78ਵੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਡਾ: ਸੁਖਪਾਲ ਸਿੰਘ ( ਇੰਸਪੈਕਟਰ) ਨੂੰ ਕੀਤਾ ਗਿਆ ਸਨਮਾਨਿਤ
ਮਾਨਯੋਗ ਕੈਬਨਟ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਵੱਲੋਂ ਡਾ: ਸੁਖਪਾਲ ਸਿੰਘ ਨੂੰ ਚੰਗੀਆਂ ਸੇਵਾਵਾਂ ਦੇਣ ਸਦਕਾ ਕੀਤਾ ਗਿਆ ਸਨਮਾਨਿਤ
78ਵੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਡਾ: ਸੁਖਪਾਲ ਸਿੰਘ ( ਇੰਸਪੈਕਟਰ) ਨੂੰ ਕੀਤਾ ਗਿਆ ਸਨਮਾਨਿਤ
ਮਾਨਯੋਗ ਕੈਬਨਟ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਵੱਲੋਂ ਡਾ: ਸੁਖਪਾਲ ਸਿੰਘ ਨੂੰ ਚੰਗੀਆਂ ਸੇਵਾਵਾਂ ਦੇਣ ਸਦਕਾ ਕੀਤਾ ਗਿਆ ਸਨਮਾਨਿਤ
ਫਿਰੋਜ਼ਪੁਰ, ਅਗਸਤ 18, 2024: ਆਪਣੀ ਫੀਲਡ ਅੰਦਰ ਚੰਗੀਆਂ ਅਤੇ ਬਿਹਤਰ ਸੁਵਿਧਾਵਾਂ ਦੇਣ ਸਦਕਾ ਪੰਜਾਬ ਕੈਬਨਟ ਮੰਤਰੀ ਸ: ਲਾਲਜੀਤ ਭੁੱਲਰ ਵੱਲੋਂ ਡਾ: ਸੁਖਪਾਲ ਸਿੰਘ ਇੰਸਪੈਕਟਰ ਨੂੰ ਕੀਤਾ ਗਿਆ ਸਨਮਾਨਿਤ
ਪਿਛਲੇ 9 ਸਾਲ ਅੰਦਰ ਆਪਣੀ ਫੀਲਡ ਵਿੱਚ ਚੰਗੀਆਂ ਸੇਵਾਵਾਂ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਸਦਕਾ 1 ਵਾਰ ਰਾਜ ਪੱਧਰੀ ਸਟੇਟ ਐਵਾਰਡ ਅਤੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ 6ਵੀ ਵਾਰ ਇੰਸਪੈਕਟਰ ਸੁਖਪਾਲ ਸਿੰਘ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਕੀਤਾ ਗਿਆ ਸਨਮਾਨਿਤ
ਪਿਛਲੇ ਲੰਬੇ ਸਮੇਂ ਤੋਂ ਨਗਰ ਕੌਂਸਲ ਫਿਰੋਜ਼ਪੁਰ ਵਿਖੇ ਅਤੇ ਪਿਛਲੇ 1 ਸਾਲ ਤੋਂ ਨਗਰ ਕੌਂਸਲ ਤਲਵੰਡੀ ਭਾਈ ਵਿਖੇ ਸੇਵਾਵਾਂ ਦੇ ਰਹੇ ਡਾ: ਸੁਖਪਾਲ ਸਿੰਘ ਸੈਨਟਰੀ ਇੰਸਪੈਕਟਰ ਨੂੰ ਇਸ 78ਵੇਂ ਸੁਤੰਤਰ ਦਿਵਸ ਦੇ ਮੌਕੇ ਤੇ ਛੇਵੀਂ ਵਾਰ ਜ਼ਿਲ੍ਹਾਂ ਪੱਧਰੀ ਸਮਾਗਮ ਦੌਰਾਨ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਤੇ ਸੈਨਟਰੀ ਇੰਸਪੈਕਟਰ ਡਾ ਸੁਖਪਾਲ ਸਿੰਘ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਉਹ ਪਿਛਲੇ 1 ਸਾਲ ਤੋਂ ਆਪਣੀਆਂ ਸੇਵਾਵਾਂ ਨਗਰ ਕੌਂਸਲ ਤਲਵੰਡੀ ਭਾਈ ਵਿਖੇ ਦੇ ਰਹੇ ਹਨ। ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਅਨੁਸਾਰ ਉਹਨਾਂ ਦੀ ਸਮੁੱਚੀ ਟੀਮ ਵਲੋਂ ਤਲਵੰਡੀ ਭਾਈ ਵਿਖੇ ਸੋਲਿਡ ਵੇਸਟ ਸੰਬਧੀ ਸਾਰੇ ਕੰਮ ਸੁਚੱਜੇ ਢੰਗ ਨਾਲ ਕਰਵਾਏ ਜਾ ਰਹੇ ਹਨ। ਡੋਰ ਟੂ ਡੋਰ ਗਾਰਬੇਜ਼ ਦੀ ਕੁਲੈਕਸ਼ਨ, ਸੈਗਰੀਗੇਸ਼ਨ ਅਤੇ ਪ੍ਰੋਸੈਸਿੰਗ ਦੇ ਵੱਖ-ਵੱਖ ਕੰਮਾਂ ਨੂੰ ਨਿਯਮਾਂ ਰੂਲਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਿਛਲੇ 1 ਸਾਲ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਚਲਾਨ, ਸਭ ਤੋਂ ਵੱਧ ਗਤੀਵਿਧੀਆਂ, ਸਬ ਤੋਂ ਵੱਧ ਕੱਚਰੇ ਤੋਂ ਆਮਦਨ ਪ੍ਰਾਪਤ ਕਰਨਾ ਅਤੇ ਜ਼ਿਲੇ ਦਾ ਪਹਿਲਾ ਵੇਸਟ ਟੂ ਵੰਡਰ ਪਾਰਕ ਬਣਾਉਣ ਦਾ ਖਿਤਾਬ ਨਗਰ ਕੌਂਸਲ ਤਲਵੰਡੀ ਭਾਈ ਨੇ ਹਾਸਲ ਕੀਤਾ ਹੈ ਜਿਸ ਦੇ ਸਦਕਾ ਨਾ ਕੇਵਲ ਜ਼ਿਲ੍ਹਾਂ ਪੱਧਰ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਫਿਰੋਜ਼ਪੁਰ ਜੀ ਵੱਲੋਂ ਬਲਕਿ ਉਸ ਤੋਂ ਨਹੀਂ ਹੈ ਮੁਖ ਦਫਤਰ ਸਥਾਨਕ ਸਰਕਾਰ ਚੰਡੀਗੜ੍ਹ ਪੰਜਾਬ ਜੀ ਦੇ ਮੁਖ ਸਕੱਤਰ ਅਤੇ ਪ੍ਰੋਜੈਕਟ ਡਾਇਰੈਕਟਰ ਵੱਲੋਂ ਵੀ ਸ਼ਲਾਗਾ ਕੀਤੀ ਗਈ।
ਇਸ ਮੌਕੇ ਤੇ ਉਹਨਾਂ ਨੇ ਫਿਰੋਜ਼ਪੁਰ ਦਿਹਾਤੀ ਦੇ ਹਲਕਾ ਵਿਧਾਇਕ ਸ਼੍ਰੀ ਰਜਨੀਸ਼ ਦਹੀਆ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਫਿਰੋਜ਼ਪੁਰ ਸ੍ਰੀਮਤੀ ਡਾ: ਨਿਧੀ ਕੁਮਦ ਜੀ ਦਾ ਧੰਨਵਾਦ ਕਰਦੇ ਹਾਂ ਦੱਸਿਆ ਕਿ ਪਿਛਲੇ ਦਿਨੀ ਉਹਨਾਂ ਵੱਲੋਂ ਆਰਜੀ ਤੌਰ ਤੇ ਉਹਨਾਂ ਦੀ ਡਿਊਟੀ ਨਗਰ ਕੌਂਸਲ ਜੀਰਾ ਮੱਖੂ ਅਤੇ ਮੱਲਾਂਵਾਲਾ ਦੇ ਸੋਲਿਡ ਵੇਸਟ ਤੇ ਕੰਮਾਂ ਕੰਮਾਂ ਵਿੱਚ ਸੁਧਾਰ ਲਿਆਉਣ ਲਈ ਲਗਾਈ ਗਈ ਸੀ। ਜਿਸ ਸਬੰਧੀ ਉਹਨਾਂ ਵੱਲੋਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕਰਦੇ ਹੋਏ ਇਹਨਾਂ ਨਗਰ ਕੌਂਸਲ ਨਗਰ / ਨਗਰ ਪੰਚਾਇਤਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਦੇ ਕੰਮਾਂ ਵਿੱਚ ਕਾਫੀ ਸੁਧਾਰ ਲਿਆ ਕੇ ਸਾਬਿਤ ਕੀਤਾ ਕਿ ਜੇਕਰ ਕਿਸੇ ਵਿਅਕਤੀ ਦਾ ਦਿ੍ਰੜ ਨਿਸ਼ਚਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ਉਹਨਾਂ ਨੇ ਸੀਨੀਅਰ ਅਧਿਕਾਰੀਆਂ ਅਤੇ ਨਗਰ ਕੌਂਸਲ ਤਲਵੰਡੀ ਭਾਈ ਦੇ ਸਮੂਹ ਕਰਮਚਾਰੀਆਂ ਅਤੇ ਆਪਣੇ ਨਾਲ ਕੰਮ ਕਰਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਉਹਨਾਂ ਦੱਸਿਆ ਕਿ ਸਾਡੇ ਸਾਰੇ ਕਰਮਚਾਰੀ ਬੜੀ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਹਨ। ਜਿਸ ਦੇ ਸਦਕਾ ਸਾਨੂੰ ਹਰ ਕੰਮ ਸਫਲ ਦਾ ਪ੍ਰਾਪਤ ਹੁੰਦੀ ਹੈ ਉਹਨਾਂ ਨੇ ਇਸ ਪ੍ਰਸ਼ੰਸ਼ਾ ਪੱਤਰ ਦਾ ਸਿਹਰਾ ਨਗਰ ਕੌਂਸਲ ਤਲਵੰਡੀ ਭਾਈ ਦੇ ਸਮੂਹ ਸਫਾਈ ਕਰਮਚਾਰੀਆਂ, ਪ੍ਰੋਗਰਾਮ ਕੋਆਰਡੀਨੇਟਰ ਤੇ ਮੋਟੀਵੇਟਰ, ਸੈਨੀਟੇਸ਼ਨ ਕਲਰਕ ਸ਼੍ਰੀ ਸੁਰੇਸ਼ ਕੁਮਾਰ ਅਤੇ ਇੱਥੋਂ ਦੇ ਕਾਰਜ ਸਾਧਕ ਅਫਸਰ ਸ੍ਰੀਮਤੀ ਪੂਨਮ ਭਟਨਾਗਰ ਅਤੇ ਪ੍ਰਧਾਨ ਸ੍ਰੀ ਤਰਸੇਮ ਸਿੰਘ ਮੱਲਾ ਨੂੰ ਦਿੱਤਾ।
ਅੰਤ ਵਿੱਚ ਉਹਨੂੰ ਦੱਸਿਆ ਕਿ ਅਸੀਂ ਭਵਿੱਖ ਵਿੱਚ ਵੀ ਇਸੇ ਪ੍ਰਕਾਰ ਹੀ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਤਲਵੰਡੀ ਭਾਈ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਅਤੇ ਤਲਵੰਡੀ ਭਾਈ ਸ਼ਹਰ ਨੂੰ ਸਾਫ ਰੱਖਣ ਲਈ ਹਰ ਪ੍ਰਕਾਰ ਦਾ ਸੰਭਵ ਯਤਨ ਕਰਦੇ ਰਹਾਂਗੇ ।