ਅਕਾਲੀ ਭਾਜਪਾ ਸਰਕਾਰ ਵੱਲੋਂ ਗੁਰੂਹਰਸਹਾਏ ਚ ਸੁਰੂ ਹੋਏ ਵਿਕਾਸ਼ ਕਾਰਜ ਕਾਂਗਰਸ ਸਰਕਾਰ ਨੇ ਕੀਤੇ ਠੱਪ : ਨੋਨੀ ਮਾਨ
62 ਕਰੋੜ ਦੀ ਲਾਗਤ ਨਾਲ ਸ਼ਹਿਰ ਚ ਸੁਰੂ ਹੋਣ ਵਾਲੇ ਕੰਮਾਂ ਨੂੰ ਕਾਂਗਰਸ ਨੇ ਕੀਤਾ ਉਲਟ ਫੇਰ
ਅਕਾਲੀ ਭਾਜਪਾ ਸਰਕਾਰ ਵੱਲੋਂ ਗੁਰੂਹਰਸਹਾਏ ਚ ਸੁਰੂ ਹੋਏ ਵਿਕਾਸ਼ ਕਾਰਜ ਕਾਂਗਰਸ ਸਰਕਾਰ ਨੇ ਕੀਤੇ ਠੱਪ : ਨੋਨੀ ਮਾਨ
62 ਕਰੋੜ ਦੀ ਲਾਗਤ ਨਾਲ ਸ਼ਹਿਰ ਚ ਸੁਰੂ ਹੋਣ ਵਾਲੇ ਕੰਮਾਂ ਨੂੰ ਕਾਂਗਰਸ ਨੇ ਕੀਤਾ ਉਲਟ ਫੇਰ
ਗੁਰੂਹਰਸਹਾਏ 11 ਮਾਰਚ, 2020:
ਹਲਕਾ ਗੁਰੂਹਰਸਹਾਏ ਅੰਦਰ ਜਿੱਥੇ ਮੌਜੂਦਾ ਕਾਂਗਰਸ ਸਰਕਾਰ ਨੇ ਸਾਰੇ ਵਿਕਾਸ਼ ਕਾਰਜ ਠੱਪ ਕਰ ਰੱਖ ਦਿੱਤੇ ਹਨ ਉਥੇ ਹੀ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਸਾਲ 2016 ਦੋਰਾਨ ਸ਼ਹਿਰ ਦੇ ਵਿਕਾਸ਼ ਲਈ ਆਏ ਕਰੀਬ 62 ਕਰੋੜ ਰੁਪਏ ਦੇ ਵਿਕਾਸ਼ ਕਾਰਜਾਂ ਨੂੰ ਪੂਰੀ ਤਰ੍ਹਾਂ ਨੇਪਰੇ ਨਹੀਂ ਚੜਨ ਦਿੱਤਾ ਜਾ ਰਿਹਾ ਜਿਸ ਨਾਲ ਗੁਰੂਹਰਸਹਾਏ ਦਾ ਬੁਰਾ ਹਾਲ ਹੋ ਰਿਹਾ ਹੈ । ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਪ੍ਰੈਸ ਕਲੱਬ ਗੁਰੂਹਰਸਹਾਏ ਵਿੱਚ ਪੱਤਰਕਾਰਾਂ ਸੰਮੇਲਨ ਦੋਰਾਨ ਸਾਂਝੇ ਕੀਤੇ । ਉਹਨਾਂ ਕਿਹਾ ਕੇ ਸੀਵਰੇਜ ,ਵਾਟਰ ਸਪਲਾਈ, ਸਟਰੀਟ ਲਾਈਟਾਂ ਲਾਉਣ ਸਮੇਤ ਸੀਵਰੇਜ ਪਾਉਣ ਤੋ ਬਾਅਦ ਉਪਰ ਰੁੱਖ ਲਾਉਣ ਲਈ 2 ਸਾਲ ਦਾ ਸਮਾਂ ਦਿੱਤਾ ਗਿਆ ਸੀ ਪਰ ਕਾਂਗਰਸ ਸਰਕਾਰ ਬਣਿਆਂ ਨੂੰ ਤਿੰਨ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਕੋਈ ਵੀ ਕੰਮ ਪੂਰਾ ਨਹੀਂ ਕੀਤਾ ਗਿਆ ਸਗੋਂ ਸੀਵਰੇਜ ਲਈ ਪਾਈਆਂ ਜਾਣ ਵਾਲੀਆਂ ਪਾਈਪਾਂ ਦਾ ਸਾਈਜ਼ ਹੀ ਘਟਾ ਦਿੱਤਾ ਗਿਆ ਜੋ ਅਕਾਲੀ ਭਾਜਪਾ ਨੇ ਸ਼ਹਿਰ ਨਿਵਾਸੀਆਂ ਦੀ ਸਹੂਲਤਾਂ ਲਈ ਉਲੀਕੀ ਰੂਪ ਰੇਖਾ ਵੀ ਤੋੜ ਮਰੋੜ ਕੇ ਰੱਖ ਦਿੱਤੀ ਹੈ। ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਨੇ ਦੋਸ਼ ਲਾਇਆਂ ਕਿ ਸ਼ਹਿਰ ਤੇ ਪਿੰਡਾਂ ਅੰਦਰ ਨਸ਼ੇ ਦਾ ਕਾਰੋਬਾਰ ਸਿਖਰਾਂ ਤੇ ਹੈ ਪਰ ਕਾਂਗਰਸੀਆਂ ਦਾ ਇਸ ਪਾਸੇ ਧਿਆਨ ਨਹੀਂ ਹੈ ਤੇ ਰੋਜ਼ਾਨਾ ਹੀ ਨੋਜਵਾਨ ਨਸ਼ੇ ਦੀ ਜਕੜ ਵਿੱਚ ਚ ਆ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ । ਗੁਰੂਹਰਸਹਾਏ ਵਿਖੇ ਨਵੇਂ ਬਣੇ ਪ੍ਰੈਸ ਕਲੱਬ ਦੀ ਉਹਨਾਂ ਵਲੋਂ ਵਧਾਈ ਦਿੱਤੀ ਤੇ ਨਜਾਇਜ਼ ਤੋਰ ਤੇ ਚੱਲ ਰਹੇ ਕੰਮਾਂ ਨੂੰ ਉਜਾਗਰ ਕਰਨ ਲਈ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਅਵਾਜ ਉਠਾਉਣ ਦੀ ਵੀ ਅਪੀਲ ਕੀਤੀ । ਇਸ ਮੌਕੇ ਉਹਨਾਂ ਨਾਲ ਸਾਬਕਾ ਚੇਅਰਮੈਨ ਹਰਜਿੰਦਰਪਾਲ ਸਿੰਘ ਗੁਰੂ, ਹਰਵਿੰਦਰ ਸਿੰਘ ਬਰਾੜ, ਪ੍ਰੇਮ ਸਚਦੇਵਾ, ਕਪਿਲ ਕੰਧਾਰੀ, ਗੁਰਵਿੰਦਰ ਗਿੱਲ, ਜਸਪ੍ਰੀਤ ਮਾਨ, ਰੰਮੀ ਭਠੇਜਾ, ਨਰੇਸ਼ ਸਿਕਰੀ , ਪੰਕਜ ਮੰਡੋਰਾ, ਸਮੇਤ ਕਈ ਹਾਜਰ ਸ