ਪੰਜਾਬ ਸਰਕਾਰ ਨੇ ਨਗਰ ਕੌਂਸਲ/ਨਗਰ ਪੰਚਾਇਤ ਚੋਣ ਖੇਤਰ ਵਿਚ 25 ਫਰਵਰੀ ਦੀ ਛੁੱਟੀ ਦਾ ਐਲਾਨ
ਫ਼ਿਰੋਜ਼ਪੁਰ 23 ਫਰਵਰੀ (ਤਿਵਾੜੀ ) ਪੰਜਾਬ ਸਰਕਾਰ ਨੇ ਨਗਰ ਕੌਂਸਲ/ਨਗਰ ਪੰਚਾਇਤ ਦੇ ਚੋਣ ਖੇਤਰਾਂ ਵਿਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਾਂ ਅਤੇ ਵਿੱਦਿਅਕ ਅਦਾਰਿਆਂ ਵਿਚ 25 ਫਰਵਰੀ 2015 (ਬੁੱਧਵਾਰ) ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਘੋਸ਼ਿਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ•ਾ ਚੋਣ ਅਫ਼ਸਰ ਮੈਡਮ ਨੀਲਮਾਂ ਨੇ ਦੱਸਿਆ ਕਿ ਕੋਈ ਅਧਿਕਾਰੀ/ਕਰਮਚਾਰੀ ਜੋ ਇਨ•ਾਂ ਨਗਰ ਕੌਂਸਲ ਜਾ ਨਗਰ ਪੰਚਾਇਤ ਦਾ ਵੋਟਰ ਹੈ ਅਤੇ ਸਬੰਧਿਤ ਚੋਣ ਹਲਕੇ ਤੋਂ ਬਾਹਰ ਡਿਊਟੀ ਕਰਦਾ ਹੈ ਅਤੇ ਉਹ ਵੋਟ ਪਾਉਣ ਲਈ ਛੁੱਟੀ ਦੀ ਮੰਗ ਕਰ ਸਕਦਾ ਹੈ ਅਤੇ ਸਬੰਧਿਤ ਅਥਾਰਟੀ ਵੱਲੋਂ ਉਸ ਦੇ ਡਾਕੂਮੈਂਟ ਵੇਖਣ ਉਪਰੰਤ ਉਸ ਨੂੰ ਵੋਟ ਪਾਉਣ ਲਈ ਸਪੈਸ਼ਲ ਛੁੱਟੀ ਦੇਵੇਗਾ। ਉਨ•ਾਂ ਅੱਗੇ ਦੱਸਿਆ ਕਿ ਇਹ ਛੁੱਟੀ ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿਚੋਂ ਨਹੀਂ ਕੱਟੀ ਜਾਵੇਗੀ। ਮੈਡਮ ਨੀਲਮਾਂ ਨੇ ਅੱਗੇ ਦੱਸਿਆ ਕਿ 25 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਸੂਬੇ ਦੀਆਂ ਫ਼ੈਕਟਰੀਆਂ ਵਿਚ ਕੰਮ ਕਰਦੇ ਕਿਰਤੀਆਂ ਨੂੰ ਆਪਣੀ ਵੋਟ ਦੇ ਹੱਕ ਦੀ ਵਰਤੋ ਕਰਨ ਲਈ ਪੰਜਾਬ ਦੇ ਕਿਰਤ ਵਿਭਾਗ ਵੱਲੋਂ 25 ਫਰਵਰੀ ਨੂੰ ਉਨ•ਾਂ ਫ਼ੈਕਟਰੀਆਂ ਵਿਚ ਜਿੱਥੇ ਐਤਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ ਲਈ ਤਨਖ਼ਾਹ ਸਮੇਤ ਹਫ਼ਤਾਵਾਰੀ ਛੁੱਟੀ ਦਾ ਐਲਾਨ ਕੀਤਾ ਹੈ । ਵਿਭਾਗ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਇਹ ਛੁੱਟੀ ਪਹਿਲਾਂ ਨਿਰਧਾਰਿਤ ਹਫ਼ਤਾਵਾਰੀ ਛੁੱਟੀ ਦੇ ਇਵਜ਼ ਵਿਚ ਹੋਵੇਗੀ । ਉਨ•ਾਂ ਦੱਸਿਆ ਕਿ ਪੰਜਾਬ ਦੇ ਕਿਰਤ ਵਿਭਾਗ ਵੱਲੋਂ ਜਾਰੀ ਇੱਕ ਵੱਖਰੇ ਨੋਟੀਫ਼ਿਕੇਸ਼ਨ ਅਨੁਸਾਰ ਸੂਬੇ ਵਿਚ ਸਥਿਤ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿਚ ਕੰਮ ਕਰਦੇ ਕਿਰਤੀਆਂ ਨੂੰ ਵੀ ਆਪਣਾ ਜਮਹੂਰੀ ਹੱਕ ਭੁਗਤਾਉਣਾ ਯਕੀਨੀ ਬਣਾਉਣ ਲਈ ਤਨਖ਼ਾਹ ਸਮੇਤ ਛੁੱਟੀ ਹੋਵੇਗੀ ।