ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਅੱਜ ਰੇਲ ਪੱਟੜੀ ਉੱਤੇ ਲੱਗੇ ਪੱਕੇ ਮੋਰਚੇ ਦੇ 13ਵੇਂ ਦਿਨ ਕਾਰਪੋਰੇਟ ਦੇ ਏਜੰਟ ਦੇ ਪੁਤਲੇ ਫੂਕੇ ਕੇ ਰੋਸ ਮੁਜ਼ਾਹਰਾ ਕੀਤਾ
ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਅੱਜ ਰੇਲ ਪੱਟੜੀ ਬਸਤੀ ਟੈਂਕਾਂ ਵਾਲੀ ਉੱਤੇ ਲੱਗੇ ਪੱਕੇ ਮੋਰਚੇ ਦੇ 13ਵੇਂ ਦਿਨ ਕਾਰਪੋਰੇਟ ਦੇ ਏਜੰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਕੇਜਰੀਵਾਲ, ਸੁਖਬੀਰ ਸਿੰਘ ਬਾਦਲ ਦੇ ਪੁਤਲੇ ਫੂਕੇ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਤੇ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਚੱਲ ਰਹੇ ਅੰਦੋਲਨ ਦੀ ਪੁਰਜ਼ੋਰ ਹਮਾਇਤ ਕੀਤੀ।
ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਅੱਜ ਰੇਲ ਪੱਟੜੀ ਉੱਤੇ ਲੱਗੇ ਪੱਕੇ ਮੋਰਚੇ ਦੇ 13ਵੇਂ ਦਿਨ ਕਾਰਪੋਰੇਟ ਦੇ ਏਜੰਟ ਦੇ ਪੁਤਲੇ ਫੂਕੇ ਕੇ ਰੋਸ ਮੁਜ਼ਾਹਰਾ ਕੀਤਾ
Ferozepur, 6.10.2020: ਮੋਦੀ ਸਰਕਾਰ ਵਲੋਂ ਅੰਬਾਨੀ ਤੇ ਅੰਡਾਨੀ ਦੀ ਕੱਠਪੁਤਲੀ ਬਣ ਕੇ ਖੇਤੀ ਸੁਧਾਰਾਂ ਦੇ ਨਾਮ ਉੱਤੇ ਕੀਤੇ ਤਿੰਨੇ ਖੇਤੀ ਆਰਡੀਨੈਂਸ, ਨਿੱਜੀਕਰਨ, ਕੇਂਦਰੀਕਰਨ ਅਤੇ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਤੇ ਦੇਸ਼ ਭਰ ਵਿੱਚ ਅੱਤ ਦਾ ਝੂਠ ਬੋਲ ਕੇ ਪਾਈ ਕਾਵਾਂਰੌਲੀ ਤੇ ਕਿਸਾਨ ਸੰਘਰਸ਼ ਨੂੰ ਨੁਕਸਾਨ ਪੁਚਾ ਕੇ ਕਾਰਪੋਰੇਟਾਂ ਦੇ ਹੱਕ ਵਿੱਚ ਭੁਗਤਣ ਦੇ ਮਨਸੂਬਿਆਂ ਵਿਰੁੱਧ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਰੇਲ ਪੱਟੜੀ ਬਸਤੀ ਟੈਂਕਾਂ ਵਾਲੀ (ਫਿਰੋਜ਼ਪੁਰ) ਉੱਤੇ ਲੱਗੇ ਪੱਕੇ ਮੋਰਚੇ ਦੇ 13ਵੇਂ ਦਿਨ ਸ਼ਾਮਿਲ ਹੋ ਕੇ ਕਾਰਪੋਰੇਟ ਦੇ ਏਜੰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਕੇਜਰੀਵਾਲ ਤੇ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਫੂਕ ਕੇ ਰੋਸ ਮੁਜਾਹਰਾ ਕੀਤਾ।
