8 ਤੋਂ 15 ਸਾਲ ਦੇ ਬੱਚਿਆਂ ਦਾ ਬਾਸਕਿਟਬਾਲ ਸਮਰ ਕੋਚਿੰਗ ਕੈਂਪ ਸੰਪਨ
8 ਤੋਂ 15 ਸਾਲ ਦੇ ਬੱਚਿਆਂ ਦਾ ਬਾਸਕਿਟਬਾਲ ਸਮਰ ਕੋਚਿੰਗ ਕੈਂਪ ਸੰਪਨ
-ਕਲੋਜਿੰਗ ਸੈਰੇਮਨੀ ਵਿਚ ਪਹੁੰਚੇ ਉਦਯੋਗਪਤੀ ਸਮੀਰ ਮਿੱਤਲ
-ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੰਗ; ਸਮੀਰ ਮਿਤਲ
-ਖੇਡਾਂ ਬੱਚਿਆਂ ਵਿਚ ਅਨੁਸਾਸ਼ਨ ਅਤੇ ਮੁਕਾਬਲੇ ਦੀ ਭਾਵਨਾ ਭਰਦੀਆਂ ਹਨ; ਅਸ਼ਵਨੀ ਕੁਮਾਰ ਡਿਪਟੀ ਕਮਾਂਡੈਂਟ
ਫਿਰੋਜ਼ਪੁਰ 10 ਜੁਲਾਈ () ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕ੍ਰਿਸ਼ਨਾ ਬਾਸਕਿਟਬਾਲ ਕਲੱਬ ਵਲੋਂ 9 ਜੂਨ ਤੋਂ ਸ਼ੁਰੂ ਹੋਇਆ ਬਾਸਕਿਟਬਾਲ ਸਮਰ ਕੈਂਪ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸੰਪਨ ਹੋ ਗਿਆ। ਇਸ ਕੈਂਪ ਵਿਚ 8 ਤੋਂ 14 ਸਾਲ ਦੀ ਉਮਰ ਤੱਕ ਦੇ 35 ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ । ਕੈਂਪ ਦੋਰਾਣ ਬੱਚਿਆਂ ਨੂੰ ਕੋਚਿੰਗ ਦੇਣ ਲਈ ਅੰਤਰਰਾਸ਼ਟਰੀ ਖਿਡਾਰੀ ਅਸ਼ਵਨੀ ਕੁਮਾਰ ਡਿਪਟੀ ਕਮਾਂਡੈਂਟ ਬੀ ਐਸ ਐਫ ਵਿਸ਼ੇਸ਼ ਤੋਰ ਤੇ ਫਿਰੋਜ਼ਪੁਰ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਅਸ਼ਵਨੀ ਕੁਮਾਰ ਸਪੋਰਟਸ ਅਥਾਰਟੀ ਆਫ ਇੰਡੀਆ ਤੋਂ ਮਾਣਤਾਪ੍ਰਾਪਤ ਕੋਚ ਹਨ।
ਕੈਂਪ ਦੀ ਸਮਾਪਤੀ ਤੇ ਕਰਵਾਏ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਉੱਘੇ ਉਦਯੋਗਪਤੀ ਸਮੀਰ ਮਿੱਤਲ ਵਿਸ਼ੇਸ਼ ਤੋਰ ਤੇ ਪਹੁੰਚੇ ਸਨ। ਇਸ ਮੋਕੇ ਹੋਰਨਾਂ ਤੋਂ ਇਲਾਵਾ ਜਿਲ•ਾ ਸਪੋਰਟਸ ਅਫਸਰ ਸੁਨੀਲ ਕੁਮਾਰ , ਐਸ ਡੀ À ਮਨਪ੍ਰੀਤਮ ਸਿੰਘ, ਅਮਰੀਕ ਸਿੰਘ ਡੀ ਪੀ , ਭੁਪਿੰਦਰ ਸਿੰਘ, ਮਨੋਜ ਕੁਮਾਰ ਟਿੰਕੂ, ਰਾਜੂ ਮੈਣੀ ਅਤੇ ਹੋਰ ਵੀ ਕਈ ਸਪੋਰਟਸ ਮੈਨ ਮੋਜੂਦ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦੇਂਦੇ ਹੋਏ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਕ੍ਰਿਸ਼ਨਾ ਬਾਸਕਿਟਬਾਲ ਕਲੱਬ ਵਲੋਂ ਗਰੀਬ ਬੱਚਿਆਂ ਨੂੰ ਟਰੈਕ ਸੂਟ, ਬੂਟ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਖੇਡਾਂ ਨਾਲ ਜੋੜਨ ਲਈ ਹੋਰ ਵੀ ਉਪਰਾਲੇ ਕੀਤੇ ਜਾਂਦੇ ਹਨ।
ਉਨ•ਾ ਦੱਸਿਆ ਕਿ ਕੈਂਪ ਦਾ ਆਗਾਜ਼ 9 ਜੂਨ ਨੂੰ ਡੀ ਆਈ ਜੀ ਬੀ ਐਸ ਐਫ ਫਿਰੋਜ਼ਪੁਰ ਆਰ ਕੇ ਥਾਪਾ ਅਤੇ ਏ ਡੀ ਸੀ ਅਮਿਤ ਕੁਮਾਰ ਨੇ ਕੀਤਾ ਸੀ। ਇਸ ਦੋਰਾਣ ਬੱਚਿਆਂ ਨੇ ਛੁੱਟੀਆਂ ਵਿਚ ਬਾਹਰ ਕਿਧਰੇ ਵੀ ਘੁੰਮਨ ਜਾਣ ਦੇ ਪ੍ਰੋਗਰਾਮ ਰੱਦ ਕਰਦੇ ਹੋਏ ਕੈਂਪ ਵਿਚ ਲਗਾਤਾਰ ਹਾਜ਼ਰੀ ਭਰੀ ।
ਅਸ਼ਵਨੀ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਵਿਚ ਬਹੁਤ ਜਿਆਦਾ ਟੈਲੈਂਟ ਭਰਿਆ ਹੋਇਆ ਹੈ , ਲੋੜ ਹੈ ਉਸ ਨੂੰ ਤਰਾਸ਼ ਕਰਨ ਦੀ ।
ਇਸ ਮੋਕੇ ਮੁੱਖ ਮਹਿਮਾਨ ਸਮੀਰ ਮਿੱਤਲ ਨੇ ਕ੍ਰਿਸ਼ਨਾ ਬਾਸਕਿਟਬਾਲ ਕਲੱਬ ਦੀ ਸ਼ਲਾਘਾ ਕਰਦੇ ਹੋਏ ਕੈਂਪ ਦੇ ਸਮਾਪਤੀ ਸਮਾਗਮ ਤੇ ਆਇਆ ਸਾਰਾ ਖਰਚਾ ਆਪਣੇ ਕੋਲੋਂ ਦੇਣ ਦਾ ਐਲਾਣ ਕੀਤਾ । ਕੈਂਪ ਦੇ ਆਖਰੀ ਦਿਨ ਬੱਚਿਆਂ ਨੂੰ ਸਰਟੀਫਿਕੇਟ ਅਤੇ ਬੈਗ ਦੇ ਕੇ ਸਨਮਾਣਿਤ ਵੀਕੀਤਾ ਗਿਆ। ਿ
Âਸ ਦੋਰਾਣ ਬੈਸਟ ਪਲੇਅਰ ਅਤੇ ਬੈਸਟ ਪ੍ਰੋਮਿਸਿੰਗ ਪਲੇਅਰ ਅਵਾਰਡ ਦੇ ਕੇ ਵੀ ਬੱਚਿਆਂ ਨੂੰ ਟਰਾਫੀ ਵੀ ਦਿੱਤੀ ਗਈ । ਆਖਰ ਵਿਚ ਕ੍ਰਿਸ਼ਨਾ ਬਾਸਕਿਟਬਾਲ ਕਲੱਬ ਵਲੋਂ ਮੁਖ ਮਹਿਮਾਨ ਸਮੀਰ ਮਿੱਤਲ ਨੂੰ ਟਰਾਫੀ ਦੇ ਕੇ ਸਨਮਾਣਿਤ ਕੀਤਾ ਗਿਆ ।