Ferozepur News

ਐਮ. ਈ. ਐਸ. ਵਰਕਰਜ਼ ਯੂਨੀਅਨ ਦੀ ਸਲਾਨਾ ਚੋਣ ਹੋਈ ਅਤੇ ਸਰਵਸੰਮਤੀ ਨਾਲ ਬਣੇ ਸਤੱਈ ਰਾਮ ਪ੍ਰਧਾਨ

04FZR01ਫਿਰੋਜ਼ਪੁਰ 4 ਮਾਰਚ (ਏ. ਸੀ. ਚਾਵਲਾ): ਐਮ. ਈ. ਐਸ. ਵਰਕਰਜ਼ ਯੂਨੀਅਨ ਦੀ ਸਲਾਨਾ ਚੋਣ ਹੋਈ। ਇਸ ਚੋਣ ਵਿਚ ਸਰਵਸੰਮਤੀ ਨਾਲ ਸਤੱਈ ਰਾਮ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਵਰਿੰਦਰ ਸਿੰਘ ਨੂੰ ਜਨਰਲ ਸੈਕਟਰੀ, ਲਾਜਰ ਕਲਿਆਣ ਨੂੰ ਸੀਨੀਅਰ ਵਾਇਸ ਪ੍ਰਧਾਨ, ਰਾਧੇ ਸ਼ਾਮ ਜੁਆਇੰਟ ਸੈਕਟਰੀ, ਗੁਰਚਰਨ ਸਿੰਘ ਖਜ਼ਾਨਚੀ, ਹਰੀ ਰਾਮ ਆਫਿਸ ਸੈਕਟਰੀ ਚੁਣੇ ਗਏ। ਐਮ. ਈ. ਐਸ. ਵਰਕਰਜ਼ ਯੂਨੀਅਨ ਨੇ ਬੁੱਧਵਾਰ ਨੂੰ ਗੇਟ ਰੈਲੀ ਵੀ ਕੀਤੀ। ਇਸ ਰੈਲੀ ਦੀ ਪ੍ਰਧਾਨਗੀ ਕਾਮਰੇਡ ਪਤਰਸ ਅਤੇ ਕਾਮਰੇਡ ਹਰੀ ਰਾਮ ਨੇ ਕੀਤੀ। ਇਸ ਰੈਲੀ ਵਿਚ ਉਨ•ਾਂ ਨੇ ਆਪਣੀਆਂ ਮੰਗਾਂ ਜਿਵੇਂ ਕਿ ਮ੍ਰਿਤਕ ਕੇਸ ਦੀ ਭਰਤੀ 5 ਪ੍ਰਤੀਸ਼ਤ ਤੋਂ ਵਧਾ ਕੇ 100 ਪ੍ਰਤੀਸ਼ਤ ਕੀਤੀ ਜਾਵੇ, ਸੇਵਾ ਮੁਕਤ ਹੋਣ ਤੇ ਸੀ. ਐਸ. ਡੀ. ਕੰਨਟੀਨ ਦੀਆਂ ਸਹੂਲਤਾਂ ਬਰਕਰਾਰ ਰੱਖੀਆਂ ਜਾਣ, ਸੈਮੀ. ਸਕਿੱਲ ਦੀ ਵਰਕਰ ਦੀ ਭਰਤੀ ਦੀਆਂ ਮੁੱਖ ਮੰਗਾਂ ਸਨ। ਇਸ ਮੌਕੇ ਸੁਦੇਸ਼ ਕੁਮਾਰ ਆਰਗੇਨਾਈਜੇਸ਼ਨ ਸੈਕਟਰੀ, ਅਸ਼ੋਕ ਕੁਮਾਰ ਅਤੇ ਹੋਰ ਐਮ. ਈ. ਐਸ. ਵਰਕਰ ਯੂਨੀਅਨ ਦੇ ਮੈਂਬਰ ਹਾਜ਼ਰ ਸਨ।

Related Articles

Back to top button