7ਵਾਂ ਐਗਰੀਡ ਮੈਰਿਟ ਐਵਾਰਡ ਸਮਾਗਮ ਸ਼ਾਨੋ-ਸ਼ੌਕਤ ਨਾਲ ਆਯੋਜਿਤ
ਫ਼ਿਰੋਜ਼ਪੁਰ 8 ਜਨਵਰੀ 2018 ( ) ਸਿੱਖਿਆ ਅਤੇ ਵਾਤਾਵਰਨ ਦੇ ਵਿਕਾਸ ਲਈ ਯਤਨਸ਼ੀਲ ਉੱਘੀ ਸਮਾਜ ਸੇਵੀ ਸੰਸਥਾ ਐਗਰੀਡ ਫਾਊਂਡੇਸ਼ਨ (ਰਜਿ.) ਫ਼ਿਰੋਜ਼ਪੁਰ ਵੱਲੋਂ 7ਵਾਂ ਐਗਰੀਡ ਮੈਰਿਟ ਐਵਾਰਡ ਵੰਡ ਸਮਾਗਮ ਦੇਵ ਸਮਾਜ ਮਾਡਲ ਸਕੂਲ ਦੇ ਆਡੀਟੋਰੀਅਮ ਵਿੱਚ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਡਵੀਜ਼ਨਲ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ. ਸੁਮੇਰ ਸਿੰਘ ਗੁਰਜਰ ਆਈ.ਏ.ਐੱਸ. ਮੁੱਖ ਮਹਿਮਾਨ ਅਤੇ ਸ੍ਰ. ਅਮਰੀਕ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰੀ. ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਪ੍ਰਤੀਕ ਪ੍ਰਾਸ਼ਰ, ਡਾ. ਰਜਿੰਦਰ ਸ਼ਰਮਾ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਦੀ ਬੈਂਡ ਪਾਰਟੀ ਅਤੇ ਸਵਾਗਤੀ ਗੀਤ ਰਾਹੀਂ ਸੁਰਮਈ ਤਰੀਕੇ ਨਾਲ ਕੀਤੀ ਗਈ ਅਤੇ ਸਕੂਲੀ ਬੱਚਿਆਂ ਵੱਲੋਂ ਪ੍ਰਭਾਵਸ਼ਾਲੀ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਮਾਗਮ ਵਿੱਚ ਸਿੱਖਿਆ ਅਤੇ ਵਾਤਾਵਰਨ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਤੋਂ ਇਲਾਵਾ 50 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਜਿਨ੍ਹਾਂ ਨੇ ਸਿੱਖਿਆ, ਖੇਡਾਂ ਅਤੇ ਵਿਗਿਆਨ ਦੇ ਖੇਤਰ ਵਿੱਚ ਰਾਸ਼ਟਰ ਅਤੇ ਰਾਜ ਪੱਧਰ ਤੇ ਪ੍ਰਾਪਤੀਆਂ ਕੀਤੀਆਂ ਹਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਕਮਿਸ਼ਨਰ ਸ੍ਰੀ ਸੁਮੇਰ ਸਿੰਘ ਗੁਰਜਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਫਾਊਂਡੇਸ਼ਨ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹੋਣਹਾਰ ਬੱਚਿਆਂ ਨੂੰ ਉਤਸ਼ਾਹਿਤ ਕਰਨ ਨਾਲ ਬਾਕੀ ਬੱਚਿਆਂ ਨੂੰ ਪ੍ਰੇਰਨਾ ਮਿਲਦੀ ਹੈ ਅਤੇ ਬਚਪਨ ਦੇ ਮਿਲੇ ਸਨਮਾਨ ਸਾਰੀ ਜ਼ਿੰਦਗੀ ਯਾਦ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਸਕੂਲੀ ਦਿਨਾਂ ਦੀਆਂ ਪ੍ਰਾਪਤੀਆਂ ਨੂੰ ਬੱਚਿਆਂ ਸਾਹਮਣੇ ਰੱਖਦਿਆਂ ਮਿਹਨਤ ਦੀ ਪ੍ਰੇਰਨਾ ਦਿੱਤੀ ਅਤੇ ਅਧਿਆਪਕ ਵਰਗ ਨੂੰ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਵਿਕਾਸ ਨਾਲ ਹੀ ਖ਼ੁਸ਼ਹਾਲ ਸਮਾਜ ਸੰਭਵ ਹੈ। ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਐਗਰੀਡ ਫਾਊਂਡੇਸ਼ਨ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵੱਲੋਂ ਹਾਜ਼ਰ ਪਤਵੰਤਿਆਂ ਨੂੰ ਬੇਨਤੀ ਕੀਤੀ ਸਮਾਜ ਦਾ ਹਰ ਖ਼ੁਸ਼ਹਾਲ ਨਾਗਰਿਕ ਇੱਕ ਲੋੜਵੰਦ ਪਰ ਪੜ੍ਹਾਈ 'ਚ ਹੁਸ਼ਿਆਰ ਬੱਚੇ ਨੂੰ ਗੋਦ ਲੈ ਕੇ ਉਸ ਦੀ ਉੱਚ ਸਿੱਖਿਆ ਵਿੱਚ ਯੋਗਦਾਨ ਪਾਵੇ। ਸਮਾਗਮ ਵਿੱਚ ਆਪਣੇ ਸੰਬੋਧਨ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ. ਅਮਰੀਕ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਿਰੋਜ਼ਪੁਰ, ਸ੍ਰੀ. ਅਨਿਰੁੱਧ ਗੁਪਤਾ, ਐਡਵੋਕੇਟ ਜੇ.ਐੱਸ.ਕੁਮਾਰ, ਧਰਮਪਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਵੱਲੋਂ ਸਰੋਤਿਆਂ ਵਿੱਚ ਹਾਜ਼ਰ ਬੱਚਿਆਂ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੀ ਰਿਪੋਰਟ ਪੜ੍ਹਦਿਆਂ ਪ੍ਰੋਜੈਕਟ ਇੰਚਾਰਜ ਮਹਿੰਦਰਪਾਲ ਸਿੰਘ ਨੇ ਵੱਖ-ਵੱਖ ਹੋਣਹਾਰ ਵਿਦਿਆਰਥੀਆਂ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਅਤੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸ੍ਰੀ. ਸੁਮੇਰ ਸਿੰਘ ਗੁਰਜਰ ਵੱਲੋਂ ਸ੍ਰੀਮਤੀ ਕਾਂਤਾ ਗੁਪਤਾ ਡਾਇਰੈਕਟਰ ਡੀ.ਸੀ. ਮਾਡਲ ਸਕੂਲ, ਲਾਈਫ਼ ਗਰੁੱਪ ਫ਼ਿਰੋਜ਼ਪੁਰ, ਵੈੱਲਫੇਅਰ ਕਲੱਬ, ਬਾਗ਼ੀ ਹਸਪਤਾਲ ਅਤੇ ਕਾਲਜ, ਡਾ. ਮਧੂ ਪ੍ਰਾਸ਼ਰ ਨੂੰ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਐਗਰੀਡ ਐਵਾਰਡ ਆਫ਼ ਐਕਸੀਲੈਂਸ 2017 ਨਾਲ ਸਨਮਾਨਿਤ ਕੀਤਾ। ਇਸ ਮੌਕੇ ਗੁਰਿੰਦਰ ਸਿੰਘ ਸਹਾਇਕ ਸਿੱਖਿਆ ਅਫ਼ਸਰ (ਖੇਡਾਂ), ਇੰਦਰਪਾਲ ਸਿੰਘ ਸਟੇਟ ਐਵਾਰਡੀ, ਗੁਰਚਰਨ ਸਿੰਘ, ਨਰੇਸ਼ ਕੁਮਾਰੀ , ਲਲਿਤ ਕੁਮਾਰ ਜਨ-ਸਕੱਤਰ, ਮਹਿੰਦਰਪਾਲ ਸਿੰਘ, ਕੋਮਲ ਅਰੋੜਾ, ਦਵਿੰਦਰ ਨਾਥ, ਸੁਖਦੇਵ ਸ਼ਰਮਾ, ਦਰਸ਼ਨ ਲਾਲ ਸ਼ਰਮਾ, ਪ੍ਰੀਤਮ ਸਿੰਘ, ਮੀਨਾ ਕੁਮਾਰੀ, ਕਮਲ ਸ਼ਰਮਾ, ਡਾ. ਤੇਜਾ ਸਿੰਘ, , ਬਲਵੰਤ ਸਿੰਘ ਸਿੱਧੂ, ਕਮਲ ਕਾਲੀਆਂ ਉਪਕਾਰ ਸਿੰਘ, ਮਹਿੰਦਰਪਾਲ ਬਜਾਜ, ਡਾ. ਆਰ.ਐੱਲ. ਤਨੇਜਾ, ਪ੍ਰੋ. ਸੁਮਨ ਸ਼ਰਮਾ, ਸੁਚੇਤਾ, ਪ੍ਰਵੀਨ ਮਲਹੋਤਰਾ, ਧਰਮਪਾਲ ਬਾਂਸਲ, ਤਰਲੋਚਨ ਚੋਪੜਾ, ਅਸ਼ੋਕ ਗਰਗ ਆਦਿ ਵੀ ਹਾਜ਼ਰ ਸਨ।