ਅੰਦੋਲਨਕਾਰੀਆਂ ਦੇ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ, ਧਰਮ ਸਿੰਘ ਸਿੱਧੂ ਤੇ ਮੰਗਲ ਸਿੰਘ ਗੁੰਦੜਢੰਡੀ ਨੇ ਪੰਜਾਬ ਤੇ ਦੇਸ਼ ਭਰ ਦੇ 20 ਸੂਬਿਆਂ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਚੱਲ ਰਹੇ ਅੰਦੋਲਨ ਦੀ ਪੂਰੀ- ਪੂਰੀ ਹਮਾਇਤ ਦਿੰਦਿਆਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਇੱਕ ਪਾਸੇ ਕਿਸਾਨਾਂ ਦੇ ਅੰਦੋਲਨ ਨੂੰ ਗੁਮਰਾਹਕੁੰਨ ਤੇ ਡਾਕੂ- ਬਦਮਾਸ਼ਾਂ ਦਾ ਅੰਦੋਲਨ ਦੱਸ ਰਹੀ ਹੈ।
ਦੂਜੇ ਪਾਸੇ ਬੜੀ ਚਤੁਰਾਈ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਸੀਂ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ। ਜਿਸ ਵਿਚ ਕੋਈ ਵੀ ਸੱਚਾਈ ਨਹੀਂ ਹੈ। ਅਸਲ ਵਿੱਚ ਕੇਂਦਰ ਸਰਕਾਰ ਕਿਸਾਨ ਅੰਦੋਲਨ ਤੋਂ ਘਬਰਾ ਚੁੱਕੀ ਹੈ ਤੇ ਜੇਕਰ ਕੋਈ ਲਿਖ਼ਤੀ ਏਜੰਡਾ ਠੋਸ ਗੱਲਬਾਤ ਦਾ ਆਵੇਗਾ ਤਾਂ ਕਿਸਾਨ ਗੱਲਬਾਤ ਗੱਲ ਕਰਨਗੇ। ਇਸ ਤਰ੍ਹਾਂ ਰਾਹੁਲ ਗਾਂਧੀ, ਕੇਜਰੀਵਾਲ ਤੇ ਸੁਖਬੀਰ ਸਿੰਘ ਬਾਦਲ ਕਾਰਪੋਰੇਟ ਜਗਤ ਦੇ ਏਜੰਟ ਬਣ ਕੇ ਕੰਮ ਕਰ ਰਹੇ ਹਨ, ਕਿਉਂਕਿ ਨਿੱਜੀਕਰਨ, ਉਦਾਰੀਕਰਨ ਤੇ ਕੇਂਦਰੀਕਰਨ ਦੀਆਂ ਨੀਤੀਆਂ ਇਹਨ੍ਹਾਂ ਦੇ ਮੈਨੀਫੈਸਟੋਆਂ ਵਿੱਚ ਸ਼ਾਮਲ ਹਨ। ਖੇਤੀ ਆਰਡੀਨੈਂਸਾਂ ਖਿਲਾਫ ਸਿਰਫ਼ ਇਹ ਦਿਖਾਵੇ ਲਈ 2022 ਦੀਆਂ ਵੋਟਾਂ ਖਾਤਰ ਤਰਲੋ ਮੱਛੀ ਹੋ ਰਹੇ ਹਨ।
ਕਿਸਾਨ ਆਗੂਆਂ ਨੇ ਰਾਜਨੀਤਕ ਦਲਾਂ ਦੇ ਖਾਸੇ ਨੂੰ ਪਿਛਾਨਣ ਤੇ ਜਾਨਣ ਦੀ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਉਕਤ ਤਿੰਨੇ ਖੇਤੀ ਆਰਡੀਨੈਸ ਰੱਦ ਕੀਤੇ ਜਾਣ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖ਼ਤਮ ਕੀਤਾ ਜਾਵੇ, ਹਰਿਆਣਾ ਦਾ ਡਿਪਟੀ ਮੁੱਖ ਮੰਤਰੀ ਦੁਯਵੰਤ ਚੌਟਾਲਾ ਤੁਰੰਤ ਅਸਤੀਫਾ ਦੇਣ ਤੇ ਭਾਜਪਾ ਦੀ ਖੱਟਰ ਸਰਕਾਰ ਤੋਂ ਬਾਹਰ ਆਉਣ। ਕਾਰਪੋਰੇਟ ਖੇਤੀ ਵਿਕਾਸ ਮਾਡਲ ਨੂੰ ਰੱਦ ਕਰਕੇ ਕੁਦਰਤ ਤੇ ਮਨੁੱਖ ਪੱਖੀ ਵਿਕਾਸ ਮਾਡਲ ਲਾਗੂ ਕੀਤਾ ਜਾਵੇ।
ਇਸ ਮੌਕੇ ਸੁਰਿੰਦਰ ਸਿੰਘ ਜਲਾਲਾਬਾਦ, ਗੁਰਬਖ਼ਸ਼ ਸਿੰਘ ਪੰਜ ਗਰਾਈਂ, ਜਗਦੀਪ ਸਿੰਘ,ਗੁਰਦੀਪ ਸਿੰਘ ਤਾਰੇ ਵਾਲਾ, ਮੇਜਰ ਸਿੰਘ ਗਜਨੀ ਵਾਲਾ, ਜਸਵਿੰਦਰ ਸਿੰਘ ਮੱਤੜ, ਖਿਲਾਰਾ ਸਿੰਘ ਪੰਨੂੰ, ਬਲਰਾਜ ਸਿੰਘ ਫੇਰੋਕੇ, ਨਿਰਮਲ ਸਿੰਘ ਲੁਧਿਆਣਾ, ਫੁੰਮਣ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।—–ਬਲਜਿੰਦਰ ਤਲਵੰਡੀ