ਫਿਰੋਜਪੁਰ ਸ਼ਹਿਰੀ ਹਲਕੇ ਵਿੱਚ ਕਸ਼ਮੀਰੀ ਨੋਜਵਾਨ ਮੁਸਤਾਕ ਅਹਿਮਦ ਦੇ ਕਤਲ ਦੀ ਨਿਖੇਧੀ-ਭੁਲੱਰ
ਫਿਰੋਜਪੁਰ ਸ਼ਹਿਰੀ ਹਲਕੇ ਵਿੱਚ ਕਸ਼ਮੀਰੀ ਨੋਜਵਾਨ ਮੁਸਤਾਕ ਅਹਿਮਦ ਦੇ ਕਤਲ ਦੀ ਨਿਖੇਧੀ-ਭੁਲੱਰ
ਫਿਰੋਜ਼ਪੁਰ ਫਰਵਰੀ, 20, 2022( )ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਅਤੇ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਉਮੀਦਵਾਰ ਤੇਜਿੰਦਰ ਸਿੰਘ ਦਿਉਲ ਮੀਤ ਪ੍ਰਧਾਨ ਯੂਥ ਵਿੰਗ ਨੇ ਸਾਝੇ ਤੋਰ ਤੇ ਬਿਆਨ ਵਿੱਚ ਕਿਹਾ ਕਿ ਪਿਛਲੇ ਦਿਨੀਂ ਇਕ ਕਸ਼ਮੀਰੀ ਨੋਜਵਾਨ ਜੋਂ ਕਿ ਪੰਜਾਬ ਵਿੱਚ ਹਰ ਸਾਲ ਗਰਮ ਕੱਪੜੇ ਵੇਚਣ ਆਪਣੇ ਸਾਥੀਆਂ ਸਮੇਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆਉਦੇ ਸਨ ਅਤੇ ਇਥੇ ਕਰਾਏ ਤੇ ਮਕਾਨ ਲੈ ਕੇ ਆਪਣੇ ਗਰਮ ਕੱਪੜੇ ਵੇਚ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ ।ਪਰ ਸਾਡੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕੁਝ ਗਲਤ ਅਨਸਰਾਂ ਵੱਲੋ ਇਸ ਨੋਜਵਾਨ ਦਾ ਬੇਰਹਿਮ ਨਾਲ ਕਤਲ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਇਸ ਨੋਜਵਾਨ ਦੇ ਕਤਲ ਦੀ ਨਿਖੇਧੀ ਕਰਦੀ ਹੈ। ਅਸੀਂ ਐਸ ਐਸ ਪੀ ਡਾ,: ਨਰਿੰਦਰ ਭਾਰਗਵ ਸਾਹਿਬ ਫਿਰੋਜ਼ਪੁਰ ਜੀ ਦਾ ਅਤੇ ਉਹਨਾਂ ਦੇ ਪੁਲੀਸ ਮੁਲਾਜ਼ਮਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ 24 ਘੰਟੇ ਵਿੱਚ ਕਾਤਲਾਂ ਨੂੰ ਫੜ ਕੇ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰ ਦਿੱਤਾ। ਅਸੀਂ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਦੀ ਜੱਥੇਬੰਦੀ ਮੰਗ ਕਰਦੀ ਹੈ ਕਿ ਇਹੋ ਜਿਹੇ ਗੈਰ ਜਿਮੇਵਾਰ ਲੋਕਾਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾ ਕੇ ਇਸ ਨੋਜਵਾਨ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਇਥੇ ਅਸੀਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਹੁਣ ਇਹ ਨੋਜਵਾਨ ਪ੍ਰੀਵਾਰ ਨੂੰ ਵਾਪਸ ਤਾਂ ਨਹੀਂ ਮਿਲ ਸਕਦਾ ਪਰ ਉਸ ਦੇ ਪ੍ਰੀਵਾਰ ਨੂੰ ਸਰਕਾਰੀ ਖਜ਼ਾਨੇ ਵਿਚੋਂ ਮੱਦਦ ਦੇ ਕੇ ਉਸ ਦੇ ਪਰਿਵਾਰ ਦੀ ਵਿਤੀ ਸਹਾਇਤਾ ਕੀਤੀ ਜਾਵੇ ਜੀ ।ਇਸ ਮੀਟਿੰਗ ਵਿੱਚ ਹਾਜ਼ਰ ਜਤਿੰਦਰ ਸਿੰਘ ਥਿੰਦ ਹਲਕਾ ਉਮੀਦਵਾਰ ਗੁਰੂ ਹਰਸਹਾਏ, ਪ੍ਰਗਟ ਸਿੰਘ ਵਾਹਕੇ,ਗੁਰਵਿੰਦਰ ਸਿੰਘ ਮੁਹਾਲਮ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ,ਸੂਰਤ ਸਿੰਘ ਮਮਦੋਟ ਮੀਤ ਪ੍ਰਧਾਨ, ਸੁਖਦੇਵ ਸਿੰਘ ਵੇਹੜੀ ਸਰਕਲ ਪ੍ਰਧਾਨ ਫਿਰੋਜ਼ਪੁਰ ਦਿਹਾਤੀ,ਗਿਆਨ ਸਿੰਘ,ਜਸਵੰਤ ਸਿੰਘ, ਇਕਬਾਲ ਸਿੰਘ, ਗੁਰਮੀਤ ਸਿੰਘ, ਨਿਸ਼ਾਨ ਸਿੰਘ,ਮਨਮੀਤ ਸਿੰਘ,ਰਣਜੀਤ ਸਿੰਘ, ਆਦਿ ਨੇ ਵੀ ਇਸ ਨੋਜਵਾਨ ਕਸ਼ਮੀਰੀ ਦੇ ਕਤਲ ਦੀ ਨਿਖੇਧੀ ਕੀਤੀ ਅਤੇ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕੀਤੀ ਤਾਂ ਕਿ ਕਿਸੇ ਨੋਜਵਾਨ ਮਾਪਿਆਂ ਦੇ ਪੁੱਤਰ ਦੀ ਲਾਸ਼ ਉਹਨਾਂ ਦੇ ਮੋਢਿਆਂ ਤੇ ਸਿਵਿਆਂ ਨੂੰ ਨਾ ਜਾਵੇ।