87 ਲੱਖ ਦੀ ਲਾਗਤ ਨਾਲ ਸਤੀਏ ਵਾਲਾ ਫਾਟਕ ਤੋ ਗੌਰਮਿੰਟ ਕਾਲਜ ਮੋਹਕਮ ਖਾਂ ਵਾਲਾ ਤੱਕ ਨਵੀਂ ਬਣਨ ਵਾਲੀ ਸੜਕ ਦਾ ਸ੍ਰੀ.ਕਮਲ ਸ਼ਰਮਾ ਅਤੇ ਸ੍ਰ.ਜੋਗਿੰਦਰ ਜਿੰਦੂ ਨੇ ਰੱਖੀਆਂ ਨੀਂਹ ਪੱਥਰ
ਫਿਰੋਜ਼ਪੁਰ 07 ਅਕਤੂਬਰ (ਏ.ਸੀ.ਚਾਵਲਾ) ਫਿਰੋਜ਼ਪੁਰ ਬਾਈਪਾਸ ਸਤੀਏਵਾਲਾ ਫਾਟਕ ਤੋ ਨਵੇ ਬਣ ਰਹੇ ਸਰਕਾਰੀ ਡਿਗਰੀ ਕਾਲਜ ਪਿੰਡ ਮੋਹਕਮ ਖਾਂ ਵਾਲਾ ਤੱਕ ਰੇਲਵੇ ਲਾਈਨ ਦੇ ਨਾਲ-ਨਾਲ 16 ਫੁੱਟ ਪੱਕੀ ਸੜਕ ਬਣਾਈ ਜਾਵੇਗੀ ਜਿਸਤੇ 87 ਲੱਖ ਰੁਪਏ ਦੀ ਲਾਗਤ ਆਵੇਗੀ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ, ਵਿਧਾਇਕ ਸ੍ਰ.ਜੋਗਿੰਦਰ ਸਿੰਘ ਜਿੰਦੂ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਸੜਕ ਦਾ ਨੀਂਹ ਪੱਥਰ ਰੱਖਣ ਉਪਰੰਤ ਦਿੱਤੀ। ਉਨ•ਾਂ ਦੱਸਿਆ ਕਿ ਇਹ ਸੜਕ ਰੇਲਵੇ ਲਾਈਨ ਦੇ ਨਾਲ-ਨਾਲ ਕਾਲਜ ਤੱਕ ਜਾਵੇਗੀ ਤੇ ਇਸਦਾ ਕਾਲਜ ਦੇ ਵਿਦਿਆਰਥੀਆਂ, ਸਟਾਫ ਤੇ ਇਲਾਕਾ ਨਿਵਾਸੀਆਂ ਨੂੰ ਵੱਡਾ ਲਾਭ ਮਿਲੇਗਾ। ਇਸ ਤੋ ਇਲਾਵਾ ਕਾਲਜ ਜਾਣ ਵਾਲਿਆ ਨੂੰ ਰਾਹ ਵਿਚ ਪੈਂਦੇ ਦੋ ਫਾਟਕਾਂ ਤੋ ਵੀ ਨਿਜਾਤ ਮਿਲੇਗੀ। ਉਨ•ਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕ ਨੂੰ ਮਿਥੇ ਸਮੇਂ ਵਿਚ ਮੁਕੰਮਲ ਕੀਤਾ ਜਾਵੇ। ਇਸ ਮੌਕੇ ਸ੍ਰੀ.ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜ਼ਪੁਰ, ਸ੍ਰ.ਬਲਵੰਤ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ ਸ੍ਰੀ.ਦਵਿੰਦਰ ਬਜਾਜ ਐਮ.ਸੀ, ਮੰਡੀ ਬੋਰਡ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।