Ferozepur News

9ਵੇਂ ਮੋਹਨ ਲਾਲ ਭਾਸਕਰ ਆਲ ਇੰਡੀਆ ਮੁਸ਼ਾਇਰੇ ਦੀ ਆਡਿਓ ਸੀਡੀ ਰਿਲੀਜ਼

ਫਿਰੋਜ਼ਪੁਰ 15 ਜਨਵਰੀ (): ਬੀਤੀ ਰਾਤ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਪੈਟਰਨ ਅਤੇ ਜਲੰਧਰ ਦੇ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ, ਹਿੰਦੀ ਕਾਵਿ ਜਗਤ ਦੀ ਮਹਾਨ ਸਖਸ਼ੀਅਤ ਅਸ਼ੋਕ ਚੱਕਰਧਰ, ਉਰਦੂ ਜਗਤ ਦੇ ਬੇਹਤਰੀਨ ਸਿਤਾਰੇ ਜਨਾਬ ਰਾਹਤ ਇੰਦੋਰੀ ਅਤੇ ਡਾ. ਸ਼ੂਰਤੀ ਸ਼ੁਕਲਾ ਨੇ ਜਲੰਧਰ ਦੇ ਕੰਨਿਆ ਮਹਾਂ ਵਿਦਿਆਲਿਆ ਵਿਚ ਆਯੋਜਿਤ ਕਾਵਿ ਉਤਸਵ ਦੇ ਦੌਰਾਨ 12ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥੀਏਟਰ ਫੈਸਟੀਵਲ ਦੇ ਮੁੱਖ ਆਕਰਸ਼ਣ ''9ਵੇਂ ਆਲ ਇੰਡੀਆ ਮੁਸ਼ਾਇਰੇ'' ਦੀ ਆਡਿਓ ਸੀਡੀ ਰਿਲੀਜ਼ ਕੀਤੀ। ਇਸ ਮੌਕੇ ਸ਼ੁਕਲਾ ਨੇ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਸਮਾਜ ਭਲਾਈ, ਕਲਾ ਅਤੇ ਸਾਹਿਤਕ ਅਤੇ ਬਜ਼ੁਰਗਾਂ ਦੇ ਸਨਮਾਨ ਨੂੰ ਪ੍ਰੇਰਿਤ ਕੀਤੇ ਜਾ ਰਹੇ ਕੰਮਾਂ ਦੀ ਖੂਬ ਪ੍ਰਸੰਸਾ ਕੀਤੀ। ਇਸ ਮੌਕੇ ਮੋਹਨ ਲਾਲ ਫਾਊਂਡੇਸ਼ਨ ਦੇ ਜਨਰਲ ਸਕੱਤਰ ਗੌਰਵ ਸਾਗਰ ਭਾਸਕਰ, ਡਾ. ਹਰਸ਼ ਭੋਲਾ ਅਤੇ ਡੌਲੀ ਭਾਸਕਰ ਵੀ ਹਾਜ਼ਰ ਸਨ।
 

Related Articles

Back to top button