦੀ ਹੈ ਅਤੇ ਇਸ ਸਵੱਛਤਾ ਵਾਲ ਪੇਂਟਿੰਗ ਅੰਦਰ ਇੱਕ ਸਵੱਛਤਾ ਐਕਸਪ੍ਰੈਸ ਤਲਵੰਡੀ ਭਾਈ ਦੇ ਨਾਮ ਨਾਲ ਬਣਾਈ ਗਈ ਰੇਲ ਗੱਡੀ ਦੇ ਵੱਖ ਵੱਖ ਡੱਬਿਆਂ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਸ ਪ੍ਰਕਾਰ ਸ਼ਹਿਰ ਦੀ ਸਫਾਈ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਕੀਤੀ ਜਾਂਦੀ ਹੈ ਜਿਵੇਂ ਕਿ ਸਵੀਪਿੰਗ, ਡੋਰ ਟੂ ਡੋਰ ਕੁਲੈਕਸ਼ਨ ਕੱਚਰੇ ਦੀ ਸੈਗਰੀਗੇਸ਼ਨ ਕੱਚਰੇ ਤੋਂ ਖਾਦ ਤਿਆਰ ਕਰਨਾ ਸੁੱਕੇ ਕੱਚਰੇ ਨੂੰ ਮਟੀਰੀਅਲ ਰਿਕਵਰੀ ਫੈਸਲਿਟੀ ਰਾਹੀਂ ਮੁੜ ਵਰਤੋਂ ਵਿਚ ਲਿਆਉਣਾ ਰੀਸੇਲ ਅਤੇ ਰਿਡਿਊਸ ਕਰਨਾ ਖੁੱਲੇ ਵਿੱਚ ਸੋਚ ਮੁਕਤ ਸ਼ਹਿਰ ਅਤੇ ਕੱਚਰਾ ਮੁਕਤ ਸਾਫ ਸੁਥਰਾ ਸ਼ਹਿਰ ਇਹਨਾਂ ਪਹਿਲੂਆਂ ਨੂੰ ਇਹ ਦਰਸਾਉਂਦੀ ਹੋਈ ਰੇਲ ਗੱਡੀ ਸੱਚਮੁੱਚ ਵਿੱਚ ਇੱਕ ਟ੍ਰੇਨ ਦੀ ਤਰ੍ਹਾਂ ਜਾਪਦੀ ਹੈ।
                      ਇਸ ਵਾਲ ਪੇਂਟਿੰਗ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਸੋਲਿਡ ਵੇਸਟ ਅਤੇ ਸਵੱਛਤਾ ਦੇ ਵੱਖ-ਵੱਖ ਪਹਿਲੂਆਂ ਸਬੰਧੀ ਜਾਗਰੂਕ ਕੀਤਾ ਜਾਏਗਾ ਉਥੇ ਇਹ ਇੱਕ ਸੋਲਿਡ ਵੇਸਟ ਪਲਾਂਟ ਦਾ ਆਕਰਸ਼ਿਤ ਕੇਂਦਰ ਬਿੰਦੂ ਵੀ ਬਣੇਗਾ। ਉਹਨਾਂ ਦੱਸਿਆ ਕਿ ਲੋਕਾਂ ਵੱਲੋਂ ਇਸ ਸੋਚ ਦਾ ਐਕਸਪ੍ਰੈਸ ਨਾਲ ਖੜ-ਖੜ ਕੇ ਸੈਲਫੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਾਰੇ ਲੋਕ ਇਸ ਸਵੱਛਤਾ ਐਕਸਪ੍ਰੈਸ ਤਲਵੰਡੀ ਭਾਈ ਦੇ ਵਾਲ ਪੇਂਟਿੰਗ ਦੀ ਸ਼ਲਾਗਾ ਕਰਦੇ ਨਜ਼ਰ ਆ ਰਹੇ ਹਨ ।
      ‌ ‌‌   ਇਸ ਮੌਕੇ ਤੇ ਨਗਰ ਕੌਂਸਲ ਤਲਵੰਡੀ ਭਾਈ ਦੇ ਕੌਂਸਲਰ ਸਾਹਿਬਾਨ ਇੰਸਪੈਕਟਰ ਮੋਤੀ ਮੋਹਿਤ ਲੇਖਾਕਾਰ ਸ੍ਰੀਮਤੀ ਸਵਿਤਾ ਬਜਾਜ ਅਤੇ ਸਮੂਹ ਸਟਾਫ  ਮੌਜੂਦ ਸੀ।

Related Articles

Leave a Reply

Your email address will not be published. Required fields are marked *

Back to top button