Ferozepur News

ਮਸਲਾ 44 ਪਿੰਡਾਂ ਨੂੰ ਗੁਰੂਹਰਸਹਾਏ &#39ਚ ਸ਼ਾਮਲ ਕਰਨ ਦਾ -ਵਕੀਲਾਂ ਵਲੋਂ ਕੀਤੀ ਗਈ ਮੁਕੰਮਲ ਹੜ•ਤਾਲ

ਤਿੱਖਾ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ

advocates on strike at ghs
ਗੁਰੂਹਰਸਹਾਏ, 27 ਫ਼ਰਵਰੀ (ਪਰਮਪਾਲ ਗੁਲਾਟੀ)- ਹਲਕੇ ਦੇ 44 ਪਿੰਡਾਂ ਨੂੰ ਵਾਪਸ ਗੁਰੂਹਰਸਹਾਏ &#39ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਸਿਵਲ ਕੋਰਟ ਕੰਪਲੈਕਸ ਵਿਖੇ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵਲੋਂ ਪ੍ਰਧਾਨ ਐਡਵੋਕੇਟ ਇਕਬਾਲ ਦਾਸ ਬਾਵਾ ਦੀ ਅਗਵਾਈ ਹੇਠ ਮੁਕੰਮਲ ਹੜ•ਤਾਲ ਕੀਤੀ ਗਈ। ਸਮੂਹ ਵਕੀਲਾਂ ਨੇ ਦੱਸਿਆ ਕਿ ਕਾਨੂੰਗੋ ਹਲਕਾ ਮਾਹਮੂਜੋਈਆ ਦੇ 44 ਪਿੰਡ ਜੋ ਕਿ ਗਲਤ ਤਰੀਕੇ ਨਾਲ ਜਲਾਲਾਬਾਦ ਨਾਲ ਜੋੜੇ ਗਏ ਹਨ, ਨੂੰ ਵਾਪਸ ਗੁਰੂਹਰਸਹਾਏ ਹਲਕੇ ਨਾਲ ਜੋੜਿਆ ਜਾਵੇ। ਵਕੀਲਾਂ ਨੇ ਦੱਸਿਆ ਕਿ ਇਹ ਪਿੰਡ ਥਾਣਾ ਗੁਰੂਹਰਸਹਾਏ ਅਧੀਨ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਪੰਚਾਇਤ ਵਿਭਾਗ, ਐਮ.ਐਲ.ਏ ਹਲਕਾ, ਵਾਟਰ ਅਤੇ ਸੈਨੀਟੇਸ਼ਨ, ਹਸਪਤਾਲ, ਪਬਲਿਕ ਹੈਲਥ ਆਦਿ ਵਿਭਾਗ ਵੀ ਗੁਰੂਹਰਸਹਾਏ ਨਾਲ ਹੀ ਸੰਬੰਧਿਤ ਹਨ ਅਤੇ ਇਹਨਾਂ ਵਿਭਾਗਾਂ ਨਾਲ ਸੰਬੰਧਿਤ ਕੰਮਕਾਜ ਲਈ ਇਹਨਾਂ 44 ਪਿੰਡਾਂ ਦੇ ਵਸਨੀਕਾਂ ਨੂੰ ਗੁਰੂਹਰਸਹਾਏ ਹੀ ਆਉਣਾ ਪੈਂਦਾ ਹੈ, ਜਦਕਿ ਸਿਰਫ਼ ਸਿਵਲ ਅਤੇ ਰੈਵੀਨਿਉ ਕੰਮਕਾਜ ਲਈ ਹੀ ਜਲਾਲਾਬਾਦ ਨਾਲ ਜੋੜਿਆ ਗਿਆ ਹੈ। ਪ੍ਰਧਾਨ ਇਕਬਾਲ ਬਾਵਾ ਨੇ ਕਿਹਾ ਕਿ ਇਹ 44 ਪਿੰਡਾਂ ਦੁਚਿੱਤੀ &#39ਚ ਹੋਣ ਕਰਕੇ ਡਿਵੈਲਪਮੈਂਟ ਪਾਸੋਂ ਪੱਛੜ ਚੁੱਕੇ ਹਨ ਅਤੇ ਪਿੰਡਾਂ ਦੇ ਵਿਕਾਸ ਦੇ ਕੰਮ ਰੁਕੇ ਪਏ ਹਨ। ਸਮੂਹ ਵਕੀਲਾਂ ਨੇ ਮੰਗ ਕੀਤੀ ਕਿ ਕਾਨੂੰਗੋ ਹਲਕਾ ਮਾਹੂਮਜੋਈਆ ਅਧੀਨ ਪੈਂਦੇ ਇਹਨਾਂ 44 ਪਿੰਡਾਂ ਨੂੰ ਗੁਰੂਹਰਸਹਾਏ ਨਾਲ ਵਾਪਸ ਜੋੜਿਆ ਜਾਵੇ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਪਿੰਡ ਜਲਦੀ ਹੀ ਗੁਰੂਹਰਸਹਾਏ ਨਾਲ ਜੋੜੇ ਗਏ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ।
ਪ੍ਰਧਾਨ ਇਕਬਾਲ ਦਾਸ ਬਾਵਾ ਨੇ ਕਿਹਾ ਕਿ ਇਹਨਾਂ 44 ਪਿੰਡਾਂ ਨੂੰ ਗੁਰੂਹਰਸਹਾਏ ਨਾਲ ਜੋੜਨ ਸੰਬੰਧੀ ਮੰਗ ਨੂੰ ਲੈ ਕੇ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵਲੋਂ ਇਕ ਮੰਗ ਪੱਤਰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਦਿੱਤਾ ਜਾਵੇਗਾ। ਇਸ ਮੌਕੇ &#39ਤੇ ਪ੍ਰਧਾਨ ਇਕਬਾਲ ਦਾਸ ਬਾਵਾ, ਰਾਮ ਸਿੰਘ ਥਿੰਦ, ਪਰਵਿੰਦਰ ਸਿੰਘ ਸੰਧੂ, ਨਵਦੀਪ ਸਿੰਘ ਅਹੂਜਾ ਸੈਕਟਰੀ, ਗੁਰਪ੍ਰੀਤ ਖੋਸਾ ਵਾਈਸ ਪ੍ਰਧਾਨ, ਜਤਿੰਦਰ ਪੁੱਗਲ, ਸ਼ਵਿੰਦਰ ਸਿੰਘ ਸਿੱਧੂ, ਰਵੀ ਮੋਂਗਾ, ਰਜਿੰਦਰ ਮੋਂਗਾ, ਚਰਨਜੀਤ ਛਾਂਗਾ ਰਾਏ, ਸੁਰਜੀਤ ਸਿੰਘ ਵਾਦੀਆਂ, ਸੁਨੀਲ ਮੰਡੀਵਾਲ, ਸੁਖਚੈਨ ਸਿੰਘ ਸੋਢੀ, ਜਸਵਿੰਦਰ ਸਿੰਘ ਵਲਾਸਰਾ, ਸੁਨੀਲ ਕੰਬੋਜ਼, ਅਸ਼ੋਕ ਕੰਬੋਜ਼, ਸਚਿਨ ਸ਼ਰਮਾਂ, ਰੋਜੰਤ ਮੋਂਗਾ, ਹਰੀਸ਼ ਢੀਂਗੜਾ, ਨਵਜੋਤ ਸਿੰਘ ਬਰਾੜ, ਜਗਮੀਤ ਸਿੰਘ ਬਰਾੜ, ਗੌਰਵ ਮੋਂਗਾ, ਜਗਮੀਤ ਸੰਧੂ, ਸੁਰਿੰਦਰ ਮਰੋਕ, ਸਤਨਰਾਇਣ ਕੰਬੋਜ਼, ਰਮਨ ਕੰਬੋਜ਼ ਆਦਿ ਸਮੇਤ ਸਮੂਹ ਵਕੀਲ ਹਾਜ਼ਰ ਸਨ।
——-

Related Articles

Back to top button