ਵੋਟਰ ਫੋਟੋ ਸ਼ਨਾਖ਼ਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਲਾਜਮੀ-ਖਰਬੰਦਾ
ਫ਼ਿਰੋਜ਼ਪੁਰ 5 ਮਾਰਚ (ਏ. ਸੀ. ਚਾਵਲਾ) ਭਾਰਤ ਦੇ ਚੋਣ ਕਮਿਸ਼ਨ ਵੱਲੋਂ ਤਰੁੱਟੀ ਮੁਕਤ ਅਤੇ ਪ੍ਰਮਾਣਿਤ ਵੋਟਰ ਸੂਚੀ ਤਿਆਰ ਕਰਨ ਲਈ ਨੈਸ਼ਨਲ ਇਲੈਕਟੋਰਲ ਰੋਲ ਪਿਉੁਰੀਫਿਕੇਸ਼ਨ ਐਂਡ ਅਥੰਟੀਕੇਸ਼ਨ ਪ੍ਰੋਗਰਾਮ ਅਨੁਸਾਰ ਹਰੇਕ ਵੋਟਰ ਨੂੰ ਆਪਣਾ ਅਧਾਰ ਕਾਰਡ ਆਪਣੇ ਵੋਟਰ ਫੋਟੋ ਸ਼ਨਾਖ਼ਤੀ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੋਵੇਗਾ। ਇਹ ਜਾਣਕਾਰੀ ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਇੰਜ.ਡੀ.ਪੀ.ਐਸ.ਖਰਬੰਦਾ ਨੇ ਐਸ.ਡੀ.ਐਮਜ਼ ਅਤੇ ਵੱਖ ਵੱਖ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ•ਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਦੋ ਥਾਂ ਵੋਟ ਬਣੀ ਹੋਈ ਹੈ ਫਾਰਮ ਨੰ: 7 ਵਿਚ ਭਰ ਕੇ ਬਿਨੈ ਪੱਤਰ ਆਪਣੇ ਸਬੰਧਤ ਈ.ਆਰ.ਓ. ਨੂੰ ਜਾਂ ਬੀ.ਐਲ.ਓ ਕੋਲ ਦੇ ਸਕਦਾ ਹੈ। ਇੰਜ.ਡੀ.ਪੀ.ਐਸ.ਖਰਬੰਦਾ ਨੇ ਇਹ ਵੀ ਦੱਸਿਆ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਇਸ ਪ੍ਰੋਗਰਾਮ ਅਨੁਸਾਰ ਵੋਟਰਾਂ ਦੇ ਵੋਟਰ ਫ਼ੋਟੋ ਸ਼ਨਾਖ਼ਤੀ ਕਾਰਡ ਨੰਬਰ (ਏਪਿਕ ਡੈਟਾ) ਨਾਲ ਅਧਾਰ ਕਾਰਡ ਨੰਬਰ ਲਿੰਕ ਕਰਨ ਦੀ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਤਹਿਤ ਹਰੇਕ ਵੋਟਰ ਨੂੰ ਆਪਣਾ ਅਧਾਰ ਕਾਰਡ ਆਪਣੇ ਵੋਟਰ ਫ਼ੋਟੋ ਸ਼ਨਾਖ਼ਤੀ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੋਵੇਗਾ।ਉਨ•ਾਂ ਦੱਸਿਆ ਕਿ ਇਸ ਮੰਤਵ ਲਈ ਸਰਵੇ ਦੌਰਾਨ ਬੀ.ਐਲ.