ਸਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜਪੁਰ ਦੇ ਸਟਾਫ ਦਾ ਧਰਨਾ 25ਵੇ ਦਿਨ ਵੀ ਜਾਰੀ
ਪਿਛਲੇ 5 ਮਹੀਨਿਆਂ ਤੋ ਤਨਖਾਹਾਂ ਨਹੀ ਦਿਤੀਆਂ ਗਈਆਂ
ਸਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜਪੁਰ ਦੇ ਸਟਾਫ ਦਾ ਧਰਨਾ 25ਵੇ ਦਿਨ ਵੀ ਜਾਰੀ
ਫਿਰੋਜਪੁਰ, 22.12.2020: ਪੰਜਾਬ ਸਰਕਾਰ ਦੁਆਰਾ ਸਰਹੱਦੀ ਜਿਲੇ ਵਿੱਚ ਸਥਾਪਿਤ ਸਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜਪੁਰ ਦੇ ਸਟਾਫ ਨੂੰ ਪਿਛਲੇ 5 ਮਹੀਨਿਆਂ ਤੋ ਤਨਖਾਹਾਂ ਨਹੀ ਦਿਤੀਆਂ ਗਈਆਂ ਹਨ ਜਿਸ ਕਾਰਨ ਉਹਨਾਂ ਦੀ ਆਰਥਿਕ ਹਾਲਤ ਬਹੁਤ ਹੀ ਖਰਾਬ ਅਤੇ ਤਰਸਯੋਗ ਹੋ ਗਈ ਹੈ।ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਬਰਾਂ ਨੂੰ ਕਈ ਤਰਾਂ ਦੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਮੁਲਾਜਮਾਂ ਨੂੰ ਆਪਣੇ ਘਰਾਂ ਦਾ ਗੁਜਾਰਾ ਚਲਾਉਣਾ ਬਹੁਤ ਹੀ ਅੋਖਾ ਹੋ ਗਿਆ ਹੈ । ਇਸ ਕਾਲਜ ਦਾ ਸਮੂਹ ਸਟਾਫ ਆਪਣੀਆਂ ਤਨਖਾਹਾਂ ਰਲੀਜ ਕਰਵਾਉਣ ਹਿੱਤ ਪਿਛਲੇ 25 ਦਿਨਾਂ ਤੋ ਲਗਾਤਾਰ ਸੰਘਰਸ ਕਰ ਰਿਹਾ ਹੈ।
ਕਾਲਜ ਦੇ ਸਮੂਹ ਮੁਲਾਜਮਾਂ ਅਤੇ ਪ੍ਰੋਫੈਸਰਾਂ ਨੇ ਅੱਜ 25ਵੇ ਦਿਨ ਵੀ ਆਪਣੀਆਂ ਤਨਖਾਹਾਂ ਰਲੀਜ ਕਰਵਾਉਣ ਲਈ ਕਾਲਜ ਦੇ ਮੇਨ ਗੇਟ ਤੇ ਕੜਕਦੀ ਠੰਡ ਦੀ ਪਰਵਾਹ ਨਾ ਕਰਦਿਆ ਹੋਇਆਂ ਧਰਨਾ ਦਿਤਾ।
ਅਜ 25ਵੇ ਦਿਨ ਧਰਨੇ ਤੇ ਬੈਠੇ ਕਾਲਜ ਦੇ ਪ੍ਰੋਫੈਸਰ ਅਤੇ ਮੁਲਾਜਮਾਂ ਨੂੰ ਡਾ: ਏ ਼ਕੇ ਼ਤਿਆਗੀ,ਡਾ: ਤੇਜੀਤ ਸਿੰਘ, ਪ੍ਰੋਫੈਸਰ ਮੁਨੀਸ ਕੁਮਾਰ,ਸ੍ਰੀ ਗੁਰਪ੍ਰੀਤ ਸਿੰਘ,ਸ੍ਰੀ ਯਸ ਪਾਲ,ਸ੍ਰੀ ਦਵਿੰਦਰ ਮੌਗਾ,ਸ੍ਰੀ ਅਵਤਾਰ ਸਿੰਘ,ਸ੍ਰੀ ਨੰਦ ਲਾਲ,ਸ੍ਰੀ ਪੀ ਼ਪੀ ਼ਸਿੰਘ,ਸ੍ਰੀਮਤੀ ਅਨੁਰਾਧਾ ਰਾਣੀ,ਸ੍ਰੀ ਜਗਦੀਪ ਸਿੰਘ ਮਾਂਗਟ,ਸ੍ਰੀ ਅਤੇ ਸ੍ਰੀ ਅਰੁਣ ਚੰਦਰ ਨੇ ਸੰਬੋਧਨ ਕਰਕੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਾਲਜ ਮਨੇਜਮੈਂਟ/ਪੰਜਾਬ ਸਰਕਾਰ ਦੀ ਨਿਖੇਦੀ ਕੀਤੀ ਗਈ ਕਿ ਮੁਲਾਜਮਾਂ ਦੀਆਂ ਪੰਜ ਮਹੀਨਿਆ ਤੋ ਰੁਕੀਆਂ ਤਨਖਾਹਾਂ ਦੇ ਬਾਵਜੂਦ ਵੀ ਸਰਕਾਰ ਨੇ ਮੁਲਾਜਮਾਂ ਦੀ ਕੋਈ ਸਾਰ ਨਹੀ ਲਈ ਹੈ ਅਤੇ ਪੰਜਾਬ ਸਰਕਾਰ ਵੱਲੋ ਅਜੇ ਤੱਕ ਤਨਖਾਹਾਂ ਲਈ ਕੋਈ ਫੰਡ ਜਾਰੀ ਨਹੀ ਕੀਤਾ ਗਿਆ ਹੈ।
ਜ਼ੁਆਇੰਟ ਐਕਸ਼ਨ ਕਮੇਟੀ ਵੱਲੋ ਇਹ ਫੈਸਲਾ ਲਿਆ ਗਿਆ ਕਿ ਜੇਕਰ ਜਲਦੀ ਹੀ ਤਨਖਾਹਾਂ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਕਾਲਜ ਦੇ ਮੁਲਾਜਮਾਂ ਵੱਲੋ ਇਸ ਸੰਘਰਸ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਜਿਸਦੀ ਕਿ ਸਾਰੀ ਜਿੰਮੇਵਾਰੀ ਕਾਲਜ ਮੈਨੇਜਮੈਂਟ/ਪੰਜਾਬ ਸਰਕਾਰ ਦੀ ਹੋਵੇਗੀ।