ਓ ਘਰ-ਘਰ ਜਾ ਕੇ ਵੋਟਰਾਂ ਦਾ ਆਧਾਰ ਕਾਰਡ ਨੰਬਰ ਪ੍ਰਾਪਤ ਕਰਨਗੇ ਅਤੇ ਮਿਤੀ 12 ਅਪ੍ਰੈਲ, 2015 ਨੂੰ ਜ਼ਿਲ•ੇ 'ਚ ਹਰੇਕ ਬੂਥ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ•ਾਂ ਦੱਸਿਆ ਕਿ ਇਸ ਮੰਤਵ ਲਈ ਵੋਟਰ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ http:eci.gov.in 'ਤੇ ਬਣੇ ਰਾਸ਼ਟਰੀ ਵੋਟਰ ਸਰਵਿਸ ਪੋਰਟਲ 'ਤੇ ਜਾ ਕੇ ਆਪਣਾ ਅਧਾਰ ਕਾਰਡ ਦਰਜ ਕਰਵਾ ਸਕਦਾ ਹੈ ਜਾਂ ਫਿਰ 7738299899 'ਤੇ ਆਪਣੇ ਮੋਬਾਇਲ ਮੈਸੇਜ ਬਾਕਸ ਵਿੱਚ ਸੀ ਈ ਓ ਪੀ ਜੇ ਬੀ ਸਪੇਸ ਏ ਡੀ ਸਪੇਸ ਈ ਪੀ ਆਈ ਸੀ ਨੰਬਰ ਸਪੇਸ ਅਧਾਰ ਨੰਬਰ ਲਿਖ ਕੇ ਐਸ.ਐਮ.ਐਸ. ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਟੋਲ ਫ਼੍ਰੀ ਨੰਬਰ 1950 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫ਼ੋਨ ਕਰਕੇ ਆਪਣਾ ਅਧਾਰ ਨੰਬਰ ਦਰਜ ਕਰਵਾਇਆ ਜਾ ਸਕਦਾ ਹੈ। ਉਨ•ਾਂ ਸਾਰੇ ਐਸ.ਡੀ.ਐਮਜ਼ ਅਤੇ ਚੋਣ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਬੂਥ ਲੈਵਲ ਅਫਸਰਾਂ ਦੀ ਮੀਟਿੰਗ ਕਰਕੇ ਉਨ•ਾਂ ਨੂੰ ਫੋਟੋ ਸ਼ਨਾਖ਼ਤੀ ਕਾਰਡਾਂ ਨਾਲ ਆਧਾਰ ਕਾਰਡ ਨੰਬਰ ਨੂੰ ਲਿੰਕ ਕਰਨ ਵਾਸਤੇ ਜਾਗਰੂਕ ਕਰਨ। ਇੰਜ.ਡੀ.ਪੀ.ਐਸ.ਖਰਬੰਦਾ ਨੇ ਜ਼ਿਲ•ੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਜੇ ਵੀ ਕਿਸੇ ਨੇ ਆਪਣਾ ਆਧਾਰ ਕਾਰਡ ਨਹੀਂ ਬਣਵਾਇਆ ਤਾਂ ਉਹ ਤੁਰੰਤ ਆਧਾਰ ਕਾਰਡ ਜ਼ਰੂਰ ਬਣਵਾ ਲੈਣ ਤਾਂ ਜੋ ਉਨ•ਾਂ ਦੇ ਆਧਾਰ ਨੰਬਰ ਦਾ ਵੋਟਰ ਫੋਟੋ ਸ਼ਨਾਖ਼ਤੀ ਕਾਰਡ ਨਾਲ ਲਿੰਕ ਹੋ ਸਕੇ। ਉਨ•ਾਂ ਕਿਹਾ ਕਿ ਕਿਸੇ ਵੀ ਵੋਟਰ ਦੀ ਸਹੀ ਪਹਿਚਾਣ ਵਾਸਤੇ ਅੱਗੇ ਤੋਂ ਆਧਾਰ ਕਾਰਡ ਨੰਬਰ ਦਾ ਹਰੇਕ ਵੋਟਰ ਕੋਲ ਹੋਣਾ ਲਾਜ਼ਮੀ ਹੋਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀਮਤੀ ਨੀਲਮਾ, ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫ਼ਿਰੋਜ਼ਪੁਰ, ਸ. ਜਸਪਾਲ ਸਿੰਘ ਐਸ.ਡੀ.ਐਮ ਗੁਰੂਹਰਸਹਾਏ, ਸ.ਲਖਵੀਰ ਸਿੰਘ ਐਸ.ਪੀ (ਐਚ) ਸਹਾਇਕ ਕਮਿਸ਼ਨਰ ਮਿਸ ਜਸਲੀਨ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।